The Khalas Tv Blog Punjab ਗੰਨਾ ਕਿਸਾਨਾਂ ਨੇ ਸੜਕ ਤੋਂ ਬਾਅਦ ਹੁਣ ਰੇਲਵੇ ਟਰੈਕ ਕੀਤਾ ਜਾਮ ! 24 ਘੰਟੇ ਦੇ ਅੰਦਰ 120 ਟ੍ਰੇਨਾਂ ਗੁਜ਼ਰਦੀਆਂ ਹਨ !
Punjab

ਗੰਨਾ ਕਿਸਾਨਾਂ ਨੇ ਸੜਕ ਤੋਂ ਬਾਅਦ ਹੁਣ ਰੇਲਵੇ ਟਰੈਕ ਕੀਤਾ ਜਾਮ ! 24 ਘੰਟੇ ਦੇ ਅੰਦਰ 120 ਟ੍ਰੇਨਾਂ ਗੁਜ਼ਰਦੀਆਂ ਹਨ !

ਬਿਉਰੋ ਰਿਪੋਰਟ : ਗੰਨਾ ਕਿਸਾਨਾਂ ਨੇ ਜਲੰਧਰ ਵਿੱਚ ਸੜਕਾਂ ਤੋਂ ਬਾਅਦ ਹੁਣ ਰੇਲ ਟਰੈਕ ਵੀ ਜਾਮ ਕਰ ਦਿੱਤਾ ਹੈ । ਗੰਨੇ ਦੇ ਰੇਟ ਨੂੰ ਵਧਾਉਣ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਬੈਰੀਕੇਟਿੰਗ ਕਰਕੇ ਰੇਲਵੇ ਟਰੈਕਟ ‘ਤੇ ਜਾਣ ਤੋਂ ਕਾਫੀ ਰੋਕਿਆ ਪਰ ਉਹ PAP ਚੌਕ ਤੋਂ ਕੁਝ ਹੀ ਦੂਰੀ ‘ਤੇ ਘਨੌਵਾਲੀ ਫਾਟਕ ਦੇ ਕੋਲ ਰੇਲਵੇ ਟਰੈਕ ‘ਤੇ ਬੈਠ ਗਏ । ਦਿੱਲੀ-ਜੰਮੂ ਨੈਸ਼ਨਲ ਹਾਈਵੇਅ NH-44 ਕਿਸਾਨਾਂ ਨੇ ਪਹਿਲਾਂ ਹੀ 21 ਨਵੰਬਰ ਤੋਂ ਬੰਦ ਕੀਤਾ ਹੋਇਆ ਸੀ ਹੁਣ ਰੇਲਵੇ ਟਰੈਕ ਬੰਦ ਹੋਣ ਰੇਲ ਆਵਾਜਾਹੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ । 24 ਘੰਟੇ ਦੇ ਅੰਦਰ ਇੱਥੋ 120 ਟ੍ਰੇਨਾਂ ਦੀ ਆਵਾਜਾਹੀ ਹੁੰਦੀ ਹੈ। ਵੀਰਵਾਰ ਨੂੰ 40 ਟ੍ਰੇਨਾਂ ਨਿਕਲ ਚੁਕਿਆ ਸਨ । ਹੁਣ 80 ਟ੍ਰੇਨਾਂ ਨੂੰ ਡਾਇਵਰਟ ਕਰਨ ਦੇ ਲਈ ਰੇਲ ਅਫ਼ਸਰਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ।

ਕਿਸਾਨਾਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਇੱਕ ਬੈਠਣ ਸਰਕਾਰ ਨਾਲ ਹੋਣੀ ਸੀ ਜੋ ਨਹੀਂ ਹੋ ਸਕੀ । ਇਸ ਤੋਂ ਨਰਾਜ਼ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਗੰਨੇ ਦੇ ਰੇਟ ਨਹੀਂ ਵਧਾਉਂਦੀ ਹੈ ਤਾਂ ਤੱਕ ਧਰਨਾ ਜਾਰੀ ਰਹੇਗਾ। ਵੀਰਵਾਰ ਨੂੰ ਆਪਣੇ ਤੈਅ ਪ੍ਰੋਗਰਾਮ ਮੁਤਾਬਿਕ ਹੁਣ ਕਿਸਾਨਾਂ ਨੇ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਹੈ । 26 ਨਵੰਬਰ ਨੂੰ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ।

CM ਨੇ ਕਿਸਾਨਾਂ ਦੇ ਧਰਨੇ ‘ਤੇ ਤੰਜ ਕੱਸਿਆ ਸੀ

ਕਿਸਾਨਾਂ ਦੇ ਧਰਨੇ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਸੀ ‘ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ..ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ .. ਨਾ ਕੇ ਸੜਕਾਂ..ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ..ਲੋਕਾਂ ਦੀਆਂ ਭਾਵਨਾਵਾਂ ਸਮਝੋ ..। ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਨਸੀਅਤ ਦਾ ਕਿਸਾਨਾਂ ਵੱਲੋਂ ਵੀ ਤਗੜਾ ਜਵਾਬ ਦਿੱਤਾ ਗਿਆ ਸੀ ।

ਕਿਸਾਨ ਜਥੇਬੰਦੀਆਂ ਦਾ ਸੀਐੱਮ ਨੂੰ ਜਵਾਬ

ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ SKM ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਉਨ੍ਹਾਂ ਨੂੰ ਮੋੜਵਾ ਜਵਾਬ ਦਿੱਤਾ ਹੈ । ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਜੀ ਅਸੀਂ ਸੜਕਾਂ ਸ਼ੌਕ ਨਾਲ ਨਹੀਂ ਰੋਕ ਦੇ ਹਾਂ। ਅਸੀਂ ਖੇਤੀਬਾੜੀ ਮੰਤਰੀ ਨੂੰ 2 ਵਾਰ ਮਿਲੇ ਹਾਂ ਅਸੀਂ ਕਿਹਾ ਗੰਨੇ ਦਾ ਰੇਟ ਵਧਾ ਦਿਉ । ਅਸੀਂ 9 ਨਵੰਬਰ ਨੂੰ ਮੀਟਿੰਗ ਫਿਕਸ ਕੀਤੀ ਉਨ੍ਹਾਂ ਨੇ 16 ਨੂੰ ਮੀਟਿੰਗ ਰੱਖੀ ਅਸੀਂ 17 ਤੱਕ ਧਰਨਾ ਮੁਲਤਵੀ ਕਰ ਦਿੱਤਾ। ਅਤੇ ਫਿਰ 21 ਨੂੰ ਧਰਨਾ ਦਿੱਤਾ । ਲੱਖੋਵਾਲ ਨੇ ਕਿਹਾ ਸੀ ਮੁੱਖ ਮੰਤਰੀ ਜੀ ਤੁਸੀਂ ਕਹਿੰਦੇ ਹੋ ਸਾਡੇ ਘਰਾਂ ਦੇ ਸਾਹਮਣੇ ਪ੍ਰਦਰਸ਼ਨ ਕਰੋ ਅਸੀਂ ਉਹ ਵੀ ਜਲਦ ਕਰਨ ਜਾ ਰਹੇ ਹਾਂ। ਤੁਸੀਂ ਕਹਿੰਦੇ ਹੋ ਸਾਨੂੰ ਧਰਨੇ ਦੇ ਲਈ ਬੰਦੇ ਨਹੀਂ ਮਿਲਣਗੇ । ਅਸੀਂ 26 ਨਵੰਬਰ ਨੂੰ ਤੁਹਾਨੂੰ ਬੰਦੇ ਵਿਖਾਵਾਗੇ ਕਿ ਕਿੰਨੀਆਂ ਟਰਾਲੀਆਂ ਆਉਂਦੀਆਂ ਹਨ,ਤੁਸੀਂ ਕਿਸੇ ਭੁਲੇਖੇ ਵਿੱਚ ਨਾ ਰਹਿਣਾ ।

Exit mobile version