The Khalas Tv Blog India ਅੰਬਾਲਾ ‘ਚ ਪਰਿਵਾਰ ਦੇ 5 ਜੀਆਂ ਦੀ ਮੌਤ ਮਾਮਲਾ ‘ਚ ਨਵਾਂ ਖੁਲਾਸਾ, 2 ਖਿਲਾਫ FIR ਦਰਜ
India

ਅੰਬਾਲਾ ‘ਚ ਪਰਿਵਾਰ ਦੇ 5 ਜੀਆਂ ਦੀ ਮੌਤ ਮਾਮਲਾ ‘ਚ ਨਵਾਂ ਖੁਲਾਸਾ, 2 ਖਿਲਾਫ FIR ਦਰਜ

Haryana news

ਅੰਬਾਲਾ 'ਚ ਇੱਕੋ ਪਰਿਵਾਰ ਦੇ 5 ਜੀਆਂ ਦੇ ਸ਼ੱਕੀ ਮੌਤ ਮਾਮਲੇ ’ਚ ਹੈਰਾਨਕੁਨ ਖੁਲਾਸਾ, ਦੇ ਖਿਲਾਫ ਕੇਸ ਦਰਜ.. ਅੰਬਾਲਾ 'ਚ ਇੱਕੋ ਪਰਿਵਾਰ ਦੇ 5 ਜੀਆਂ ਦੇ ਸ਼ੱਕੀ ਮੌਤ ਮਾਮਲੇ ’ਚ ਹੈਰਾਨਕੁਨ ਖੁਲਾਸਾ, ਦੇ ਖਿਲਾਫ ਕੇਸ ਦਰਜ..

ਅੰਬਾਲਾ : ਹਰਿਆਣਾ ਦੇ ਅੰਬਾਲਾ(Ambala murder case) ਦੇ ਬਲਾਣਾ ਪਿੰਡ ‘ਚ 6 ਲੋਕਾਂ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਦੇ ਮਾਮਲੇ ‘ਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ਤੋਂ ਸੁਖਵਿੰਦਰ ਦੇ ਕਬਜ਼ੇ ‘ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਇਸ ਤੋਂ ਜਾਪਦਾ ਹੈ ਕਿ ਸੁਖਵਿੰਦਰ ਨੇ ਪਰਿਵਾਰ ਦੇ ਪੰਜ ਜੀਆਂ ਦਾ ਗਲਾ ਘੁੱਟ ਕੇ ਫਾਹਾ ਲੈ ਲਿਆ। ਮਿਲੇ ਸੁਸਾਈਡ ਨੋਟ ਤੋਂ ਪੁਲਿਸ ਨੇ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਿਕ ਅੰਬਾਲਾ ਸਦਰ ਸਟੇਸ਼ਨ ਇੰਚਾਰਜ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਬਲਾਣਾ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਇਕ ਘਰ ‘ਚ 6 ਲੋਕਾਂ ਦੀਆਂ ਲਾਸ਼ਾਂ ਪਈਆਂ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੁਖਵਿੰਦਰ ਨੂੰ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਲਟਕਦਾ ਦੇਖਿਆ, ਜਦਕਿ ਉਸ ਦੀ ਪਤਨੀ, ਦੋ ਬੱਚੇ ਅਤੇ ਮਾਤਾ-ਪਿਤਾ ਬੇਹੋਸ਼ ਪਏ ਸਨ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸੁਖਵਿੰਦਰ ਸਿੰਘ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਅੰਬਾਲਾ ਸ਼ਹਿਰ ਦੇ ਸਦਰ ਥਾਣਾ ਪੁਲਿਸ ਨੇ ਯਮੁਨਾਨਗਰ ਦੇ ਇਕ ਵਾਹਨ ਡੀਲਰ ਨਾਲ ਜੁੜੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
5 ਲੋਕਾਂ ਦਾ ਗਲਾ ਘੁੱਟ ਕੇ ਲਟਕਾ ਦਿੱਤਾ।

ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਸ਼ੱਕੀ ਹਾਲਤ ‘ਚ ਮਿਲੀਆਂ ਲਾਸ਼ਾਂ, ਇਲਾਕੇ ‘ਚ ਫੈਲੀ ਸਨਸਨੀ..

ਸੁਖਵਿੰਦਰ, ਜੋ ਕਿ ਯਮੁਨਾਨਗਰ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ, ਨੇ ਸੁਸਾਈਡ ਨੋਟ ਵਿੱਚ ਦੋਸ਼ ਲਾਇਆ ਕਿ ਕੰਪਨੀ ਦੇ ਦੋ ਅਧਿਕਾਰੀ ਉਸ ਨੂੰ 10 ਲੱਖ ਰੁਪਏ ਦੇਣ ਲਈ ਮਜਬੂਰ ਕਰ ਰਹੇ ਸਨ, ਜਿਸ ਦਾ ਉਹ ਪ੍ਰਬੰਧ ਨਹੀਂ ਕਰ ਸਕਿਆ। ਸੁਖਵਿੰਦਰ ਨੇ ਸੁਸਾਈਡ ਨੋਟ ਵਿੱਚ ਕੰਪਨੀ ਦੇ ਦੋਵਾਂ ਅਧਿਕਾਰੀਆਂ ਦੇ ਨਾਂ ਵੀ ਲਿਖੇ ਹਨ।

ਵੱਡੀ ਧੀ ਤੀਜੀ ਜਮਾਤ ਅਤੇ ਛੋਟੀ ਐਲਕੇਜੀ ‘ਚ ਪੜ੍ਹਦੀ ਸੀ

ਉਪ ਪੁਲਿਸ ਕਪਤਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਜਾਪਦਾ ਹੈ ਕਿ ਪਰਿਵਾਰ ਦੇ ਪੰਜ ਮੈਂਬਰਾਂ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ ਪਰ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਸੁਖਵਿੰਦਰ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਸੁਖਵਿੰਦਰ ਦੀ ਬੇਟੀ ਜੱਸੀ ਤੀਜੀ ਜਮਾਤ ਅਤੇ ਛੋਟੀ ਬੇਟੀ ਆਸ਼ੂ ਐਲ.ਕੇ.ਜੀ.ਪੜ੍ਹਦੀ ਸੀ।

Exit mobile version