The Khalas Tv Blog Punjab ਸ਼ੰਭੂ ਤੋਂ ਸ਼ੁਭਕਰਨ ਦੀ ਨਿਕਲੀ ਕਲਸ਼ ਯਾਤਰਾ ! 31 ਮਾਰਚ ਤੱਕ ਕਿਸਾਨਾਂ ਨੇ ਬਣਾਈ ਰਣਨੀਤੀ !
Punjab

ਸ਼ੰਭੂ ਤੋਂ ਸ਼ੁਭਕਰਨ ਦੀ ਨਿਕਲੀ ਕਲਸ਼ ਯਾਤਰਾ ! 31 ਮਾਰਚ ਤੱਕ ਕਿਸਾਨਾਂ ਨੇ ਬਣਾਈ ਰਣਨੀਤੀ !

ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੁਭਕਰਨ ਦੀ ਅਸਥੀਆਂ ਸ਼ੰਭੂ ਬਾਰਡ ਪਹੁੰਚਿਆ । ਇੱਥੋ ਕਿਸਾਨ ਆਗੂਆਂ ਨੇ ਕਲਸ਼ ਯਾਤਰਾ ਲੈਕੇ ਰਵਾਨਾ ਹੋਏ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ,ਸਰਵਣ ਸਿੰਘ ਪੰਧੇਰ,ਅਮਰਜੀਤ ਸਿੰਘ ਮੋਹੜੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਲਾਂਡਰਾ,ਮੁਹਾਲੀ,ਸਕੇਤੜੀ ਹੁੰਦੇ ਹੋਏ ਪੰਜਾਬ ਯੂਨੀਵਰਸਿਟੀ ਪਹੁੰਚੇ,ਜਿੱਥੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ ।

ਸ਼ੈਡੀਉਲ ਦੇ ਮੁਤਾਬਿਕ 17-18 ਮਾਰਚ ਤੋਂ ਪੰਚਕੂਲਾ, 2 ਦਿਨ ਯਮੁਨਾਨਗਰ,ਕੁਰੂਕਸ਼ੇਤਰ,ਕਰਨਾਲ,ਕੈਥਲ ਅਤੇ ਫਿਰ 3 ਦਿਨ ਅੰਬਾਲਾ ਜ਼ਿਲ੍ਹੇ ਵਿੱਚ ਕਲਸ਼ ਯਾਤਰਾ ਕੱਢੀ ਜਾਵੇਗੀ । ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਬੀਜੇਪੀ ਅਤੇ ਉਨ੍ਹਾਂ ਦੇ ਗਠਜੋੜ ਦੇ ਖਿਲਾਫ ਕਿਸਾਨ ਅੰਦੋਲਨ -2 ਦੇ ਸ਼ਹੀਦ ਸ਼ੁਭਕਰਨ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਂ ‘ਤੇ ਤਖਤੀਆਂ ਅਤੇ ਕਾਲੇ ਝੰਡੇ ਵਿਖਾਏ ਜਾਣਗੇ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਹੀਦ -ਏ-ਆਜ਼ਮ ਸਰਕਾਰ ਭਗਤ ਸਿੰਘ ਦੀ ਸ਼ਹਾਦਤ ਦਿਹਾੜੇ ‘ਤੇ ਦੇਸ਼ਭਰ ਦੇ ਨੌਜਵਾਨਾਂ ਨੂੰ ਸ਼ੰਭੂ ਬਾਰਡਰ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ ।

22 ਅਤੇ 31 ਮਾਰਚ ਨੂੰ ਹੋਵੇਗਾ ਸ਼ਹੀਦੀ ਸਮਾਗਮ

ਮੋਰਚਿਆਂ ਵਿੱਚ ਹਰਿਆਣਾ-ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਦੇ ਪਿੰਡ ਅਸਥੀਆਂ ਦਾ ਕਲਸ਼ ਲੈਕੇ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ । ਇਸ ਦੇ ਨਾਲ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਪ੍ਰਬੰਧ ਕੀਤਾ ਜਾਵੇਗਾ ।

ਕਿਸਾਨੀ ਮੋਰਚੇ ਦੌਰਾਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਕਿਸਾਨ MSP ਗਰੰਟੀ ਕਾਨੂੰਨ ਸਮੇਤ ਕਈ ਹੋਰ ਮੰਗਾਂ ਨੂੰ ਲੈਕੇ ਅੜੇ ਹੋਏ ਹਨ ।

Exit mobile version