The Khalas Tv Blog Punjab ਜਲੰਧਰ ‘ਚ ਪ੍ਰੈਗਾਬਾਲਿਨ ਕੈਪਸੂਲ ’ਤੇ ਸਖ਼ਤ ਪਾਬੰਦੀ, ਨਸ਼ੇ ਵਜੋਂ ਵਰਤੋਂ ਰੋਕਣ ਲਈ ਵੱਡਾ ਐਕਸ਼ਨ
Punjab

ਜਲੰਧਰ ‘ਚ ਪ੍ਰੈਗਾਬਾਲਿਨ ਕੈਪਸੂਲ ’ਤੇ ਸਖ਼ਤ ਪਾਬੰਦੀ, ਨਸ਼ੇ ਵਜੋਂ ਵਰਤੋਂ ਰੋਕਣ ਲਈ ਵੱਡਾ ਐਕਸ਼ਨ

ਜਲੰਧਰ : ਜਲੰਧਰ ਪੁਲਿਸ ਕਮਿਸ਼ਨਰੇਟ ਨੇ ਨਸ਼ੇ ਵਜੋਂ ਵਰਤੀ ਜਾ ਰਹੀ ਦਵਾਈ ਪ੍ਰੈਗਾਬਾਲਿਨ (Pregabalin) ਕੈਪਸੂਲ ਦੀ ਵਿਕਰੀ ਤੇ ਖ਼ਰੀਦ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ।

ਹੁਣ ਜਲੰਧਰ ਕਮਿਸ਼ਨਰੇਟ ਇਲਾਕੇ ਵਿੱਚ:

  1. ਬਿਨਾਂ ਲਾਇਸੰਸ, ਬਿਨਾਂ ਪੱਕੇ ਬਿੱਲ ਤੇ ਰਿਕਾਰਡ ਦੇ ਪ੍ਰੈਗਾਬਾਲਿਨ ਵੇਚਣਾ-ਖ਼ਰੀਦਣਾ ਪੂਰੀ ਤਰ੍ਹਾਂ ਵਰਜਿਤ
  2. ਮੈਡੀਕਲ ਸਟੋਰਾਂ ’ਤੇ ਤੈਅ ਮਾਤਰਾ ਤੋਂ ਵੱਧ ਸਟਾਕ ਰੱਖਣ ’ਤੇ ਰੋਕ
  3. ਹਰ ਪੱਤੇ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਲਾਜ਼ਮੀ

ਇਹ ਹੁਕਮ 26 ਨਵੰਬਰ 2025 ਤੋਂ ਤੁਰੰਤ ਲਾਗੂ ਹੋ ਗਏ ਹਨ ਤੇ 25 ਜਨਵਰੀ 2026 ਤੱਕ ਚੱਲਣਗੇ। ਇਸ ਦੌਰਾਨ ਪੁਲਿਸ ਟੀਮਾਂ ਮੈਡੀਕਲ ਸਟੋਰਾਂ ਦੀ ਛਾਪੇਮਾਰੀ ਤੇ ਚੈਕਿੰਗ ਕਰਨਗੀਆਂ। ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਪ੍ਰੈਗਾਬਾਲਿਨ ਨੂੰ ਨਸ਼ੇ ਵਜੋਂ ਵਰਤ ਰਹੇ ਸਨ, ਇਸ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

 

 

 

Exit mobile version