The Khalas Tv Blog Manoranjan ਬੱਬੂ ਮਾਨ ਦੀ ‘ਸੁੱਚਾ ਸੂਰਮਾ’ ਨੇ ਪੰਜਾਬੀ ਸਿਨੇਮਾ ’ਚ ਨਵਾਂ ਟ੍ਰੈਂਡ ਕੀਤਾ ਸੈੱਟ! ਫ਼ੈਨਜ਼ ਨੇ ਪੇਸ਼ ਕੀਤੀ ਅਨੋਖੀ ਮਿਸਾਲ
Manoranjan Punjab

ਬੱਬੂ ਮਾਨ ਦੀ ‘ਸੁੱਚਾ ਸੂਰਮਾ’ ਨੇ ਪੰਜਾਬੀ ਸਿਨੇਮਾ ’ਚ ਨਵਾਂ ਟ੍ਰੈਂਡ ਕੀਤਾ ਸੈੱਟ! ਫ਼ੈਨਜ਼ ਨੇ ਪੇਸ਼ ਕੀਤੀ ਅਨੋਖੀ ਮਿਸਾਲ

ਬਿਉਰੋ ਰਿਪੋਰਟ: ਜਲਦ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਸੁੱਚਾ ਸੂਰਮਾ’ ਸਿਰਫ਼ ਇੱਕ ਫ਼ਿਲਮ ਹੀ ਨਹੀਂ, ਬਲਕਿ ਇੱਕ ਟ੍ਰੈਂਡਸੈਟਰ ਹੈ ਜਿਸ ਨੇ ਪੰਜਾਬੀ ਸਿਨੇਮਾ ਵਿੱਚ ਤੂਫ਼ਾਨ ਲਿਆ ਦਿੱਤਾ ਹੈ। ਆਪਣੇ ਦਮਦਾਰ ਥੀਮ ਸੌਂਗ ਨਾਲ ਸਿਖ਼ਰਾਂ ਨੂੰ ਛੂਹਣ ਤੋਂ ਬਾਅਦ, ‘ਸੁੱਚਾ ਸੂਰਮਾ’ ਹੁਣ ਇੱਕ ਅਨੌਖੇ ਕਾਰਨ ਲਈ ਚਰਚਾ ਵਿੱਚ ਹੈ।

ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਫੈਨਜ਼ ਨੇ ਬੱਬੂ ਮਾਨ ਦੇ ਸਪੋਰਟ ਵਿੱਚ ਪ੍ਰਦਰਸ਼ਨ ਕਰਦੇ ਹੋਏ, ਖ਼ੁਦ ਹੀ ਫ਼ਿਲਮ ਦੇ ਪੋਸਟਰ ਪ੍ਰਿੰਟ ਕਰਵਾਏ ਅਤੇ ਇਸ ਦੀ ਪਰਮੋਸ਼ਨ ਕੀਤੀ ਹੈ। ਇਸ ਤਰ੍ਹਾਂ ਦਾ ਫੈਨਸਜ਼ਪ੍ਰੇਰਿਤ ਪਰਮੋਸ਼ਨ, ਜੋ ਅਜੇ ਤੱਕ ਸਿਰਫ਼ ਦੱਖਣੀ ਭਾਰਤੀ ਸਿਨੇਮਾ ਵਿੱਚ ਹੁੰਦਾ ਸੀ, ਹੁਣ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਹੋ ਰਿਹਾ ਹੈ ਅਤੇ ਇਸਦਾ ਸਿਹਰਾ ‘ਸੁੱਚਾ ਸੂਰਮਾ’ ਨੂੰ ਜਾਂਦਾ ਹੈ।

‘ਸੁੱਚਾ ਸੂਰਮਾ’ ਨੇ ਫੈਨਜ਼ ਦੀ ਭਾਗੀਦਾਰੀ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾ ਦਿੱਤਾ ਹੈ, ਅਤੇ ਇਹ ਪੰਜਾਬ ਵਿੱਚ ਫ਼ਿਲਮਾਂ ਦੇ ਪਰਮੋਸ਼ਨ ਦਾ ਇਕ ਨਵਾਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਇਹ ਸਿਰਫ਼ ਇਕ ਫ਼ਿਲਮ ਹੀ ਨਹੀਂ ਹੈ; ਇਹ ਇਕ ਸਾਂਸਕ੍ਰਿਤਿਕ ਘਟਨਾ ਹੈ ਅਤੇ ਇਹ ਟ੍ਰੈਂਡ ਅੱਗੇ ਵਧਦਾ ਜਾ ਰਿਹਾ ਹੈ।

ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।

ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ।

ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ’ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

Exit mobile version