The Khalas Tv Blog India ਪੰਜਾਬ ਚ ਪਰਾਲ਼ੀ ਸਾੜਨ ਦੇ ਸਾਰੇ ਰਿਕਾਰਡ ਟੁੱਟੇ! 10 ਗੁਣਾ ਵਧੀਆਂ ਘਟਨਾਵਾਂ, ਸੁਪਰੀਮ ਕੋਰਟ ਸਖ਼ਤ
India Khetibadi Punjab

ਪੰਜਾਬ ਚ ਪਰਾਲ਼ੀ ਸਾੜਨ ਦੇ ਸਾਰੇ ਰਿਕਾਰਡ ਟੁੱਟੇ! 10 ਗੁਣਾ ਵਧੀਆਂ ਘਟਨਾਵਾਂ, ਸੁਪਰੀਮ ਕੋਰਟ ਸਖ਼ਤ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਵੱਲੋਂ ਪਰਾਲ਼ੀ ਸਾੜਨ (STUBBLE BURNING) ਵਾਲੇ ਕਿਸਾਨਾਂ ਦੇ ਰਿਕਾਰਡ ਵਿੱਚ ਰੈੱਡ ਐਂਟਰੀ (RED ENTRY) ਅਤੇ ਹਥਿਆਰਾਂ ਦੇ ਲਾਇਸੈਂਸ (ARMS LICENCE) ਦੀ ਚਿਤਾਵਨੀ ਦੇ ਬਾਵਜੂਦ ਕਿਸਾਨਾਂ ਵੱਲੋਂ ਇਸ ਵਾਰ ਰਿਕਾਰਡ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ 10 ਗੁਣਾ ਵੱਧ ਹੋ ਗਏ ਹਨ।

ਸਾਲ 2023 ਵਿੱਚ ਸਤੰਬਰ ਤੱਕ ਪਰਾਲੀ ਸਾੜਨ ਦੇ ਸਿਰਫ਼ 8 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਵਾਰ 10 ਗੁਣਾ ਵੱਧ 81 ਮਾਮਲੇ ਆਏ ਹਨ। ਸਿਰਫ਼ 10 ਦਿਨ ਵਿਚ ਸੂਬੇ ਦੀ ਹਵਾ ਦੇ ਗੁਣਵੱਤਾ ਸੂਚਕ ਅੰਕ (AQI) ਵਿੱਚ ਲਗਪਗ 4 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਪਰਾਲੀ ਸਾੜਨ ਦੇ ਵਧ ਰਹੇ ਮਾਮਲਿਆਂ ਦਾ ਸੁਪਰੀਮ ਕੋਰਟ ਨੇ ਵੀ ਸਖ਼ਤ ਨੋਟਿਸ ਲਿਆ ਹੈ।

ਸੁਪਰੀਮ ਕੋਰਟ ਵਿੱਚ ਪਰਾਲੀ ਨੂੰ ਲੈ ਕੇ ਮੁੜ ਤੋਂ ਬੀਤੇ ਦਿਨ ਸੁਣਵਾਈ ਸ਼ੁਰੂ ਹੋਈ ਸੀ। ਐਮਿਕਸ ਕਿਊਰੀ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਮੁੜ ਤੋਂ ਪਰਾੜੀ ਸਾੜਨ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਏਅਰ ਕੁਆਲਿਟੀ ਮੈਨੇਜਮੈਂਟ ਤੋਂ ਜਵਾਬ ਮੰਗਿਆ ਹੈ। ਮਾਮਲੇ ਵਿੱਚ ਹੁਣ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

23 ਸਤੰਬਰ 2024 ਤੱਕ ਪਰਾਲੀ ਸਾੜਨ ਦੇ 6 ਕੇਸ ਆਏ ਸਨ ਜਦਕਿ 2023 ਵਿੱਚ 1 ਕੇਸ ਆਇਆ ਸੀ ਜਦਕਿ 2022 ਵਿੱਚ 3 ਕੇਸ ਸਾਹਮਣੇ ਆਏ ਸਨ। ਜਦਕਿ 21 ਸਤੰਬਰ 2024 ਨੂੰ 21 ਕੇਸ ਆਏ ਹਨ ਜਦਕਿ ਸਾਲ 2023 ਵਿੱਚ 1 ਕੇਸ ਅਤੇ ਸਾਲ 2022 ਵਿੱਚ 56 ਕੇਸ ਸਾਹਮਣੇ ਆਏ ਸਨ।

ਮੰਗਲਵਾਰ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ। ਔਸਤ ਏਕਿਊਆਈ 225 ਅਤੇ ਵੱਧ ਤੋਂ ਵੱਧ ਏਕਿਊਆਈ 430 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਪਰਾਲੀ ਨਹੀਂ ਸਾੜੀ ਜਾ ਰਹੀ ਸੀ ਤਾਂ 14 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦਾ ਔਸਤ ਏਕਿਊਆਈ 50 ਤੇ ਵੱਧ ਤੋਂ ਵੱਧ ਏਕਿਊਆਈ 111 ਸੀ।

ਸੂਬੇ ਵਿਚ ਮੰਗਲਵਾਰ ਨੂੰ ਪਰਾਲੀ ਸਾੜਨ ਦੇ 12 ਮਾਮਲੇ ਸਾਹਮਣੇ ਆਏ। ਇਨ੍ਹਾਂ 12 ਮਾਮਲਿਆਂ ਵਿਚੋਂ 4 ਅੰਮ੍ਰਿਤਸਰ, 1 ਫਿਰੋਜ਼ਪੁਰ, 4 ਕਪੂਰਥਲਾ ਤੇ 3 ਮੁਹਾਲੀ ਜ਼ਿਲ੍ਹੇ ਨਾਲ ਸਬੰਧਿਤ ਹਨ।

Exit mobile version