ਬਿਊਰੋ ਰਿਪੋਰਟ – ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ (Sucha Singh Langah) ਨੇ ਅਕਾਲ ਤਖਤ ਸਾਹਿਬ (Akal Takth Sahib) ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੋਂ ਬਾਅਦ ਸਿੱਖਾਂ ਲਈ ਅਕਾਲ ਤਖਤ ਸਾਹਿਬ ਹੀ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਮਿਲੇਗਾ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਸੁੱਚਾ ਸਿੰਘ ਲੰਗਾਹ ਅਕਾਲੀ ਸਰਕਾਰ ਸਮੇਂ 2007 ਤੋਂ 2012 ਵਿੱਚ ਮੰਤਰੀ ਰਹੇ ਹਨ।
ਪਿਛਲੇ ਦਿਨੀ ਜਦੋਂ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਤਨਖਾਹੀਆਂ ਕਰਾਰ ਦਿੱਤਾ ਸੀ ਤਾਂ ਅਕਾਲ ਤਖਤ ਸਾਹਿਬ ਨੇ ਅਕਾਲੀ ਸਰਕਾਰ ਸਮੇਂ ਦੇ ਸਾਰੇ ਮੰਤਰੀਆਂ ਕੋਲੋ ਸਪੱਸ਼ਟੀਕਰਨ ਮੰਗਿਆ ਸੀ, ਜਿਸ ਦੇ ਤਹਿਤ ਅੱਜ ਸੁੱਚਾ ਸਿੰਗ ਲੰਗਾਹ ਨੇ ਆਪਣਾ ਸਪੱਸ਼ਟੀਕਰਨ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ – ਸ਼ਰਾਰਤੀ ਅਨਸਰਾਂ ਟਰੇਨ ‘ਤੇ ਕੀਤਾ ਪਥਰਾਅ! 4 ਸਾਲਾ ਬੱਚੇ ਨਾਲ ਵਾਪਰੀ ਵੱਡੀ ਘਟਨਾ