The Khalas Tv Blog International ਕੈਨੇਡਾ ਤੋਂ ਆਈ ਮਨਹੂਸ ਖਬਰ, ਮੋਗਾ ਦੇ ਇਸ ਪਿੰਡ ਵਿੱਚ ਪਸਰਿਆ ਸੋਗ
International

ਕੈਨੇਡਾ ਤੋਂ ਆਈ ਮਨਹੂਸ ਖਬਰ, ਮੋਗਾ ਦੇ ਇਸ ਪਿੰਡ ਵਿੱਚ ਪਸਰਿਆ ਸੋਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡੀਅਨ ਦੇ ਸ਼ਹਿਰ ਟੋਰਾਂਟੋ ਵਿਖੇ ਪੰਜਾਬ ਮੂਲ ਦੇ ਇੱਕ ਵਿਦਿਆਰਥੀ ਨੇ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਹੈ। ਇਸ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਤੇ ਉਹ ਪੰਜਾਬ ਦੇ ਮੋਗਾ ਦੇ ਪਿੰਡ ਚੜਿੱਕ ਦਾ ਵਸਨੀਕ ਸੀ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਰਥਿਕ ਤੰਗੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ।


ਲਵਪ੍ਰੀਤ ਸਿੰਘ ਸਾਲ 2018 ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ‘ਤੇ ਟਰਾਂਟੋ ਆਇਆ ਸੀ ਤੇ ਇੱਥੇ ਸੇਨਟੀਨੀਅਲ ਕਾਲਜ਼ ਵਿਖੇ ਪੜ੍ਹਦਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਨੇ ਇਸੇ ਤਰ੍ਹਾਂ ਰੇਲਗੱਡੀ ਅੱਗੇ ਛਾਲ ਮਾਰਕੇ ਆਤਮਹੱਤਿਆ ਕੀਤੀ ਸੀ।

Exit mobile version