The Khalas Tv Blog Punjab ਬੇਮੌਸਮ ਮੀਂਹ ਤੋਂ ਬਚੇ ਕਿਸਾਨ, ਆਇਆ ਸਾਹ ‘ਚ ਸਾਹ
Punjab

ਬੇਮੌਸਮ ਮੀਂਹ ਤੋਂ ਬਚੇ ਕਿਸਾਨ, ਆਇਆ ਸਾਹ ‘ਚ ਸਾਹ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਮੌਸਮ ਦੇ ਕਰਵਟ ਲੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਦਾ ਤਾਪਮਾਨ 41 ਡਿਗਰੀ ਤੋਂ 31.6 ਡਿਗਰੀ ਤੱਕ ਹੇਠਾਂ ਡਿੱਗ ਗਿਆ ਹੈ। ਬਾਵਜੂਦ ਇਸ ਦੇ ਅੱਜ ਦਾ ਦਿਨ ਪਿਛਲੇ ਸਾਲ ਨਾਲੋਂ ਵੱਧ ਤਪਿਆ ਹੈ। ਲੰਘੇ ਸਾਲ 21 ਅਪ੍ਰੈਲ ਨੂੰ ਦਿਨ ਦਾ ਵੱਧੋ ਵੱਧ ਤਾਪਮਾਨ 28.6 ਡਿਗਰੀ ਰਿਹਾ ਸੀ। ਮੌਸਮ ਵਿਭਾਗ ਨੇ ਅਗਲੇ ਦਿਨੀਂ ਸੂਰਜ ਦੇ ਮੁੜ ਤਪਣ ਦੀ ਭਵਿੱਖਬਾਣੀ ਕੀਤੀ ਹੈ।

ਵੱਖ ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਅੱਜ ਰਾਜ ਭਰ ਵਿੱਚ ਤੇਜ਼ ਹਵਾਵਾਂ ਚੱਲੀਆਂ ਅਤੇ ਟਾਵੇਂ ਟਾਵੇਂ ਥਾਈਣ ਕਿਣ ਮਿਣ ਵੀ ਹੋਈ। ਮੌਸਮ ਵਿਭਾਗ ਨੇ ਕਿਸਾਨਾ ਨੂੰ ਦੋ ਦਿਨ ਪਹਿਲਾਂ ਹੀ ਵਾਢੀ ਰੋਕਣ ਲਈ ਸੁਚੇਤ ਕਰ ਦਿੱਤਾ ਸੀ। ਲੰਘੇ ਕੱਲ੍ਹ ਵੀ ਪੰਜਾਬ ਵਿੱਚ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾਵਾਂ ਚੱਲੀਆਂ ਸਨ। ਮੌਸਮ ਵਿਭਾਗ ਦਾ ਦੱਸਣਾ ਹੈ ਕਿ ਕੱਲ੍ਹ ਪੰਜਾਬ ਦਾ ਹੁਸ਼ਿਆਰਪੁਰ ਅਤੇ ਬਰਨਾਲਾ ਸਭ ਤੋਂ ਵੱਧ ਗਰਮ ਰਿਹਾ। ਜਿਥੋਂ ਦਾ ਤਾਪਮਾਨ 41.2 ਡਿਗਰੀ ਨੋਟ ਕੀਤਾ ਗਿਆ ਸੀ। ਬਾਕੀ ਦੇ ਜਿਲ੍ਹਿਆਂ ਵਿੱਚ ਤਾਪਮਾਨ 38 ਤੋਂ 40 ਡਿਗਰੀ ਦਾ ਦਰਮਿਆਨ ਰਿਹਾ ਹੈ।

ਇਸੇ ਦੌਰਾਨ ਮੀਂਹ ਤੋਂ ਬਚਾਅ ਕਰਨ ਮੰਡੀਆਂ ਵਿੱਚ ਪੌਣੇ ਦੋ ਲੱਖ ਮੀਟਰਕ ਟਨ ਅਣਵਿਕੀ ਕਣਕ ਦਾ ਭਿੱਜਣ ਤੋਂ ਬਚਾਅ ਹੋ ਗਿਆ ਹੈ। ਖੇਤੀ ਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਿਕ 20 ਅਪ੍ਰੈਲ ਨੂੰ ਸ਼ਾਮ ਤੱਕ ਪੰਜਾਬ ਦੀ ਮੰਡੀਆਂ ਵਿੱਚ 73 ਲੱਖ 75 ਹਜ਼ਾਰ 26 ਮੀਟਰਕ ਟਨ ਕਣਕ ਪੁੱਜ ਚੁੱਕੀ ਸੀ। ਜਿਸ ਵਿੱਚੋਂ 1.70.882 ਲੱਖ ਮੀਟਰਕ ਟਨ ਜਿਣਸ ਵਿਕਣ ਨੂੰ ਪਈ ਹੈ। ਕਣਕ ਦੀ ਵਾਢੀ ਨੇ ਜ਼ੋਰ ਫੜ ਲਿਆ ਹੈ ਅਤੇ ਲੰਘੇ ਕੱਲ੍ਹ 6 ਲੱਖ 24 ਹਜ਼ਾਰ 516 ਮੀਟਰਕ ਟਨ ਕਣਕ ਮੰਡੀਆਂ ਵਿੱਚ ਪੁੱਜੀ ਸੀ।

ਮੌਸਮ ਵਿਭਾਗ ਨੇ ਅਗਲੇ ਦਿਨੀਂ ਗਰਮੀ ਦੇ ਹੋਰ ਵੱਧਣ ਦੀ ਸੰਭਾਵਨਾ ਦੱਸੀ ਹੈ। ਇੱਕ ਹਫਤੇ ਤੱਕ ਮੌਸਮ ਵੀ ਸਾਫ਼ ਰਹਿਣ ਦੇ ਆਸਾਰ ਬਣੇ ਹੋਏ ਹਨ।   

Exit mobile version