The Khalas Tv Blog Punjab ਸੁਖਬੀਰ ਬਾਦਲ ਦੀ ਲੱਤ ਹੋਈ ਫ੍ਰੈਕਚਰ…
Punjab

ਸੁਖਬੀਰ ਬਾਦਲ ਦੀ ਲੱਤ ਹੋਈ ਫ੍ਰੈਕਚਰ…

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਰ ਵਿੱਚ ਸੱਟ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ ਹੈ ਅਤ ਉਸ ਤੇ ਪਲਾਸਟਰ ਲਗਾਇਆ ਗਿਆ ਹੈ।

ਦੱਸ ਦੇਈਏ ਕਿ ਉਹ ਅੱਜ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਪੇਸ਼ ਹੋਏ ਸਨ। ਜਾਣਕਾਰੀ ਮੁਤਾਬਕ, ਜਦੋਂ ਉਹ ਸਕਤਰੇਤ ਦੇ ਦਫ਼ਤਰ ਵਿੱਚ ਅਰਜੀ ਦੇਣ ਲਈ ਕੁਰਸੀ ਤੇ ਬੈਠੇ ਤਾਂ ਕੁਰਸੀ ਹੇਠਾਂ ਹੋ ਗਈ। ਜਿਸਦਾ ਸਾਰਾ ਭਾਰ ਉਨ੍ਹਾਂ ਦੀ ਸੱਜੀ ਲੱਤ ਤੇ ਆ ਗਿਆ।  ਪੈਰ ‘ਚ ਦਰਦ ਹੋਣ ਕਰਕੇ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਲਿਜਾਇਆ ਗਿਆ , ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੇ ਸੱਜੇ ਪੈਰ ’ਤੇ ਪਲਸਤਰ ਕੀਤਾ ਗਿਆ ਹੈ।

ਇਸਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਦਲਜੀਤ ਸਿੰਧ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੇ ਅੱਜ ਅੰਮ੍ਰਿਤਸਰ ਵਿਖੇ ਸੱਜੇ ਪੈਰ ਦੀ ਇੱਕ ਛੋਟੀ ਹੱਡੀ ਦੇ ਵਾਲਾਂ ਵਿੱਚ ਫ੍ਰੈਕਚਰ ਹੋ ਗਿਆ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਹੈ ਅਤੇ ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਤੁਰੰਤ ਆਪਣੀ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਿਆ ਹੈ। ਕਿਰਪਾ ਕਰਕੇ ਸਾਰੇ ਸਬੰਧਤਾਂ ਦਾ ਧੰਨਵਾਦ।

Exit mobile version