ਇਕ ਲੜਕੀ ਨੂੰ ਕਰੋੜਾਂ ਰੁਪਏ ਦੀ ਖਰੀਦਦਾਰੀ ਕਰਨ ਦਾ ਮੌਕਾ ਮਿਲਿਆ। ਉਸ ਨੇ ਆਪਣੇ ਖਾਤੇ ਵਿੱਚੋਂ 18 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ। ਭਾਵੇਂ ਉਸ ਦੇ ਖਾਤੇ ਵਿੱਚ ਇੰਨੇ ਪੈਸੇ ਨਹੀਂ ਸਨ। ਦਰਅਸਲ, ਬੈਂਕ ਨੇ ਗਲਤੀ (bank overdraft) ਨਾਲ ਲੜਕੀ ਨੂੰ ਅਨਲਿਮਟਿਡ ਓਵਰਡਰਾਫਟ ਦੇ ਦਿੱਤਾ ਸੀ। ਉਸ ਦੇ ਖਾਤੇ ‘ਚ ਅਚਾਨਕ ਕਰੋੜਾਂ ਰੁਪਏ ਆ ਗਏ ਅਤੇ ਉਹ ਕੁਝ ਹੀ ਸਕਿੰਟਾਂ ‘ਚ ਕਰੋੜਪਤੀ ਬਣ ਗਈ ਅਤੇ ਫਿਰ ਉਸ ਲੜਕੀ ਨੇ ਕਰੀਬ ਇਕ ਸਾਲ ਤੱਕ ਕਾਫੀ ਪੈਸਾ ਖਰਚ ਕੀਤਾ।
ਇਹ ਹੈਰਾਨੀਜਨਕ ਇਤਫ਼ਾਕ ਕ੍ਰਿਸਟੀਨ ਜਿਆਕਸਿਨ ਲੀ(Christine Jiaxin Lee) ਨਾਲ ਵਾਪਰਿਆ। ਮਲੇਸ਼ੀਆ ਦੀ ਰਹਿਣ ਵਾਲੀ ਲੀ ਆਸਟ੍ਰੇਲੀਆ ਦੇ ਸਿਡਨੀ ਵਿਖੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਈ ਹੋਈ ਸੀ, ਇੱਥੇ ਬੈਂਕ ਦੀ ਗਲਤੀ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਦਰਅਸਲ, ਇਸ ਦੌਰਾਨ ਵੈਸਟਪੈਕ ਬੈਂਕ ਨੇ ਗਲਤੀ ਨਾਲ ਕ੍ਰਿਸਟੀਨ ਦੇ ਖਾਤੇ ਵਿੱਚ ਅਸੀਮਤ ਓਵਰਡ੍ਰਾਫਟ(unlimited overdraft) ਦੀ ਸਹੂਲਤ ਦੇ ਦਿੱਤੀ।
ਲੀ ਨੇ ਲਗਜ਼ਰੀ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੱਤੀ
ਜਦੋਂ ਲੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਬੈਂਕ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਬਿਨਾਂ ਹਿਸਾਬ ਨਾਲ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲੱਗੀ। ਉਸਨੇ ਮਹਿੰਗੇ ਬ੍ਰਾਂਡ ਦੇ ਕੱਪੜੇ ਅਤੇ ਗਹਿਣੇ ਖਰੀਦੇ, ਪਾਰਟੀਆਂ ਅਤੇ ਯਾਤਰਾ ‘ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਅਤੇ ਇੱਕ ਮਹਿੰਗਾ ਅਪਾਰਟਮੈਂਟ ਖਰੀਦਿਆ। ਇਸ ਦੌਰਾਨ ਉਸ ਨੇ ਕਰੀਬ 2.50 ਲੱਖ ਰੁਪਏ ਕਿਸੇ ਹੋਰ ਖਾਤੇ ਵਿੱਚ ਟਰਾਂਸਫਰ ਵੀ ਕੀਤੇ।
The sun ਦੀ ਰਿਪੋਰਟ ਮੁਤਾਬਕ ਕ੍ਰਿਸਟੀਨ ਨੇ ਕਰੀਬ 11 ਮਹੀਨਿਆਂ ਤੱਕ ਕਾਫੀ ਪੈਸਾ ਖਰਚ ਕੀਤਾ ਅਤੇ ਬੈਂਕ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਜਦੋਂ ਤੱਕ ਬੈਂਕ ਨੂੰ ਗਲਤੀ ਦਾ ਅਹਿਸਾਸ ਹੋਇਆ, ਲੀ ਲਗਭਗ 18 ਕਰੋੜ ਰੁਪਏ ਖਰਚ ਕਰ ਚੁੱਕੀ ਸੀ।
ਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ
ਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅਦਾਲਤ ਵਿਚ ਉਸ ਵਿਰੁੱਧ ਸਾਰੇ ਦੋਸ਼ ਖਾਰਜ ਕਰ ਦਿੱਤੇ ਗਏ ਸਨ। ਲੀ ਨੇ ਕਿਹਾ ਕਿ ਉਸਨੇ ਸੋਚਿਆ ਕਿ ਉਸਦੇ ਮਾਪਿਆਂ ਨੇ ਉਸਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਦਿੱਤੇ ਹਨ। ਉਸਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਹਾਲਾਂਕਿ ਲੀ ਨੇ ਬੇਈਮਾਨੀ ਕੀਤੀ ਸੀ, ਪਰ ਉਸਨੂੰ ਧੋਖਾਧੜੀ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਬੈਂਕ ਦੀ ਗਲਤੀ ਸੀ।
ਦੂਜੇ ਪਾਸੇ ਉਸ ਦੇ ਬੁਆਏਫ੍ਰੈਂਡ ਨੇ ਕਿਹਾ ਕਿ ਉਹ ਲੀ ਦੇ ਪੈਸਿਆਂ ਬਾਰੇ ਕੁਝ ਨਹੀਂ ਜਾਣਦਾ ਸੀ। ਸਾਰੇ ਵਿਵਾਦ ਤੋਂ ਬਾਅਦ ਲੀ ਮਲੇਸ਼ੀਆ ਭੱਜ ਗਈ, ਹਾਲਾਂਕਿ ਅਧਿਕਾਰੀਆਂ ਨੇ ਕਰੀਬ 10 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਵਾ ਦਿੱਤੀ ਹੈ, ਪਰ ਬਾਕੀ ਰਕਮ ਉਨ੍ਹਾਂ ਨੂੰ ਨਹੀਂ ਮਿਲ ਸਕੀ।