‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਦੇ ਬਾਹਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਪਿਛਲੇ ਹਫਤੇ ਇਸ ਔਰਤ ਨੇ ਇਕ ਪੁਰਸ਼ ਨਾਲ ਮਿਲ ਕੇ ਸੁਪਰੀਮ ਕੋਰਟ ਦੇ ਬਾਹਰ ਖੁਦ ਨੂੰ ਅੱਗ ਲਾਈ ਸੀ।ਇਹ ਘਟਨਾ 16 ਅਗਸਤ ਨੂੰ ਵਾਪਰੀ ਸੀ, ਜਦੋਂ ਕਿ ਪੁਰਸ਼ ਦੀ 21 ਅਗਸਤ ਨੂੰ ਮੌਤ ਹੋ ਚੁੱਕੀ ਹੈ।ਇਸ ਤੋਂ ਪਹਿਲਾਂ ਦੋਵਾਂ ਨੇ ਫੇਸਬੁਕ ਉੱਤੇ ਇਕ ਲਾਇਵ ਵੀਡੀਓ ਵੀ ਰਿਕਾਰਡ ਕੀਤੀ ਸੀ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੁਪਰੀਮ ਕੋਰਟ ਦੇ ਬਾਹਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੀ ਮੌ ਤ
