The Khalas Tv Blog Punjab ਦਿੱਗਜ ਅਕਾਲੀ ਆਗੂ ਦੀ ਬਾਗ਼ੀ ਚਿੱਠੀ ਨਾਲ ਉੱਡੇ ਸੁਖਬੀਰ ਦੇ ਹੋਸ਼,ਪਾਰਟੀ ਬਚਾਉਣ ਲਈ ਚੱਲਿਆ ਇਹ ਦਾਅ !
Punjab

ਦਿੱਗਜ ਅਕਾਲੀ ਆਗੂ ਦੀ ਬਾਗ਼ੀ ਚਿੱਠੀ ਨਾਲ ਉੱਡੇ ਸੁਖਬੀਰ ਦੇ ਹੋਸ਼,ਪਾਰਟੀ ਬਚਾਉਣ ਲਈ ਚੱਲਿਆ ਇਹ ਦਾਅ !

ਸੁਖਬੀਰ ਬਾਦਲ ਨੇ ਪਾਰਟੀ ਦੀਆਂ ਸਾਰੀਆਂ ਇਕਾਈਆਂ ਕੀਤੀਆਂ ਭੰਗ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾ ਵਿੱਚ ਮਿਲੀ ਹਾਰ ਤੋਂ ਬਾਅਦ ਲਗਾਤਾਰ ਸੁਖਬੀਰ ਬਾਦਲ ‘ਤੇ ਅਸਤੀਫ਼ੇ ਦਾ ਦਬਾਅ ਵੱਧ ਰਿਹਾ ਸੀ। ਵਿਧਾਇਕ ਮਨਪ੍ਰੀਤ ਇਆਲੀ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਫਿਰ ਹੁਣ ਜਗਮੀਤ ਬਰਾੜ ਦੀ ਬਾਗ਼ੀ ਸੁਰਾਂ ਵਾਲੀ ਚਿੱਠੀ ਨੇ ਸੁਖਬੀਰ ਬਾਦਲ ਨੂੰ ਪਾਰਟੀ ਵਿੱਚ ਬਦਲਾਅ ਕਰਨ ਲਈ ਮਜਬੂਰ ਕਰ ਦਿੱਤਾ । ਉਨ੍ਹਾਂ ਦੇ ਪਾਰਟੀ ਦੀਆਂ ਸਾਰੀਆਂ ਇਕਾਇਆਂ ਨੂੰ ਭੰਗ ਕਰ ਦਿੱਤਾ ਜਿਸ ਵਿੱਚ ਕੋਰ ਕਮੇਟੀ, ਆਫਿਸ ਦੇ ਅਧਿਕਾਰੀ ਵੀ ਸ਼ਾਮਲ ਹੈ ।

ਹਾਲਾਂਕਿ ਸੁਖਬੀਰ ਬਾਦਲ ਹੁਣ ਵੀ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ। ਝੂੰਦਾਂ ਕਮੇਟੀ ਦੀ ਰਿਪੋਰਟ ਜਿਸ ਤਰ੍ਹਾਂ ਨਾਲ ਸਿੱਧਾ ਕੋਰ ਕਮੇਟੀ ਵਿੱਚ ਰੱਖੀ । ਇਸ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੀ ਖੁੱਲ੍ਹ ਕੇ ਨਰਾਜ਼ਗੀ ਜ਼ਾਹਿਰ ਕੀਤੀ ਸੀ ਜਿਸ ਤੋਂ ਬਾਅਦ ਉਹ ਚੰਦੂਮਾਜਰਾ ਨੂੰ ਮਨਾਉਣ ਵੀ ਗਏ ਪਰ ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਬਰਾੜ ਦੀ ਬਾਗ਼ੀ ਸਲਾਹ ਵਾਲੀ ਚਿੱਠੀ ਨੇ ਸੁਖਬੀਰ ਦੇ ਸਾਹਮਣੇ ਕਈ ਸਵਾਲ ਖੜੇ ਕਰ ਦਿੱਤੇ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਜਗਮੀਤ ਬਰਾੜ ਨੇ ਬਾਗ਼ੀ ਸੁਰ

  1. ਜਗਮੀਤ ਬਰਾੜ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਹੁਦੇ ਫੌਰਨ ਛੱਡ ਦੇਣੇ ਚਾਹੀਦੇ ਹਨ। ਜਿਸ ਵਿੱਚ ਪਾਰਟੀ ਪ੍ਰਧਾਨ ਦਾ ਅਹੁਦਾ ਵੀ ਸ਼ਾਮਲ ਹੈ । ਜਗਮੀਤ ਬਰਾੜ ਨੇ ਸਲਾਹ ਦਿੱਤੀ ਕਿ ਪਾਰਟੀ ਦੇ ਪ੍ਰਧਾਨ ਦਾ ਅਹੁਦਾ 10 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ । ਜਗਮੀਤ ਦਾ ਇਹ ਬਿਆਨ ਸਿੱਧੇ-ਸਿੱਧੇ ਸੁਖਬੀਰ ਬਾਦਲ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤੋਂ ਇਲਾਵਾ ਸਲਾਹ ਦਿੱਤੀ ਗਈ ਕਿ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਏਕਤਾ ਲਿਆਉਣ ਦੇ ਲਈ ਸਿੱਖ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਬਰਾੜ
  1. ਜਗਮੀਤ ਬਰਾੜ ਨੇ ਚਿੱਠੀ ਵਿੱਚ ਇੱਕ ਪਰਿਵਾਰ ਤੋਂ ਇੱਕ ਨੂੰ ਟਿਕਟ ਦੇਣ ਦੇ ਫਾਰਮੂਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਇਸ ਦਾ ਸਖਤੀ ਨਾਲ ਪਾਲਣ ਹੋਣਾ ਚਾਹੀਦਾ ਹੈ। ਇਹ ਵੀ ਸਿੱਧੇ ਸੁਖਬੀਰ ਬਾਦਲ ਨੂੰ ਚੁਣੌਤੀ ਦੇਣ ਵਾਲੀ ਸਲਾਹ ਹੈ । ਇਸ ਤੋਂ ਇਲਾਵਾ ਬਰਾੜ ਨੇ ਵਕਾਲਤ ਕੀਤੀ ਕਿ ਸੁਖਦੇਵ ਸਿੰਘ ਢੀਂਡਸਾ,ਬੀਰ ਦਵਿੰਦਰ,ਰਵੀ ਇੰਦਰ ਸਿੰਘ,ਸੁਖਦੇਵ ਸਿੰਘ ਭੌਰ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਬਲਵੰਤ ਸਿੰਘ ਰਾਮੂਵਾਲੀਆਂ ਨੂੰ ਮੁੜ ਤੋਂ ਪਾਰਟੀ ਨਾਲ ਜੋੜਿਆ ਜਾਵੇ। ਇਹ ਸਾਰੇ ਉਹ ਆਗੂ ਨੇ ਜਿੰਨਾਂ ਨੇ ਸੁਖਬੀਰ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਇਲਾਵਾ ਜਗਮੀਤ ਬਰਾੜ ਨੇ ਮਾਸਟਰ ਤਾਰਾ ਸਿੰਘ ਦੀ ਪੋਤਰੀ ਕਿਰਨਜੀਤ ਕੌਰ ਨੂੰ ਵੀ ਪਾਰਟੀ ਵਿੱਚ ਅਹਿਮ ਥਾਂ ਦੇਣ ਦੀ ਵਕਾਲਤ ਕੀਤੀ ।
  2. ਜਗਮੀਤ ਬਰਾੜ ਨੇ ਸੰਗਰੂਰ ਜ਼ਿੰਮਨੀ ਚੋਣ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੇ ਮੁੱਖ ਮੁੱਦੇ ‘ਤੇ ਚੋਣ ਲੜਨੀ ਚਾਹੀਦੀ ਸੀ। ਸਾਨੂੰ ਵੰਡਣ ਵਾਲੇ ਅਤੇ ਵੱਖਰੇ ਏਜੰਡੇ ਦੇ ਕਿਸੇ ਵੀ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਹੈ।
  3. ਜਗਮੀਤ ਬਰਾੜ ਨੇ ਕਿਹਾ 1973 ਵਿੱਚ 11 ਮੈਂਬਰੀ ਕਮੇਟੀ ਵੱਲੋਂ ਤਿਆਰ ਆਨੰਦਪੁਰ ਸਾਹਿਬ ਦਾ ਮੂਲ ਮਤਾ ਆਉਣ ਵਾਲੇ 25 ਸਾਲਾਂ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ। ਬਰਾੜ ਨੇ ਦਾਅਵਾ ਕੀਤਾ ਕਿ ਆਨੰਦਪੁਰ ਸਾਹਿਬ ਦਾ ਮਤਾ ਦੇਸ਼ ਦੇ 13 ਸੂਬਿਆਂ ਨੂੰ ਵਿਸ਼ੇਸ਼ ਦਰਜਾ ਪ੍ਰਧਾਨ ਕੀਤੇ ਮਤਿਆਂ ਦੀ ਤਰਜ਼ਮਾਨੀ ਕਰਦਾ ਹੈ। ਜਗਮੀਤ ਬਰਾੜ ਨੇ ਕਿਹਾ ਸਾਡੇ ਦੋਵੇ ਗੁਆਂਢੀ ਸੂਬੇ ਹਿਮਾਚਲ ਅਤੇ ਉੱਤਰਾਖੰਡ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਹੋਇਆ ਹੈ।
  4. ਅਕਾਲੀ ਦਲ ਦੀ ਨਰਸਰੀ ਰਹੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਵੀ ਜਗਮੀਤ ਬਰਾੜ ਨੇ ਵਕਾਲਤ ਕੀਤੀ। ਉਨ੍ਹਾਂ ਕਿਹਾ ਸਾਨੂੰ ਇਸ ਜਥੇਬੰਦੀ ਵਿੱਚ ਕਾਲਜਾਂ ਅਤੇ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਮੈਂਬਰ ਅਤੇ ਅਹੁਦੇਦਾਰ ਬਣਾਉਣਾ ਚਾਹੀਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਕਿਹਾ ਪਾਰਟੀ ਨੂੰ ਆਪਣਾ ਹੈਡਕੁਆਟਰ ਅੰਮ੍ਰਿਤਸਰ ਨੂੰ ਐਲਾਨ ਦੇਣਾ ਚਾਹੀਦਾ ਹੈ ਸਾਰੀਆਂ ਮੀਟਿੰਗਾਂ ਅੰਮ੍ਰਿਤਸਰ ਵਿੱਚ ਹੋਣੀਆਂ ਚਾਹੀਦੀਆਂ ਹਨ।
Exit mobile version