The Khalas Tv Blog India ਦਿੱਲੀ-ਪਠਾਨਕੋਟ ਐਕਸਪ੍ਰੈਸ ਨਾਲ ਵਾਪਰਿਆ ਹਾਦਸਾ, ਸਰਹਿੰਦ ਰੇਲਵੇ ਸਟੇਸ਼ਨ ‘ਤੇ ਯਾਤਰੀ ਲਈ ਰੋਕੀ ਰੇਲ
India Punjab

ਦਿੱਲੀ-ਪਠਾਨਕੋਟ ਐਕਸਪ੍ਰੈਸ ਨਾਲ ਵਾਪਰਿਆ ਹਾਦਸਾ, ਸਰਹਿੰਦ ਰੇਲਵੇ ਸਟੇਸ਼ਨ ‘ਤੇ ਯਾਤਰੀ ਲਈ ਰੋਕੀ ਰੇਲ

ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਦਿੱਲੀ-ਪਠਾਨਕੋਟ ਐਕਸਪ੍ਰੈਸ ‘ਤੇ ਪਥਰਾਅ ਕੀਤਾ ਗਿਆ। ਇਹ ਘਟਨਾ ਲੁਧਿਆਣਾ ਅਤੇ ਖੰਨਾ ਵਿਚਕਾਰ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਵਾਪਰੀ ਹੈ। ਇਕ ਪੱਥਰ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਯਾਤਰੀ ਦੇ ਮੂੰਹ ‘ਤੇ ਜਾ ਵੱਜਾ, ਜਿਸ ਕਾਰਨ ਪਾਣੀਪਤ ਦਾ ਰਹਿਣ ਵਾਲਾ ਯਾਤਰੀ ਜ਼ਖਮੀ ਹੋ ਗਿਆ। ਜਿਸ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਉਤਾਰਨਾ ਪਿਆ। ਉਸ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਯੁਵਰਾਜ ਸਿੰਘ ਦੇ ਦੰਦ ਟੁੱਟ ਗਏ ਹਨ ਅਤੇ ਬੁੱਲ੍ਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

ਜਾਣਕਾਰੀ ਮੁਤਾਬਕ ਯੁਵਰਾਜ ਸਿੰਘ ਆਪਣੀ ਮਾਤਾ ਸੁਖਵਿੰਦਰ ਕੌਰ ਅਤੇ ਰਿਸ਼ਤੇਦਾਰ ਕਵਲਜੀਤ ਸਿੰਘ ਨਾਲ ਰੇਲਗੱਡੀ ਨੰਬਰ 22430 ਦਿੱਲੀ-ਪਠਾਨਕੋਟ ਐਕਸਪ੍ਰੈਸ ਦੀ ਬੋਗੀ ਨੰਬਰ ਡੀ-2 ਵਿੱਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਦੇ ਸੀਟ ਨੰਬਰ 79, 80 ਅਤੇ 81 ਸਨ। ਯੁਵਰਾਜ ਸੀਟ ਨੰਬਰ 79 ‘ਤੇ ਬੈਠੇ ਸਨ। ਲੁਧਿਆਣੇ ਵਿੱਚ ਰੁਕਣ ਤੋਂ ਬਾਅਦ ਟਰੇਨ ਨੇ ਸਰਹਿੰਦ ਵਿੱਚ ਰੁਕਣਾ ਸੀ। ਜਿਵੇਂ ਹੀ ਰੇਲਗੱਡੀ ਦੋਰਾਹਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਬਾਹਰੋਂ ਇੱਕ ਪੱਥਰ ਯੁਵਰਾਜ ਦੇ ਮੂੰਹ ‘ਤੇ ਵੱਜਿਆ, ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ।

ਇਹ ਵੀ ਪੜ੍ਹੋ –   ਗੁਰਦਾਸਪੁਰ ‘ਚ ਨਿਹੰਗ ਸਿੰਘ ਨੇ ਨੌਜਵਾਨ ਦੀ ਕੁੱਟਮਾਰ ਕੀਤੀ

 

Exit mobile version