The Khalas Tv Blog Manoranjan ‘ਸੁੱਚਾ ਸੂਰਮਾ’ ਨੇ ਕੀਤਾ ਵੱਡਾ ਕਮਾਲ! ਪੰਜਾਬੀ ਸਿਨੇਮਾ ’ਚ ਪਹਿਲੀ ਵਾਰ ਰਿਲੀਜ਼ ਤੋਂ ਹਫ਼ਤਾ ਪਹਿਲਾਂ ਖੁੱਲ੍ਹੀ ਐਡਵਾਂਸ ਬੁਕਿੰਗ
Manoranjan Punjab

‘ਸੁੱਚਾ ਸੂਰਮਾ’ ਨੇ ਕੀਤਾ ਵੱਡਾ ਕਮਾਲ! ਪੰਜਾਬੀ ਸਿਨੇਮਾ ’ਚ ਪਹਿਲੀ ਵਾਰ ਰਿਲੀਜ਼ ਤੋਂ ਹਫ਼ਤਾ ਪਹਿਲਾਂ ਖੁੱਲ੍ਹੀ ਐਡਵਾਂਸ ਬੁਕਿੰਗ

ਬਿਉਰੋ ਰਿਪੋਰਟ: ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦਾ ਗੌਰਵ ਮੰਨੇ ਜਾਂਦੇ ਬੱਬੂ ਮਾਨ ਨੇ ਇੱਕ ਵਾਰ ਫਿਰ ਫਿਲਮ ਉਦਯੋਗ ਵਿੱਚ ਇੱਕ ਗੌਰਵਮਈ ਸਫਲਤਾ ਸਥਾਪਿਤ ਕੀਤੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ (Sucha Soorma) ਪੰਜਾਬ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸਦੀ ਟਿਕਟ ਬੁਕਿੰਗ ਰਿਲੀਜ਼ ਤੋਂ ਪੂਰਾ ਇੱਕ ਹਫ਼ਤਾ ਪਹਿਲਾਂ ਆਨਲਾਈਨ ਖੋਲ੍ਹੀ ਗਈ ਹੈ। ਬੱਬੂ ਮਾਨ ਦੇ ਪ੍ਰਸ਼ੰਸਕ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰ ਰਹੇ ਹਨ, ਜਿਸ ਨਾਲ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਅਜਿਹਾ ਮਾਹੌਲ ਬਣਿਆ ਹੈ ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ।

ਜਿਵੇਂ ਬਾਲੀਵੁੱਡ ਵਿੱਚ ਖ਼ਾਨਾਂ ਦਾ ਅਤੇ ਦੱਖਣ ਵਿੱਚ ਰਜਨੀਕਾਂਤ ਦਾ ਦਬਦਬਾ ਹੈ, ਓਸੇ ਤਰ੍ਹਾਂ ਪੰਜਾਬ ਵਿੱਚ ਬੱਬੂ ਮਾਨ ਨੇ ਇਸ ਸਫਲਤਾ ਨਾਲ ਫਿਲਮ ਉਦਯੋਗ ਨੂੰ ਹਿਲਾ ਦਿੱਤਾ ਹੈ। ਉਨ੍ਹਾਂ ਦੇ ਵਿਸ਼ਾਲ ਫੈਨਬੇਸ ਨੇ ਬੇਹੱਦ ਵਧੀਆ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨਾਲ ‘ਸੁੱਚਾ ਸੂਰਮਾ’ ਵੱਡੇ ਪਰਦੇ ’ਤੇ ਆਉਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।

ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇੱਕ ਇਤਿਹਾਸ ਰਚਣ ਜਾ ਰਹੀਆਂ ਹਨ।

ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ’ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

Exit mobile version