The Khalas Tv Blog Punjab ਵਿਧਾਇਕ ਰਾਣਾ ਦੀ ਖੰਡ ਮਿੱਲ ਨੂੰ ਪਿੰਡ ਵਾਸੀਆਂ ਨੇ ਸੁਣਾ ਦਿੱਤਾ ਆਹ ਕਿਹੜਾ ਫੁਰਮਾਨ
Punjab

ਵਿਧਾਇਕ ਰਾਣਾ ਦੀ ਖੰਡ ਮਿੱਲ ਨੂੰ ਪਿੰਡ ਵਾਸੀਆਂ ਨੇ ਸੁਣਾ ਦਿੱਤਾ ਆਹ ਕਿਹੜਾ ਫੁਰਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੁੱਟਰ ਸਿਵੀਆ ਦੀ ਗ੍ਰਾਮ ਪੰਚਾਇਤ ਸਮੇਤ ਦੋ ਹੋਰ ਪੰਚਾਇਤਾਂ ਬੁੱਟਰ ਖੁਰਦ ਅਤੇ ਦਿਆਲਗੜ੍ਹ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਾਣਾ ਖੰਡ ਮਿਲ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ। ਪੰਚਾਇਤ ਨੇ ਨੋਟਿਸ ਵਿੱਚ ਸਥਾਨਕ ਖੇਤਰ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਉਨ੍ਹਾਂ ਸਮੱਸਿਆਵਾਂ ਸਬੰਧੀ ਮਿੱਲ ਵੱਲੋਂ ਠੋਸ ਹੱਲ ਨਾ ਕਰਨ ਦਾ ਹਵਾਲਾ ਦੇ ਕੇ ਮਿੱਲ ਪ੍ਰਬੰਧਕੀ ਟੀਮ ਵੱਲੋਂ ਪਿੰਡ ਵਿੱਚ ਕਿਸੇ ਵੀ ਕਿਸਮ ਦੀ ਨਵੀਂ ਉਸਾਰੀ ਕਰਨ ‘ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ। ਸਥਾਨਕ ਲੋਕਾਂ ਨੇ ਗ੍ਰਾਮ ਸਭਾ ਇਜਲਾਸ ਵਿੱਚ ਇਹ ਹੁਕਮ ਜਾਰੀ ਕੀਤਾ ਕਿ ਜਦੋਂ ਤੱਕ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਇਹ ਰੋਕ ਜਾਰੀ ਰਹੇਗੀ।

ਗ੍ਰਾਮ ਪੰਚਾਇਤ ਨੇ ਇਸ ਕਾਪੀ ਦਾ ਉਤਾਰਾ ਅੰਮ੍ਰਿਤਸਰ ਟਾਊਨ ਪਲੈਨਰ, ਬਲਾਕ ਵਿਕਾਸ ਅਫ਼ਸਰ ਰਈਆ, ਐੱਸਡੀਐੱਮ ਬਾਬਾ ਬਕਾਲਾ, ਡੀਸੀ ਅੰਮ੍ਰਿਤਸਰ, ਚੇਅਰਮੈਨ, ਚੀਫ਼, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਸਿਹਤ ਮੰਤਰੀ, ਪ੍ਰਧਾਨ ਮੰਤਰੀ, ਕੇਂਦਰੀ ਵਾਤਾਵਰਣ ਮੰਤਰੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਸੈਂਟਰਲ ਪ੍ਰਦੂਸ਼ਣ ਕੰਟੋਰਲ ਬੋਰਡ, ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਉਨ੍ਹਾਂ ਦੀ ਜਾਣਕਾਰੀ ਹਿੱਤ ਭੇਜੀ ਗਈ ਹੈ।

Exit mobile version