The Khalas Tv Blog Punjab ਥਾਣਾ ਪ੍ਰਭਾਰੀ ਨੂੰ ਕੋਤਾਹੀ ਵਰਤਨੀ ਪਈ ਮਹਿੰਗੀ, ਐਸਐਸਪੀ ਨੇ ਕੀਤੀ ਕਾਰਵਾਈ
Punjab

ਥਾਣਾ ਪ੍ਰਭਾਰੀ ਨੂੰ ਕੋਤਾਹੀ ਵਰਤਨੀ ਪਈ ਮਹਿੰਗੀ, ਐਸਐਸਪੀ ਨੇ ਕੀਤੀ ਕਾਰਵਾਈ

ਥਾਣਾ ਪ੍ਰਭਾਰੀ ਨੂੰ ਡਿਊਟੀ ਵਿੱਚ ਕੁਤਾਹੀ ਵਰਤਣੀ ਮਹਿੰਗੀ ਪਈ ਹੈ, ਤਰਨ ਤਾਰਨ (Tarn Taran) ਦੇ ਐਸਐਸਪੀ ਅਸ਼ਨਵੀ ਕਪੂਰ (SSP Ashvani Kapoor)ਨੇ ਹਰੀਕੇ ਦੀ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਥਾਣਾ ਇੰਚਾਰਜ ਸ਼ਿਮਲਾ ਰਾਣੀ ਵੱਲੋਂ ਡਿਊਟੀ ਵਿੱਚ ਕੋਤਾਹੀ ਵਰਤੀ ਜਾ ਰਹੀ ਸੀ। ਥਾਣਾ ਪ੍ਰਭਾਰੀ ਵੱਲੋਂ ਪਿਛਲੇ ਚਾਰ ਮਹਿਨਿਆਂ ਤੋਂ ਚੋਰੀ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸ਼ਿਮਲਾ ਰਾਣੀ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ ਪੀੜਤ ਵੱਲੋਂ ਕਈ ਵਾਰ ਥਾਣਾ ਪ੍ਰਭਾਰੀ ਨੂੰ ਮਿਲ ਕੇ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਪਰ ਉਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ। ਪੀੜਤ ਨੇ ਤੰਗ ਆ ਐਸਐਸਪੀ ਸਾਹਮਣੇ ਪੇਸ਼ ਹੋ ਕੇ ਸਾਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਐਸਐਸਪੀ ਨੇ ਕਾਰਵਾਈ ਕਰਦਿਆਂ ਹੋਇਆ ਹਰੀਕੇ ਥਾਣੇ ਦੀ ਐਸਐਚਓ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਅਤੇ ਚੋਰੀ ਦੀ ਘਟਨਾ ਸਬੰਧੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ –  ਆਦੇਸ਼ ਪ੍ਰਤਾਪ ਕੈਰੋਂ ਕਰ ਸਕਦੇ ਵੱਡਾ ਧਮਾਕਾ, ਵੱਡੀ ਪਾਰਟੀ ‘ਚ ਹੋ ਸਕਦੇ ਸ਼ਾਮਲ

 

Exit mobile version