The Khalas Tv Blog India ‘ਕੋਲਡਰਿਫ’ ਬਣਾਉਣ ਵਾਲੀ ਫੈਕਟਰੀ ਵਿੱਚ ਮਿਲੀਆਂ 350 ਤੋਂ ਵੱਧ ਗੰਭੀਰ ਖ਼ਾਮੀਆਂ, ED ਵੱਲੋਂ ਵੱਡਾ ਐਕਸ਼ਨ
India

‘ਕੋਲਡਰਿਫ’ ਬਣਾਉਣ ਵਾਲੀ ਫੈਕਟਰੀ ਵਿੱਚ ਮਿਲੀਆਂ 350 ਤੋਂ ਵੱਧ ਗੰਭੀਰ ਖ਼ਾਮੀਆਂ, ED ਵੱਲੋਂ ਵੱਡਾ ਐਕਸ਼ਨ

ਬਿਊਰੋ ਰਿਪੋਰਟ (13 ਅਕਤਬੂਰ, 2025): ਤਮਿਲਨਾਡੂ ਸਰਕਾਰ ਨੇ ਸੋਮਵਾਰ ਨੂੰ ਕੋਲਡਰਿਫ ਕਫ਼ ਸਿਰਪ ਬਣਾਉਣ ਵਾਲੀ ਸ਼੍ਰਿਸਨ ਫਾਰਮਾਸੂਟਿਕਲਸ ਦਾ ਮੈਨੂਫੈਕਚਰਿੰਗ ਲਾਇਸੈਂਸ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕੰਪਨੀ ਨੂੰ ਸਥਾਈ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ। ਫੈਕਟਰੀ ਵਿੱਚ 350 ਤੋਂ ਵੱਧ ਗੰਭੀਰ ਖਾਮੀਆਂ ਮਿਲੀਆਂ ਸਨ।

ਇਸ ਸਿਰਪ ਦੇ ਪੀਣ ਨਾਲ ਮੱਧ ਪ੍ਰਦੇਸ਼ ਵਿੱਚ 25 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਚੇਨਈ ਵਿੱਚ ਇੰਫੋਰਸਮੈਂਟ ਡਾਇਰੈਕਟਰੇਟ (ED) ਨੇ ਸੋਮਵਾਰ ਨੂੰ ਸ਼੍ਰੀਸਨ ਫਾਰਮਾ ਨਾਲ ਸਬੰਧਿਤ ਸੱਤ ਥਿਕਾਣਿਆਂ ਤੇ ਛਾਪੇਮਾਰੀ ਕੀਤੀ। ED ਨੇ ਇਸ ਕਾਰਵਾਈ ਨੂੰ ਪ੍ਰਿਵੇੰਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਦੇ ਤਹਿਤ ਮਿਲਾਵਟੀ ਸਿਰਪ ਬਣਾਉਣ ਅਤੇ ਵਿਕਰੀ ਨਾਲ ਸਬੰਧਤ ਵਿੱਤੀ ਲੈਣ-ਦੇਣ ਦੀ ਜਾਂਚ ਲਈ ਕੀਤਾ।

ਇਸ ਦੌਰਾਨ, ਮੱਧ ਪ੍ਰਦੇਸ਼ ਪੁਲਿਸ ਮੁੱਖ ਆਰੋਪੀ ਅਤੇ ਸ਼੍ਰਿਸਨ ਫਾਰਮਾ ਦੇ ਮਾਲਕ ਰੰਗਨਾਥਨ ਗੋਵਿੰਦਨ (75 ਸਾਲ) ਨੂੰ ਲੈ ਕੇ ਤਮਿਲਨਾਡੂ ਰਵਾਨਾ ਹੋ ਗਈ। ਉਸਨੂੰ 9 ਅਕਤੂਬਰ ਨੂੰ ਚੇਨਈ ਦੇ ਕੋਡੰਬੱਕਮ ਅਪਾਰਟਮੈਂਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ (CDSCO) ਅਨੁਸਾਰ, ਸ਼੍ਰੀਸਨ ਫਾਰਮਾ ਨੂੰ 2011 ਵਿੱਚ ਤਮਿਲਨਾਡੂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (TNFDA) ਤੋਂ ਲਾਇਸੈਂਸ ਮਿਲਿਆ ਸੀ। ਕੰਪਨੀ ਕਾਂਚੀਪੁਰਮ ਵਿੱਚ ਕੇਵਲ 2000 ਵਰਗ ਫੁੱਟ ਦੇ ਖੇਤਰ ਵਿੱਚ ਛੋਟੀ ਫੈਕਟਰੀ ਚਲਾ ਰਹੀ ਸੀ।

ਤਹਿਕੀਕਾਤ ਦੌਰਾਨ ਫੈਕਟਰੀ ਵਿੱਚ ਕੋਲਡਰਿਫ ਸਿਰਪ ਵਿੱਚ ਡਾਈਥਾਈਲੀਨ ਗਲਾਈਕੋਲ (DEG) ਮਿਲਾਅਣ ਪਾਈ ਗਈ, ਜੋ ਬੱਚਿਆਂ ਦੀ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਚੇਨਈ ਦੀ ਸਰਕਾਰੀ ਡਰੱਗ ਟੈਸਟਿੰਗ ਲੈਬ ਨੇ 24 ਘੰਟਿਆਂ ਵਿੱਚ ਇਹ ਪਤਾ ਲਗਾਇਆ ਕਿ ਇਸ ਬੈਚ (SR-13) ਵਿੱਚ 48.6% w/v DEG ਸੀ ਅਤੇ ਇਹ ਮਿਆਰੀ ਗੁਣਵੱਤਾ ਵਾਲਾ ਨਹੀਂ ਸੀ।

ਸਰਕਾਰ ਨੇ ਛੇਤੀ ਕਾਰਵਾਈ ਕਰਦਿਆਂ ਫੈਕਟਰੀ ਨੂੰ ਬੰਦ ਅਤੇ ਲਾਇਸੈਂਸ ਰੱਦ ਕਰ ਦਿੱਤਾ, ਜਦੋਂ ਕਿ ਹੋਰ ਚਾਰ ਦਵਾਈਆਂ (ਰੈਸਪੋਲਾਈਟ D, GL, ST ਅਤੇ ਹੈਪਸੈਂਡਿਨ ਸਿਰਪ) ਮਿਆਰੀ ਗੁਣਵੱਤਾ ਵਾਲੀਆਂ ਪਾਈਆਂ ਗਈਆਂ।

Exit mobile version