The Khalas Tv Blog India ਮੁਹਾਲੀ ‘ਚ ਟਰੱਕ ਡਰਾਇਵਰ ਤੋਂ ਰਿਸ਼ਵਤ ਲੈਣ ਵਾਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਮੁਅੱਤਲ, ਵੀਡੀਓ ਵਾਇਰਲ
India Punjab

ਮੁਹਾਲੀ ‘ਚ ਟਰੱਕ ਡਰਾਇਵਰ ਤੋਂ ਰਿਸ਼ਵਤ ਲੈਣ ਵਾਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਮੁਅੱਤਲ, ਵੀਡੀਓ ਵਾਇਰਲ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਇੱਕ ਟਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਰਾਹ ਜਾਂਦੇ ਹਰ ਵਿਅਕਤੀ ਤੋਂ ਰਿਸ਼ਵਤ ਲੈਣ ਅਤੇ ਬਦਸਲੂਕੀ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ SSP ਮੁਹਾਲੀ ਨੇ ਉਸ ਮੁਲਾਜ਼ਮ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।

 

ਵੀਡੀਓ ਵਿੱਚ ਜ਼ੀਰਕਪੁਰ ਟਰੈਫਿਕ ਪੁਲੀਸ ਵਿਚ ਤਾਇਨਾਤ ਹੌਲਦਾਰ ਮਹਿੰਦਰ ਸਿੰਘ ਟਰੱਕ ਡਰਾਈਵਰ ਤੋਂ ਕਾਗਜ਼ ਮੰਗ ਰਿਹਾ ਹੈ, ਜਦੋਂ ਡਰਾਈਵਰ ਨੇ ਮੋਬਾਈਲ ’ਤੇ ਵੀਡੀਓ ਬਣਾਉਂਦੇ ਹੋਏ ਉਸ ਤੋਂ ਖਾਲ੍ਹੀ ਗੱਡੀ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਹੌਲਦਾਰ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ ਕਰਦੇ ਹੋਏ ਉਸ ਨਾਲ ਕਥਿਤ ਕੁੱਟਮਾਰ ਕੀਤੀ।

 

ਟਰੱਕ ਡਰਾਈਵਿਰ ਹੌਲਦਾਰ ਮਹਿੰਦਰ ਸਿੰਘ ਨੂੰ ਕਹਿ ਰਿਹਾ ਸੀ ਕਿ ਤੁਸੀ ਮੇਰੇ ਕਾਗਜ਼ ਚੈੱਕ ਕਰੋ ਪਰ ਦੁਰਵਿਹਾਰ ਨਾ ਕਰੋ। ਵੀਡੀਓ ਵਿੱਚ ਹੌਲਦਾਰ ਮਹਿੰਦਰ ਸਿੰਘ ਪੈਸੇ ਗਿਣ ਕੇ ਜੇਬ੍ਹ ਵਿੱਚ ਪਾਉਂਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਦੀ ਪੁਸ਼ਟੀ ਟ੍ਰੈਫਿਕ ਇੰਚਾਰਜ ਜ਼ੀਰਕਪੁਰ ਸੰਜੀਵ ਕੁਮਾਰ ਨੇ ਕੀਤੀ ਹੈ।

Exit mobile version