The Khalas Tv Blog Punjab ਸੁਖਬੀਰ ਸਿੰਘ ਬਾਦਲ ਤੇ SGPC ਦੇ ਪ੍ਰਧਾਨ ਨੇ ਸੌਂਪਿਆ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਪੱਸ਼ਟੀਕਰਨ! ਜਥੇਦਾਰ ਸਾਹਿਬ ਦਾ ਆਇਆ ਵੱਡਾ ਬਿਆਨ
Punjab

ਸੁਖਬੀਰ ਸਿੰਘ ਬਾਦਲ ਤੇ SGPC ਦੇ ਪ੍ਰਧਾਨ ਨੇ ਸੌਂਪਿਆ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਪੱਸ਼ਟੀਕਰਨ! ਜਥੇਦਾਰ ਸਾਹਿਬ ਦਾ ਆਇਆ ਵੱਡਾ ਬਿਆਨ

ਬਾਗ਼ੀ ਧੜੇ ਦੀ ਸ਼ਿਕਾਇਤ ਤੋਂ ਬਾਅਦ ਸ਼੍ਰੀ ਅਕਾਲ ਤਖਤ ਦੇ ਆਦੇਸ਼ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਪੇਸ਼ ਹੋਏ। 10 ਮਿੰਟ ਦੀ ਮੁਲਾਕਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟੀਕਰਨ ਦੀ ਚਿੱਠੀ ਜਥੇਦਾਰ ਸਾਹਿਬ ਨੂੰ ਸੌਂਪੀ ਅਤੇ ਬਿਨਾਂ ਕੋਈ ਬਿਆਨ ਦਿੱਤੇ ਚਲੇ ਗਏ। ਉਨ੍ਹਾਂ ਦੇ ਨਾਲ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ,ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ। ਇਸ ਤੋਂ ਬਾਅਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਨਾਲ ਮੀਟਿੰਗ ਤੋਂ ਸੋਦਾ ਸਾਧ ਨੂੰ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਦੇ ਲਈ 90 ਲੱਖ ਦੇ ਦਿੱਤੇ ਗਏ ਇਸ਼ਤਿਆਰਾਂ ‘ਤੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ। ਪ੍ਰਧਾਨ ਧਾਮੀ ਵੀ ਮੀਡੀਆ ਦੇ ਸਵਾਲਾਂ ਤੋਂ ਬਚ ਦੇ ਰਹੇ ਪਰ ਸਾਬਕਾ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਹਾਲਾਂਕਿ ਸਪੱਸ਼ਟੀਕਰਨ ਦੀ ਚਿੱਠੀ ਬਾਰੇ ਕੁਝ ਨਹੀਂ ਬੋਲਿਆ ਪਰ ਇੰਨਾਂ ਇਸ਼ਾਰਾ ਜ਼ਰੂਰ ਕਰ ਗਏ ਕਿ ਉਸ ਵੇਲੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਇਹ ਫੈਸਲਾ ਲਿਆ ਗਿਆ ਸੀ।

ਉਧਰ ਸਪਸ਼ਟੀਕਰਨ ਦੀਆਂ ਚਿੱਠੀਆਂ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਵੀ ਸਾਹਮਣੇ ਆਏ,ਉਨ੍ਹਾਂ ਨੇ ਕਿਹਾ ਮੇਰੇ ਕੋਲ ਜਵਾਬ ਆ ਗਿਆ ਹੈ ਅਸੀਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਸ ਨੂੰ ਖੋਲਾਂਗੇ ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ।

ਬਾਗੀ ਧੜੇ ਦੇ ਆਗੂ ਅਕਾਲੀ ਸੁਧਾਰ ਲਹਿਰੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਦਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦਾ ਸੁਆਗਤ ਕਰਦੇ ਹਾਂ ਪਰ ਨਾਲ ਹੀ ਉਮੀਦ ਕਰਦੇ ਹਾਂ ਕਿ ਪੁਰਾਣੀ ਰਵਾਇਤਾਂ ਮੁਤਾਬਿਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਅਜਿਹਾ ਆਦੇਸ਼ ਜਾਵੇਗਾ ਜੋ ਸਿੱਖ ਸਿਆਸਤ ਨੂੰ ਨਵਾਂ ਰਾਹ ਵਿਖਾਏਗਾ। ਵਡਾਲਾ ਨੇ ਕਿਹਾ ਉਮੀਦ ਹੈ ਕਿ ਜਥੇਦਾਰ ਸਾਹਿਬ ਇੰਨਾਂ ਸਾਰੀਆਂ ਚੀਜ਼ਾ ਬਾਰੇ ਸੋਚ ਵਿਚਾਰ ਤੋਂ ਬਾਅਦ ਫੈਸਲਾ ਲੈਣਗੇ। 1 ਜੁਲਾਈ ਨੂੰ ਬਾਗੀ ਧੜੇ ਵੱਲੋਂ ਮੁਆਫ਼ੀ ਨਾਮਾ ਪੇਸ਼ ਕਰਦੇ ਹੋਏ 4 ਅਹਿਮ ਮੁੱਦੇ ਰੱਖੇ ਗਏ ਸਨ ਜਿੰਨਾਂ ਤੇ ਵਿਚਾਰ ਕਨਰ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ SGPC ਤੋਂ ਸਪੱਸ਼ਟੀਕਰਨ ਮੰਗਿਆ ਸੀ।

ਬਾਗੀ ਧੜੇ ਨੇ ਜਿਹੜੇ 4 ਮੁੱਦੇ ਚੁੱਕੇ ਸਨ ਉਨ੍ਹਾਂ ਵਿੱਚ ਸੋਦਾ ਸਾਧ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਦੇ ਬਾਵਜੂਦ ਮੁਆਫ਼ੀ ਦੇਣਾ। ਜੱਥੇਦਾਰਾਂ ਤੋਂ ਰਾਮ ਰਹੀਮ ਨੂੰ ਮੁਆਫ਼ੀ ਅਤੇ ਫਿਰ SGPC ਵੱਲੋਂ ਇਸ ਨੂੰ ਜਾਇਜ਼ ਦੱਸਣ ਦੇ ਲਈ ਖਰਚ ਕੀਤੇ ਗਏ 90 ਲੱਖ ਰੁਪਏ। ਤੀਜਾ ਇਲਜ਼ਾਮ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਹਿ ਤਰ੍ਹਾਂ ਨਾਲ ਜਾਂਚ ਨਹੀਂ ਹੋਈ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਝੂਠੇ ਸਿੱਖ ਮੁਕਾਬਲਿਆਂ ਦੇ ਮੁਲਜ਼ਮ ਦਾਗ਼ੀ ਅਫਸਰ ਸੁਮੇਧ ਸਿੰਘ ਸੈਣੀ ਨੂੰ DGP ਲਗਾਇਆ ਗਿਆ।

ਇਹ ਵੀ ਪੜ੍ਹੋ  –   ਸ਼ੰਭੂ ਬਾਰਡਰ ਨਹੀਂ ਖੁੱਲ੍ਹੇਗਾ, ਸੁਪਰੀਮ ਕੋਰਟ ਵੱਲੋਂ ਹਾਈਕੋਰਟ ਦੇ ਫੈਸਲੇ ’ਤੇ ਰੋਕ! ਹਰਿਆਣਾ ਸਰਕਾਰ ਨੂੰ ਦਿੱਤਾ ਇਹ ਵੱਡਾ ਨਿਰਦੇਸ਼

 

Exit mobile version