The Khalas Tv Blog Punjab ਪੰਚਾਇਤੀ ਚੋਣਾਂ: ਅੰਮ੍ਰਿਤਸਰ ਵਿੱਚ ਪਥਰਾਅ! ਪੱਗਾਂ ਲੱਥੀਆਂ, ਪੁਲਿਸ ਨੇ ਕੀਤਾ ਲਾਠੀਚਾਰਜ
Punjab

ਪੰਚਾਇਤੀ ਚੋਣਾਂ: ਅੰਮ੍ਰਿਤਸਰ ਵਿੱਚ ਪਥਰਾਅ! ਪੱਗਾਂ ਲੱਥੀਆਂ, ਪੁਲਿਸ ਨੇ ਕੀਤਾ ਲਾਠੀਚਾਰਜ

ਬਿਉਰੋ ਰਿਪੋਰਟ: ਪੰਚਾਇਤੀ ਚੋਣਾਂ ਦੀ ਵੋਟਿੰਗ ਦੌਰਾਨ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਬਲਗਣ ਸਿੱਧੂ ਵਿੱਚ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।

ਇਸ ਘਟਨਾ ਕਾਰਨ ਕਰੀਬ ਇਕ ਘੰਟਾ ਵੋਟਿੰਗ ਰੁਕੀ ਰਹੀ ਪਰ ਮਾਮਲਾ ਸੁਲਝਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰ ਦਿੱਤੀ ਗਈ। ਇਸ ਹੰਗਾਮੇ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਵੀ ਉੱਤਰ ਗਈਆਂ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਧੜੇ ਕਿਸ ਪਾਰਟੀ ਨਾਲ ਜੁੜੇ ਹੋਏ ਹਨ।

ਵੇਖੋ ਤਸਵੀਰਾਂ –

Exit mobile version