The Khalas Tv Blog India ਗੁਰੂਗ੍ਰਾਮ ਦੇ ਸੂਬੇਦਾਰ ਪਠਾਨਕੋਟ ’ਚ ਡਿਊਟੀ ਦੌਰਾਨ ਸ਼ਹੀਦ, ਅਗਲੇ ਸਾਲ ਹੋਣਾ ਸੀ ਰਿਟਾਇਰ
India Punjab

ਗੁਰੂਗ੍ਰਾਮ ਦੇ ਸੂਬੇਦਾਰ ਪਠਾਨਕੋਟ ’ਚ ਡਿਊਟੀ ਦੌਰਾਨ ਸ਼ਹੀਦ, ਅਗਲੇ ਸਾਲ ਹੋਣਾ ਸੀ ਰਿਟਾਇਰ

ਬਿਊਰੋ ਰਿਪੋਰਟ (ਪਠਾਨਕੋਟ/ਗੁਰੂਗ੍ਰਾਮ, 19 ਨਵੰਬਰ 2025): ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਡਾਬੋਦਾ ਦੇ ਰਹਿਣ ਵਾਲੇ ਸੂਬੇਦਾਰ ਨਰੇਸ਼ ਕੁਮਾਰ ਯਾਦਵ (46) ਪਠਾਨਕੋਟ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਹਨ। ਉਨ੍ਹਾਂ ਦੀ ਸ਼ਹਾਦਤ ਕਿਸ ਕਾਰਨ ਹੋਈ, ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ਹੀਦ ਸੂਬੇਦਾਰ ਨਰੇਸ਼ ਕੁਮਾਰ ਦੀ ਮ੍ਰਿਤਕ ਦੇਹ ਕੱਲ੍ਹ (ਬੁੱਧਵਾਰ) ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਸੂਬੇਦਾਰ ਨਰੇਸ਼ ਕੁਮਾਰ ਯਾਦਵ 27 ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਅਗਲੇ ਸਾਲ ਉਨ੍ਹਾਂ ਦੀ ਸੇਵਾਮੁਕਤੀ ਹੋਣੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਹਰਪਾਲ ਸਿੰਘ ਕਿਸਾਨ ਹਨ ਅਤੇ ਮਾਤਾ ਗ੍ਰਹਿਣੀ ਹਨ, ਜਦਕਿ ਉਨ੍ਹਾਂ ਦੀਆਂ ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ।

ਸ਼ਹੀਦ ਦੀ ਪਤਨੀ ਦਿੱਲੀ ਯੂਨੀਵਰਸਿਟੀ ਵਿੱਚ ਕਲਰਕ ਵਜੋਂ ਕੰਮ ਕਰਦੀ ਹੈ ਅਤੇ ਉਨ੍ਹਾਂ ਦਾ 18 ਸਾਲਾ ਇਕਲੌਤਾ ਪੁੱਤਰ ਪੜ੍ਹਾਈ ਕਰ ਰਿਹਾ ਹੈ। ਉਹ ਆਖ਼ਰੀ ਵਾਰ ਦੋ ਮਹੀਨੇ ਪਹਿਲਾਂ ਛੁੱਟੀ ਲੈ ਕੇ ਘਰ ਆਏ ਸਨ।

Exit mobile version