The Khalas Tv Blog Khetibadi ਰੇਲਵੇ ਟਰੈਕ ’ਤੇ ਕਿਸਾਨਾਂ ਨੂੰ ਡਰਾਉਣ ਲਈ ਘੱਲੀ ਮਸ਼ੀਨ, ਧਰਨੇ ’ਚ ਪੈ ਗਈ ਭਾਜੜ
Khetibadi Punjab

ਰੇਲਵੇ ਟਰੈਕ ’ਤੇ ਕਿਸਾਨਾਂ ਨੂੰ ਡਰਾਉਣ ਲਈ ਘੱਲੀ ਮਸ਼ੀਨ, ਧਰਨੇ ’ਚ ਪੈ ਗਈ ਭਾਜੜ

farmers rail roko andolan

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿਛਲੇ 6 ਦਿਨਾਂ ਤੋਂ ਰੇਲਵੇ ਟਰੈਕ ’ਤੇ ਧਰਨਾ ਦੇ ਰਹੀਆਂ ਹਨ। ਕੱਲ੍ਹ ਧਰਨੇ ਦੇ ਛੇਵੇਂ ਦਿਨ ਕਿਸਾਨਾਂ ਵਿੱਚ ਭਾਜੜ ਪੈ ਗਈ। ਇਸ ਦਾ ਕਾਰਨ ਸੀ ਇਲੈਕਟ੍ਰੋਨਿਕ ਮਸ਼ੀਨ, ਜੋ ਕਿਹਾ ਜਾ ਰਿਹਾ ਹੈ ਕਿ ਉੱਥੇ ਟਰੈਕ ਦੀ ਮੁਰੰਮਤ ਲਈ ਲਿਆਂਦੀ ਗਈ ਸੀ। ਕਿਸਾਨਾਂ ਨੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਹਰਿਆਣਾ ਦੀ ਜੇਲ੍ਹ ’ਚ ਬੰਦ ਤਿੰਨ ਗ੍ਰਿਫ਼ਤਾਰ ਕਿਸਾਨਾਂ ਕੀਤੇ ਨੌਜਵਾਨ ਕਿਸਾਨਾਂ ਨੂੰ ਛੁਡਾਉਣ ਲਈ ਇਹ ਰੇਲ ਰੋਕੋ ਧਰਨਾ ਦਿੱਤਾ ਜਾ ਰਿਹਾ ਹੈ।

ਇਹ ਮਸ਼ੀਨ ਭਾਵੇਂ ਧਰਨੇ ਵਾਲੀ ਥਾਂ ਤੋਂ ਦੂਰ ਰੱਖੀ ਗਈ ਸੀ, ਪਰ ਕਿਸਾਨਾਂ ਨੇ ਦਾਅਵਾ ਹੈ ਕੀਤਾ ਕਿ ਸਰਕਾਰ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਅਜਿਹੀ ਚਾਲ ਰਹੀ ਹੈ। ਇਸ ਸਬੰਧੀ ਰੇਲਵੇ ਅਧਿਕਾਰੀਆਂ ਨੇ ਤਰਕ ਦਿੱਤਾ ਹੈ ਕਿ ਇਲੈਕਟ੍ਰੋਨਿਕਸ ਮਸ਼ੀਨ ਮੁਰੰਮਤ ਲਈ ਲਿਆਂਦੀ ਗਈ ਸੀ, ਜੋ ਜਲਦੀ ਹੀ ਵਾਪਸ ਪਰਤ ਗਈ। ਕਿਸਾਨਾਂ ਨੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਕਿਸਾਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਜਜ਼ਬੇ ਨੂੰ ਪਰਖ ਰਹੀ ਹੈ। ਜਦੋਂ ਸਾਰਿਆਂ ਨੂੰ ਕਿਸਾਨਾਂ ਦੇ ਇਸ ਧਰਨੇ ਬਾਰੇ ਜਾਣਕਾਰੀ ਹੈ, ਤਾਂ ਸੂਚਿਤ ਕੀਤੇ ਬਿਨਾਂ ਅਜਿਹੀ ਕਾਰਵਾਈ ਨੂੰ ਅੰਜਾਮ ਦੇਣ ਦੀ ਕੀ ਲੋੜ ਹੈ? ਕਿਸਾਨ ਆਗੂਆਂ ਕਿਹਾ ਕਿ ਉਹ ਸਾਥੀਆਂ ਦੀ ਰਿਹਾਈ ਤੋਂ ਬਿਨਾਂ ਧਰਨਾ ਨਹੀਂ ਚੁੱਕਣਗੇ।

ਉੱਧਰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਜਿਸ ਵਿੱਚ ਕਿਸਾਨ ਆਗੂ ਦਾਅਵਾ ਕਰ ਰਹੇ ਸਨ ਕਿ ਸਰਕਾਰ ਵੱਲੋਂ ਰਾਤ ਸਮੇਂ ਵੀ ਅਜਿਹੀ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ। ਇਸ ਲਈ ਵੱਧ ਤੋਂ ਵੱਧ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਪੁੱਜਣ।

ਇਹ ਵੀ ਪੜ੍ਹੋ – ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਵੱਡੇ ਹਾਦਸੇ ਦਾ ਸ਼ਿਕਾਰ!

Exit mobile version