The Khalas Tv Blog Punjab ਬਠਿੰਡਾ ਦੇ ਹਸਪਤਾਲ ‘ਚੋਂ ਚੋਰੀ ਹੋਇਆ ਬੱਚਾ ਬਰਾਮਦ , ਦੋ ਮੁਲਜ਼ਮ ਔਰਤਾਂ ਗ੍ਰਿਫ਼ਤਾਰ
Punjab

ਬਠਿੰਡਾ ਦੇ ਹਸਪਤਾਲ ‘ਚੋਂ ਚੋਰੀ ਹੋਇਆ ਬੱਚਾ ਬਰਾਮਦ , ਦੋ ਮੁਲਜ਼ਮ ਔਰਤਾਂ ਗ੍ਰਿਫ਼ਤਾਰ

Stolen baby recovered from Bathinda hospital, two accused women arrestedStolen baby recovered from Bathinda hospital, two accused women arrested

ਫੜ ਲਈਆਂ 2 ਬੱਚਾ ਚੋਰਨੀਆਂ, ਬਠਿੰਡੇ ਹਸਪਤਾਲ ‘ਚੋਂ ਨਰਸ ਬਣ ਕੇ ਚੋਰੀ ਕੀਤਾ ਸੀ ਨਵਜਨਮਿਆ ਬੱਚਾ

ਦ ਖ਼ਾਲਸ ਬਿਊਰੋ :  ਬਠਿੰਡਾ ਹਸਪਤਾਲ ਤੋਂ ਦਿਨ ਦਿਹਾੜੇ ਚੋਰੀ ਹੋਏ ਚਾਰ ਦਿਨ ਦੇ ਬੱਚੇ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ। ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਿਡਨੈਪ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਹੈ ਅਤੇ ਬੱਚੇ ਨੂੰ ਚੋਰੀ ਕਰ ਕੇ ਲੈ ਜਾਣ ਵਾਲੀਆਂ ਮੁਲਜ਼ਮ ਔਰਤਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਦੱਸ ਦਈਏ ਕਿ ਐਤਵਾਰ ਨੂੰ  ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਸੀ ਜਿੱਥੇ ਦੋ ਅਣਪਛਾਤੀਆਂ ਔਰਤਾਂ 4 ਦਿਨਾਂ ਦੇ ਨਵਜੰਮੇ ਬੱਚੇ ਨੂੰ ਚੋਰੀ ਕਰਕੇ ਫਰਾਰ ਹੋ ਗਈਆਂ ਸਨ। ਇਸ ਨਾਲ ਸਰਕਾਰੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ ਸੀ।

ਬੱਚੇ ਨੂੰ ਚੁੱਕ ਕੇ ਲਿਜਾਣ ਵਾਲੀ ਮਹਿਲਾ ਨਕਲੀ ਨਰਸ ਬਣ ਕੇ ਹਸਪਤਾਲ ਆਈ ਸੀ। ਬੱਚਾ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਪਰਿਵਾਰ ਨੇ ਦੱਸਿਆ  ਸੀ ਕਿ ਉਨ੍ਹਾਂ ਆਪਣੇ ਰਿਸ਼ਤੇਦਾਰੀ ’ਚੋਂ ਇੱਕ 20 ਸਾਲ ਦੀ ਮਹਿਲਾ ਮੁਸਕਾਨ ਨੂੰ ਬੱਚੇ ਦੀ ਦੇਖਭਾਲ ਲਈ ਹਸਪਤਾਲ ’ਚ ਕੋਲ ਰੱਖਿਆ ਸੀ। ਇਸੇ ਦੌਰਾਨ ਇੱਕ ਹੋਰ ਔਰਤ , ਜਿਸਨੇ ਨਰਸਾਂ ਵਾਂਗ ਚਿੱਟਾ ਕੋਟ ਪਾਇਆ ਹੋਇਆ ਸੀ ਤੇ ਮੂੰਹ ’ਤੇ ਮਾਸਕ ਸੀ, ਉਨ੍ਹਾਂ ਕੋਲ ਆਈ ਤੇ ਆ ਕੇ ਕਹਿਣ ਲੱਗੀ ਕਿ ਬੱਚੇ ਦੇ ਟੀਕੇ ਲੱਗਣੇ ਹਨ।

ਬਠਿੰਡਾ ਸਰਕਾਰੀ ਹਸਪਤਾਲ ਤੋਂ ਨਵ ਜੰਮਿਆ ਬੱਚਾ ਚੋਰੀ , ਨਰਸ ਬਣ ਕੇ ਆਈ ਔਰਤ ਦਾ ਸ਼ਰਮਨਾਕ ਕਾਰਾ

ਬੱਚੇ ਦੀ ਸੰਭਾਲ ਕਰਨ ਵਾਲੀ ਔਰਤ ਬੱਚੇ ਨੂੰ ਚੁੱਕ ਕੇ ਟੀਕਾ ਲਗਾਉਣ ਲਈ ਤੁਰ ਪਈ। ਰਸਤੇ ’ਚ ਦੂਸਰੀ ਔਰਤ, ਜੋ ਟੀਕੇ ਲਗਵਾਉਣ ਲਈ ਕਹਿਣ ਆਈ ਸੀ, ਉਸਨੇ ਬੱਚਾ ਲੈ ਕੇ ਆਈ ਮਹਿਲਾ ਨੂੰ ਕਿਹਾ ਕਿ ਆਧਾਰ ਕਾਰਡ ਵਗੈਰਾ ਵੀ ਚੁੱਕ ਲਿਆਓ ਤੇ ਬੱਚਾ ਉਸਨੇ ਫੜ੍ਹ ਲਿਆ। ਜਦੋਂ ਮਹਿਲਾ ਆਧਾਰ ਕਾਰਡ ਲੈਣ ਗਈ ਤਾਂ ਦੂਜੀ ਮਹਿਲਾ ਬੱਚੇ ਸਮੇਤ ਫਰਾਰ ਹੋ ਚੁੱਕੀ ਸੀ।

ਪੁਲਿਸ ਮੁਲਾਜ਼ਮਾਂ ਨੇ ਨਵਜੰਮੇ ਬੱਚੇ ਦੀ ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਸੀ। ਫੁਟੇਜ ਵਿੱਚ ਚਿਹਰੇ ‘ਤੇ ਮਾਸਕ ਪਾਈ ਕਰੀਬ 23-25 ਸਾਲ ਦੀ ਇੱਕ ਔਰਤ ਅਤੇ ਚਿਹਰੇ ਤੇ ਸਿਰ ਨੂੰ ਮਫਲਰ ਤੇ ਸ਼ਾਲ ਨਾਲ ਢਕੇ ਹੋਏ ਇੱਕ ਔਰਤ ਬੱਚਾ ਚੋਰੀ ਕਰਕੇ ਫਰਾਰ ਹੁੰਦੀਆਂ ਕੈਦ ਹੋ ਗਈਆਂ ਸਨ।

Exit mobile version