The Khalas Tv Blog Manoranjan ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ! ਬਹੁਤ ਜਲਦ ਆ ਰਿਹਾ ਨਵਾਂ ਗਾਣਾ
Manoranjan

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ! ਬਹੁਤ ਜਲਦ ਆ ਰਿਹਾ ਨਵਾਂ ਗਾਣਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪ੍ਰਸ਼ੰਸਕਾਂ ਲਈ ਲਈ ਖ਼ੁਸ਼ਖ਼ਬਰੀ ਹੈ ਕਿ ਉਸ ਦੇ ਜਾਣ ਮਗਰੋਂ ਅਗਲੇ ਮਹੀਨੇ ਉਸ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅਪ੍ਰੈਲ ਵਿੱਚ ਹੀ ਉਸ ਦਾ ਛੇਵਾਂ ਗਾਣਾ 410 ਰਿਲੀਜ਼ ਹੋਇਆ ਸੀ। ਸਿੱਧੂ ਦੇ ਜਿਗਰੀ ਦੋਸਤ ਰੈਪਰ ਸੰਨੀ ਮਾਲਟਨ ਨੇ ਇਸ ਗਾਣੇ ਨੂੰ ਪੂਰਾ ਕੀਤਾ ਸੀ।

ਹੁਣ ਰੈਪਰ ਸਟੀਫਲਨ ਡੌਨ ਨੇ ਖੁਦ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਾ ਬਹੁਤ ਹੀ ਅਨੁਮਾਨਿਤ ਯੂਕੇ ਰੈਪ ਰਿਕਾਰਡ ‘ਡਿਲੈਮਾ’ (Dilemma) ਜੂਨ ਵਿੱਚ ਰਿਲੀਜ਼ ਹੋਏਗਾ। ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਉਸ ਨੇ ਦੱਸਿਆ ਸੀ ਕਿ ਇਹ ਗਾਣਾ ਲਗਭਗ ਤਿਆਰ ਹੈ ਤੇ ਇਸ ਨੂੰ ਜੂਨ ਵਿੱਚ ਰਿਲੀਜ਼ ਕੀਤਾ ਜਾਵੇਗਾ।

ਰੈਪਰ ਸਟੀਫਲਨ ਡੌਨ ਨੇ ਸਿੱਧੂ ਨਾਲ ਇਕੱਠੇ ਮਿਲ ਕੇ ਹੁਣ ਤੱਕ ਦੋ ਟਰੈਕਾਂ ’ਤੇ ਕੰਮ ਕੀਤਾ ਹੈ। ਸਟੀਫਲਨ ਡੌਨ ਪਿਛਲੇ ਸਾਲ ਸਿੱਧੂ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਲਈ ਪਿੰਡ ਮੂਸਾ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਦੀ ਵੀਡੀਓ ਵੀ ਉਸ ਨੇ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤੀ ਹੈ।

 

ਇਹ ਵੀ ਪੜ੍ਹੋ – ਹੁਣ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਬਾਰੇ ਘਰ ਬੈਠੇ ਜਾਣੋ! ਚੋਣ ਕਮਿਸ਼ਨ ਪੰਜਾਬ ਵੱਲੋਂ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਜਾਰੀ
Exit mobile version