The Khalas Tv Blog Punjab ਕਿਸਾਨਾਂ ਦੀ ਲਾਪਰਵਾਹੀ ਰਾਹਗੀਰਾਂ ਦੀ ਜ਼ਿੰਦਗੀਆਂ ‘ਤੇ ਭਾਰੀ ! 2 ਦੀ ਮੌਤ,ਪ੍ਰਸ਼ਾਸਨ ਦੀ ਵੀ ਨਹੀਂ ਸੁਣ ਰਹੇ
Punjab

ਕਿਸਾਨਾਂ ਦੀ ਲਾਪਰਵਾਹੀ ਰਾਹਗੀਰਾਂ ਦੀ ਜ਼ਿੰਦਗੀਆਂ ‘ਤੇ ਭਾਰੀ ! 2 ਦੀ ਮੌਤ,ਪ੍ਰਸ਼ਾਸਨ ਦੀ ਵੀ ਨਹੀਂ ਸੁਣ ਰਹੇ

ਬਿਉਰੋ ਰਿਪੋਰਟ – ਪਰਾਲੀ (Stubble Burning) ਤੋਂ ਬਾਅਦ ਹੁਣ ਕਣਕ ਦੀ ਨਾੜ ਰਾਹਗੀਰਾਂ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ । ਤਾਜ਼ਾ ਮਾਮਲਾ ਫਾਜ਼ਿਲਕਾ-ਫਿਰੋਜ਼ਪੁਰ ਤੋਂ ਹੈ, ਜਿੱਥੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਗਈ,ਜਿਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ, ਕਿਉਂ ਧੂਏਂ ਦੀ ਵਜ੍ਹਾ ਕਰਕੇ ਕਿਸੇ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ । ਪਿਛਲੇ ਹਫਤੇ 2 ਮੋਟਰ ਸਾਈਕਲ ਸਵਾਰ ਧੂੰਏਂ ਦੀ ਵਜ੍ਹਾ ਕਰਕੇ ਸੜਕ ਦੁਰਘਟਨਾ ਵਿੱਚ ਮਾਰੇ ਗਏ ਤਾਂ ਬੀਤੇ ਦਿਨ ਬਟਾਲਾ ਵਿੱਚ ਨਾੜ ਦੀ ਅੱਗ ਹਾਈਵੇਅ ‘ਤੇ ਖੜੇ ਟਰੱਕ ਤੱਕ ਪਹੁੰਚ ਗਈ ਅਤੇ ਉਹ ਪੂਰੀ ਤਰ੍ਹਾਂ ਸੜ ਗਿਆ । ਜਿਸ ਵੇਲੇ ਟਰੱਕ ਨੂੰ ਅੱਗ ਲਗੀ ਡਰਾਈਵਰ ਟਰੱਕ ਵਿੱਚ ਹੀ ਸੁੱਤੇ ਹੋਏ ਸਨ,ਗਨੀਮਤ ਇਹ ਰਹੀ ਕਿ ਉਹ ਸਹੀ ਸਮੇਂ ਬਾਹਰ ਨਿਕਲ ਗਏ । ਤੇਜ਼ ਹਵਾਵਾਂ ਨਾਲ ਅੱਗ ਦੀ ਚਪੇਟ ਵਿੱਚ ਟਰੱਕ ਆਇਆ ਸੀ ।

ਪ੍ਰਸ਼ਾਸਨ ਦੀ ਅਪੀਲ ਦੇ ਬਾਵਜੂਦ ਕਿਸਾਨ ਨਹੀਂ ਮੰਨ ਰਹੇ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦੱਸਿਆ ਕਿ ਸਾਡੇ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾਂਦੀ ਹੈ । ਪਰ ਇਸ ਦੇ ਬਾਵਜੂਦ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ । ਨਾੜ ਨੂੰ ਅੱਗ ਲਗਾਉਣ ਨਾਲ ਨਾ ਸਿਰਫ਼ ਪ੍ਰਦੂਸ਼ਣ ਹੁੰਦੀ ਹੈ, ਹਾਦਸੇ ਦਾ ਖਤਰਾ ਵੀ ਹੁੰਦਾ ਅਤੇ ਗਰਮੀ ਦੇ ਇਸ ਮੌਸਮ ਵਿੱਚ ਤਾਪਮਾਨ ਵੀ ਵੱਧ ਦਾ ਹੈ ।

Exit mobile version