The Khalas Tv Blog Punjab SSP ਦੇ ਨਾਂ ‘ਤੇ ਫੇਸਬੁੱਕ ਅਕਾਊਂਟ ਬਣਾ ਕੇ ਮੰਗੇ ਪੈਸੇ, ਆਈਪੀਐਸ ਅਧਿਕਾਰੀਆਂ ਦੇ ਨਾਂ ‘ਤੇ ਬਣਾਈਆਂ ਜਾਲੀ ਫੇਸਬੁੱਕ ਆਈਡੀਆਂ
Punjab

SSP ਦੇ ਨਾਂ ‘ਤੇ ਫੇਸਬੁੱਕ ਅਕਾਊਂਟ ਬਣਾ ਕੇ ਮੰਗੇ ਪੈਸੇ, ਆਈਪੀਐਸ ਅਧਿਕਾਰੀਆਂ ਦੇ ਨਾਂ ‘ਤੇ ਬਣਾਈਆਂ ਜਾਲੀ ਫੇਸਬੁੱਕ ਆਈਡੀਆਂ

ਬਠਿੰਡਾ : ਸੋਸ਼ਲ ਮੀਡੀਆ ਰਾਹੀਂ ਅੱਜ ਕੱਲ੍ਹ ਵਧੇਰੇ ਧੋਖਾਧੜੀ ਹੋ ਰਹੇ ਹਨ। ਜਿਸ ਦੀ ਚਪੇਟ ਵਿੱਚ ਅਕਸਰ ਆਮ ਅਤੇ ਭੋਲੇ- ਭਾਲੇ ਲੋਕ ਆ ਜਾਂਦੇ ਹਨ। ਸਾਈਬਰ ਠੱਗਾਂ ਨੇ ਮਹਿਲਾ ਆਈਪੀਐਸ ਅਧਿਕਾਰੀਆਂ ਦੇ ਨਾਂ ‘ਤੇ ਜਆਲੀ ਫੇਸਬੁੱਕ ਆਈਡੀਆਂ ਬਣਾਈਆਂ ਹਨ।

ਸਾਈਬਰ ਠੱਗਾਂ ਨੇ ਐੱਸਐੱਸਪੀ ਅਮਨੀਤ ਕੋਂਡਲ ਦੇ ਨਾਂ ‘ਤੇ ਫੇਸਬੁੱਕ ਅਕਾਊਂਟ ਬਣਾ ਕੇ ਚੰਦਾ ਮੰਗਣ ਵਾਲੀ ਪੋਸਟ ਪਾਈ ਸੀ। ਬਹੁਤ ਸਾਰੇ ਲੋਕਾਂ ਨੇ ਇਸ ਵਿੱਚ ਵਿਸ਼ਵਾਸ ਕੀਤਾ ਅਤੇ ਦਾਨ ਦਿੱਤਾ। ਇਸੇ ਪੋਸਟ ‘ਤੇ ਐਸਪੀ ਜੋਤੀ ਦੇ ਨਾਂ ‘ਤੇ ਫਰਜ਼ੀ ਅਕਾਊਂਟ ਰਾਹੀਂ ਟਿੱਪਣੀ ਕੀਤੀ ਗਈ ਹੈ।

ਜਿਵੇਂ ਹੀ ਉਸ ਦੀ ਜਾਅਲੀ ਫੇਸਬੁੱਕ ਆਈਡੀ ਬਾਰੇ ਪਤਾ ਲੱਗਾ ਤਾਂ ਐਸਐਸਪੀ ਅਮਨੀਤ ਕੌਂਡਲ ਨੇ ਤੁਰੰਤ ਸਾਈਬਰ ਸੈੱਲ ਨੂੰ ਪੇਜ ਬੰਦ ਕਰਨ ਤੋਂ ਇਲਾਵਾ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਲੋਕਾਂ ਨੂੰ ਇਹ ਵੀ ਕਿਹਾ ਕਿ ਇਹ ਫੇਸਬੁੱਕ ਫਰਜ਼ੀ ਹੈ, ਕਿਸੇ ਵੀ ਤਰ੍ਹਾਂ ਦੇ ਜਾਲ ਵਿੱਚ ਨਾ ਫਸੋ ਅਤੇ ਸੁਚੇਤ ਰਹੋ।

ਠੱਗਾਂ ਨੇ ਪੰਜਾਬ ਦੀਆਂ ਮਹਿਲਾ ਆਈਪੀਐਸ ਅਧਿਕਾਰੀਆਂ ਦੀਆਂ ਫਰਜ਼ੀ ਫੇਸਬੁੱਕ ਆਈਡੀਆਂ ਬਣਾਈਆਂ ਜਿਸ ਵਿੱਚ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਅਤੇ ਐਸ ਪੀ ਮੋਹਾਲੀ ਜੋਤੀ ਯਾਦਵ ਦੀ ਫਰਜੀਫੇਸਬੁਕ ਆਈਡੀ  ਬਣਾਈ ਗਈ।

ਸਾਈਬਰ ਠੱਗਾਂ ਵੱਲੋਂ ਪੁਲਿਸ ਅਧਿਕਾਰੀਆਂ ਦੀ ਜਾਅਲੀ ਆਈਡੀਆਂ ਤੋਂ ਬੱਚੇ ਦੀ ਫਰਜ਼ੀ  ਤਸਵੀਰ ਪਾ ਕੇ ਫੇਸਬੁੱਕ ਖਾਤੇ ਰਾਹੀਂ ਲੋਕਾਂ ਤੋਂ ਮੰਗੀ  ਆਰਥਿਕ ਮਦਦ ਜਾ ਰਹੀ ਸੀ। ਜਦ ਮਾਮਲਾ ਜਿਆਦਾ ਵੱਧ ਗਿਆ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਸਾਈਬਰ ਸੈਲ ਰਾਹੀਂ ਫਰਜੀ ਫੇਸਬੁਕ ਖਾਤਿਆਂ ਦੀ ਸ਼ਿਕਾਇਤ ਕੀਤੀ ਗਈ। ਪਬਲਿਕ ਨੂੰ ਸਾਵਧਾਨ ਕਰਦੇ ਹੋਏ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫਰਜ਼ੀ ਖਾਤਿਆਂ ਦੀ ਜਾਣਕਾਰੀ ਦਿੱਤੀ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ।

 

Exit mobile version