The Khalas Tv Blog Punjab ‘ਸਿਟ’ ਦੇ ਅਫ਼ਸਰਾਂ ਕੋਲੋਂ ਸੁਖਬੀਰ ਨਹੀਂ ਡਰਦੇ : ਹਰਸਿਮਰਤ
Punjab

‘ਸਿਟ’ ਦੇ ਅਫ਼ਸਰਾਂ ਕੋਲੋਂ ਸੁਖਬੀਰ ਨਹੀਂ ਡਰਦੇ : ਹਰਸਿਮਰਤ

ਮਾਨਸਾ: ‘ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir badal) ਕਿਸੇ ‘ਸਿੱਟ’ ਦੇ ਅਧਿਕਾਰੀਆਂ ਤੋਂ ਨਹੀਂ ਡਰਦੇ, ਸਗੋਂ ਉਨ੍ਹਾਂ ਨੇ ਅਫ਼ਸਰਾਂ ਨੂੰ ਖ਼ੁਦ ਫੋਨ ਕਰਕੇ ਕਿਹਾ ਹੈ ਕਿ ਉਹ ਵਿਦੇਸ਼ ਤੋਂ ਵਾਪਸ ਆ ਗਏ ਹਨ ਤੇ ਜਦੋਂ ਮਰਜ਼ੀ ਉਨ੍ਹਾਂ ਨੂੰ ਸੰਮਨ ਭੇਜਿਆ ਜਾ ਸਕਦਾ ਹੈ।‘ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਮਾਮਲੇ(sacrilege case in Punjab) ’ਤੇ ਕਾਂਗਰਸ ਵਾਂਗ ਆਮ ਆਦਮੀ ਪਾਰਟੀ ਵੀ ਡਰਾਮੇਬਾਜੀ ਕਰ ਰਹੀ ਹੈ।
‘ਆਪ’ ਸਰਕਾਰ ’ਤੇ ਪੰਜਾਬ ਵਾਸੀਆਂ ਨਾਲ ਧੱਕਾ ਕਰਨ ਦਾ ਦੋਸ਼ ਲਾਉਂਦਿਆਂ ਬਾਦਲ ਨੇ ਕਿਹਾ ਕਿ ‘ਇਸ ਸਰਕਾਰ ਨੇ ਐਕਸਾਈਜ਼ ਪਾਲਿਸੀ(excise policy) ਵਿੱਚ ਸੂਬੇ ਨੂੰ ਵੱਡੇ ਪੱਧਰ ’ਤੇ ਚੂਨਾ ਲਾਇਆ ਹੈ ਤੇ ਇਸ ਨੀਤੀ ਤਹਿਤ ਇੱਕੋ ਵਿਅਕਤੀ ਹਵਾਲੇ ਪੂਰੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਦਿੱਤੀ ਹੈ।‘

ਉਨ੍ਹਾਂ ਨੇ ਕਿਹਾ ਕਿ ‘ਜਿਸ ਨੀਤੀ ਨਾਲ ਦਿੱਲੀ ਵਿੱਚ ਵੱਡੇ ਘੁਟਾਲੇ ਹੋਏ ਹਨ, ਉਸੇ ਨਾਲ ਹੀ ਪੰਜਾਬ ਆਬਕਾਰੀ ਨੀਤੀ ਬਣੀ ਹੈ। ਦਿੱਲੀ ਵਿੱਚ ਇਸ ਪਾਲਿਸੀ ਦੀ ਸ਼ਿਕਾਇਤ ਹੋਈ ਤਾਂ ਸਰਕਾਰ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ, ਪਰ ਪੰਜਾਬ ਵਿੱਚ ਇਹ ਨੀਤੀ ਜਿਉਂ ਦੀ ਤਿਉਂ ਲਾਗੂ ਕੀਤੀ ਗਈ ਹੈ।‘

ਬੀਬਾ ਬਾਦਲ ਨੇ ਕਿਹਾ ਕਿ ‘ਆਪ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਲਗਾਤਾਰ ਲੁੱਟ-ਖੋਹ, ਕਤਲ ਤੇ ਡਕੈਤੀਆਂ ਵਰਗੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਪਰ ਇਨਾਂ ਨੂੰ ਕੰਟਰੋਲ ਕਰਨ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।‘

Exit mobile version