‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਪੂਰੇ ਦੇਸ਼ ਵਿੱਚ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਰ੍ਹਾਂ ਇਸ ਬਿਮਾਰੀ ਦੀਆਂ ਸਟੇਜਾਂ ਆ ਰਹੀਆਂ ਹਨ, ਉਸੇ ਤਰ੍ਹਾਂ ਨਵੀਆਂ ਸੋਧਾਂ ਹੋ ਰਹੀਆਂ ਹਨ।ਕੋਰੋਨਾ ਦੀ ਦਵਾਈ ਕੋਵੀਸ਼ਿਲਡ ਅਤੇ ਕੋਵੈਕਸਿਨ ਵਿੱਚੋਂ ਇਕ ਦੇ ਜਿਆਦਾ ਅਸਰਦਾਰ ਹੋਣ ਨੂੰ ਲੈ ਕੇ ਵੀ ਕਈ ਮਤਭੇਦ ਚੱਲ ਰਹੇ ਹਨ। ਇਸਨੂੰ ਲੈ ਕੇ ਹੋਈ ਇਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵਾਕਸਿਨ ਦੀ ਤੁਲਨਾ ਵਿਚ ਕੋਵਾਸ਼ੀਲਡ ਦੀ ਦਵਾਈ ਸਰੀਰ ਵਿਚ ਵਧੇਰੇ ਐਂਟੀਬਾਡੀਜ਼ ਬਣਾਉਂਦੀ ਹੈ।
ਜਾਣਕਾਰੀ ਅਨੁਸਾਰ ਇਹ ਖੋਜ ਕੋਰੋਨਾ ਵਾਇਰਸ ਵੈਕਸੀਨ ਇੰਡਯੂਸਡ ਐਂਟੀਬਾਡੀ ਟਾਇਟਰ (COVAT) ਨੇ ਕੀਤੀ ਹੈ।ਇਹ ਖੋਜ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਕੋਵਾਸ਼ੀਲਡ ਜ਼ਿਆਦਾ ਅਸਰਦਾਰ ਹੈ।ਇਸ ਖੋਜ ਨੂੰ ਹਾਲੇ ਕਲੀਨਿਕਲ ਪ੍ਰੈਕਟਿਸ ਵਿਚ ਨਹੀਂ ਵਰਤਿਆ ਜਾ ਸਕਦਾ। ਹਾਲਾਂਕਿ ਖੋਜ ਕਰਨ ਵਾਲਿਆਂ ਨੇ ਇਹ ਵੀ ਕਿਹਾ ਹੈ ਕਿ ਦੋਵਾਂ ਟੀਕਿਆਂ ਦੇ ਵੀ ਚੰਗੇ ਨਤੀਜੇ ਹਨ।
ਖੋਜ ਕਰਨਾ ਵਾਲਿਆਂ ਨੇ ਇਹ ਦਾਅਵਾ ਕੀਤਾ ਹੈ ਕਿ ਕੋਵਾਸ਼ਿਲਡ ਅਤੇ ਕੋਵੈਕਸਿਨ ਦੀਆਂ ਖੁਰਾਕਾਂ ਸ਼ਰੀਰ ਲਈ ਵਧੀਆਂ ਸਾਬਿਤ ਹੋਈਆਂ ਹਨ।ਪਰ ਕੋਵਿਡਸ਼ੀਲਡ ਜ਼ਿਆਦਾ ਬਿਹਤਰ ਹੈ।
ਦੱਸ ਦਈਏ ਕਿ ਇਹ ਖੋਜ 552 ਸਿਹਤ ਸੰਭਾਲ ਕਰਮਚਾਰੀ ਉੱਤੇ ਕੀਤੀ ਗਈ ਹੈ।ਇਸ ਵਿੱਚ 325 ਮਰਦ ਅਤੇ 227 ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ।