The Khalas Tv Blog India ਪੂਰੀ ਦੁਨੀਆ ਨੇ ਦੁੱਗਣੀਆਂ ਖੁਸ਼ੀਆਂ ਨਾਲ ਮਨਾਇਆ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ
India Punjab

ਪੂਰੀ ਦੁਨੀਆ ਨੇ ਦੁੱਗਣੀਆਂ ਖੁਸ਼ੀਆਂ ਨਾਲ ਮਨਾਇਆ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ

‘ਦ ਖ਼ਾਲਸ ਬਿਊਰੋ :- ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਵਿੱਚ ਬਹੁਤ ਸ਼ਰਧਾ, ਉਤਸ਼ਾਹ ਅਤੇ ਦੁੱਗਣੀਆਂ ਖੁਸ਼ੀਆਂ ਦੇ ਨਾਲ ਮਨਾਇਆ ਗਿਆ। ਸੰਗਤਾਂ ਨੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਲੰਬੇ ਅਰਸੇ ਤੋਂ ਬਾਅਦ ਲਾਂਘੇ ਦੇ ਖੁਲ੍ਹਣ ‘ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਲਾਂਘੇ ਦੇ ਆਸ-ਪਾਸ ਜੈਕਾਰਿਆਂ ਦੀ ਗੂੰਜ ਹੀ ਸੁਣਾਈ ਦੇ ਰਹੀ ਸੀ।

ਇਸ ਮੌਕੇ ਕਈ ਸਿਆਸੀ ਲੀਡਰ ਵੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਵਧਾਈ ਦਿੱਤੀ। ਦੁੱਗਣੀਆਂ ਖੁਸ਼ੀਆਂ ਇਸ ਲਈ ਬਣੀਆਂ ਕਿਉਂਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੈ।

Exit mobile version