The Khalas Tv Blog Khetibadi ਪਰਾਲੀ ਸਾੜਨ ਦੇ ਮਾਮਲਿਆਂ ’ਚ ਆਈ ਵੱਡੀ ਕਮੀ, ਤਰਨ ਤਾਰਨ ’ਚ ਸਭ ਤੋਂ ਵੱਧ ਮਾਮਲੇ
Khetibadi Punjab

ਪਰਾਲੀ ਸਾੜਨ ਦੇ ਮਾਮਲਿਆਂ ’ਚ ਆਈ ਵੱਡੀ ਕਮੀ, ਤਰਨ ਤਾਰਨ ’ਚ ਸਭ ਤੋਂ ਵੱਧ ਮਾਮਲੇ

ਬਿਊਰੋ ਰਿਪੋਰਟ (19 ਅਕਤੂਬਰ, 2025): ਇਸ ਸੀਜ਼ਨ ਵਿੱਚ ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵੱਡੀ ਕਮੀ ਆਈ ਹੈ। ਸ਼ਨੀਵਾਰ ਨੂੰ ਸੂਬੇ ’ਚ 33 ਮਾਮਲੇ ਦਰਜ ਕੀਤੇ ਗਏ, ਜੋ ਇਸ ਸਾਲ ਦੇ ਖਰੀਫ਼ ਸੀਜ਼ਨ ਦੇ ਇਕ ਦਿਨ ਦੇ ਸਭ ਤੋਂ ਵੱਧ ਮਾਮਲੇ ਹਨ। ਹੁਣ ਤੱਕ ਕੁੱਲ 241 ਮਾਮਲੇ ਦਰਜ ਹੋਏ ਹਨ, ਜਦਕਿ ਪਿਛਲੇ ਸਾਲ ਇਸੇ ਤਾਰੀਖ ਤੱਕ 1,348 ਤੇ 2023 ਵਿੱਚ 1,407 ਮਾਮਲੇ ਸਾਹਮਣੇ ਆਏ ਸਨ। ਇਸ ਤਰ੍ਹਾਂ ਅੰਕੜਿਆਂ ’ਚ ਵੱਡੀ ਕਮੀ ਦੇਖੀ ਗਈ ਹੈ।

ਤਰਨ ਤਾਰਨ ਵਿੱਚ ਸਭ ਤੋਂ ਵੱਧ ਮਾਮਲੇ

ਤਰਨ ਤਾਰਨ ’ਚ ਇਕ ਦਿਨ ’ਚ 23 ਮਾਮਲੇ ਸਾਹਮਣੇ ਆਏ ਹਨ। ਇਸ ਸੀਜ਼ਨ ਵਿੱਚ ਹੁਣ ਤੱਕ ਤਰਨ ਤਾਰਨ ’ਚ 88, ਅੰਮ੍ਰਿਤਸਰ ’ਚ 80, ਫਿਰੋਜ਼ਪੁਰ ’ਚ 16, ਪਟਿਆਲਾ ’ਚ 11, ਸੰਗਰੂਰ ’ਚ 7, ਕਪੂਰਥਲਾ ’ਚ 6, ਬਰਨਾਲਾ ’ਚ 5, ਮਲੇਰਕੋਟਲਾ, ਗੁਰਦਾਸਪੁਰ ਤੇ ਜਲੰਧਰ ’ਚ 4-4 ਮਾਮਲੇ, ਐਸਏਐਸ ਨਗਰ ’ਚ 3, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਹੁਸ਼ਿਆਰਪੁਰ ਤੇ ਲੁਧਿਆਣਾ ’ਚ 2-2 ਮਾਮਲੇ, ਜਦਕਿ ਫਤਿਹਗੜ੍ਹ ਸਾਹਿਬ, ਮਨਸਾ ਤੇ ਐਸਬੀਐਸ ਨਗਰ ’ਚ 1-1 ਮਾਮਲਾ ਦਰਜ ਹੋਇਆ ਹੈ। ਸੂਬੇ ਦੇ 23 ’ਚੋਂ 19 ਜ਼ਿਲ੍ਹਿਆਂ ’ਚ ਘੱਟੋ-ਘੱਟ ਇਕ ਪਰਾਲੀ ਸਾੜਨ ਦੀ ਘਟਨਾ ਦਰਜ ਕੀਤੀ ਗਈ ਹੈ।

Exit mobile version