The Khalas Tv Blog India ਧਰਮ ਅਤੇ ਮਾਨਵਤਾ ਦੇ ਲਈ ਸ਼ਹੀ ਦੀ ਦੇਣ ਵਾਲੇ, ਵੈਰਾਗਮਈ ਰਹਿਬਰ ਪਾਤਸ਼ਾਹ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
India Punjab

ਧਰਮ ਅਤੇ ਮਾਨਵਤਾ ਦੇ ਲਈ ਸ਼ਹੀ ਦੀ ਦੇਣ ਵਾਲੇ, ਵੈਰਾਗਮਈ ਰਹਿਬਰ ਪਾਤਸ਼ਾਹ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਹਨ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ । ਇਸ ਲਈ ਗੁਰੂ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਿਹਾ ਕਿ ਵੀ ਸਤਿਕਾਰਿਆਂ ਜਾਂਦਾ ਹੈ।  

ਸ਼੍ਰੀ ਗੁਰੂ ਤੇਗ ਬਹਾਦਰ ਦਾ ਜਨਮ 1621 ਈ. ਨੂੰ ਅਮ੍ਰਿਤਰ ਵਿਖੇ ਗੁਰੂ ਕੇ ਮਹਿਲ ਵਿਚ ਸ਼੍ਰੀ ਗੁਰੂ ਹਰਗੋਬਿੰਦ ਦੇ ਘਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। ਆਪ ਦੀ ਆਖਰੀ ਪੜਾਈ ਅਤੇ ਸਸਤਰ ਵਿੱਦਿਆ ਦਾ ਪ੍ਰਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ-ਰੇਖ ਵਿਚ ਹੋਇਆ । 1642 ਈ: ਵਿਚ ਆਪ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਨਾਲ ਹੋਇਆ ।

ਗੁਰਗੱਦੀ : ਗੁਰੂ ਹਰ ਕਿਸ਼ਨ ਸਾਹਿਬ ਨੇ ਅਕਾਲ ਚਲਾਣੇ ਦੇ ਸਮੇਂ ਆਖਰੀ ਸ਼ਬਦ “ਬਾਬਾ ਬਕਾਲਾ” ਕਹੇ ਸਨ । ਜਿਸਦਾ ਅਰਥ ਅਗਲਾ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ।  ਬਾਬਾ ਬਕਾਲਾ ਵਿਖੇ ਮੱਖਣ ਸ਼ਾਹ ਲੁਬਾਣਾ ਨੇ ਸਾਰੇ ਲੋਕਾਂ ਵਿਚ ਰੌਲਾ ਪਾ ਦਿੱਤਾ ਕਿ ਉਸ ਨੇ ਸੱਚੇ ਗੁਰੂ ਦੀ ਪਹਿਚਾਣ ਕਰ ਲਈ ਹੈ। ਉਸਨੇ ਕਿਹਾ ਕਿ ਲੋਕਾਂ ਨੂੰ ਰੋਲਾ ਪਾ ਕਿਹਾ ਕਿ “ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਸ ਸਮੇਂ ਤੋਂ ਬਾਅਦ ਲੋਕਾਂ ਨੇ ਉਨਾਂ ਨੂੰ ਆਪਣਾ ਨੌਵਾਂ ਗੁਰੂ ਸਵੀਕਾਰ ਕਰ ਲਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ 1664 ਵਿਚ ਗੁਰੂ ਗੱਦੀ ਪ੍ਰਾਪਤ ਹੋਈ।

ਆਪ ਨੇ ਬਿਲਾਸਪੁਰ ਦੇ ਰਾਜੇ ਤੋਂ ਮਾਖੋਵਾਲ ਪਿੰਡ ਦੀ ਭੂਮੀ 1200 ਰੁਪਏ ਵਿਚ ਖਰੀਦ ਕੇ ਆਨੰਦਪੁਰ ਸ਼ਹਿਰ ਦੀ ਨੀਂਹ ਰੱਖੀ । ਗੱਦੀ ਤੇ ਬੈਠਣ ਉਪਰੰਤ ਭਾਰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਤਾਰਦੇ ਹੋਏ ਪਟਨਾ ਪੁੱਜੇ, ਉਥੇ ਸਾਰੇ ਪਰਿਵਾਰ ਨੂੰ ਆਪਣੇ ਸਾਲੇ ਕਿਰਪਾਲ ਚੰਦ ਜੀ ਦੇ ਸਪੁਰਦ ਕਰਕੇ ਆਪ ਆਸਾਮ ਵੱਲ ਚੱਲ ਪਏ । ਗੋਬਿੰਦ ਜੀ ਦਾ 1666 ਈ: ਵਿਚ ਜਨਮ ਹੋਇਆ। ਆਪ ਚੋਖਾ ਸਮਾਂ ਬੰਗਾਲ, ਆਸਾਮ ਤੇ ਬਿਹਾਰ ਦੇ ਇਲਾਕਿਆਂ ਨੂੰ ਤਾਰਦੇ ਹੋਏ ਵਾਪਸ ਆਨੰਦਪੁਰ ਸਾਹਿਬ ਆ ਗਏ ।

ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਜ਼ੁ ਲਮ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਤੇ ਇਸ ਜ਼ੁ ਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਵੀ ਸੁਣੀ ਨਹੀਂ ਜਾ ਰਹੀ ਸੀ।ਆਖੀਰ ਕਸ਼ਮੀਰੀ ਪੰਡਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ‘ਚ ਪੁੱਜੇ।ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। ਅਸੀ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ।ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ।ਅਸੀ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ।

 ਉਨ੍ਹਾਂ ਨੇ ਵੀ ਅਪਣੀ ਬੇਬਸੀ ਜ਼ਾਹਰ ਕੀਤੀ ਹੈ।ਸਾਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ।ਹੁਣ ਸਾਡੀ ਆਖ਼ਰੀ ਆਸ ਸਿਰਫ਼ ਤੁਹਾਡਾ ਦਰ ਹੀ ਹੈ।ਇਹ ਸਭ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਵੀ ਕੋਈ ਖ਼ਾਲੀ ਨਹੀਂ ਜਾਂਦਾ।ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ” ਦੇ ਮਹਾਂਵਾਕ ਅਨੁਸਾਰ ਕਸ਼ਮੀਰੀ ਬ੍ਰਹਮਣਾ ਦੀ ਪੁਕਾਰ ਸੁਣ ਲਈ ਤੇ ਗੁਰੂ ਸਾਹਿਬ ਨੇ ਕਿਹਾ ਇਸ ਵਕਤ ਇੱਕ ਮਹਾਪੁਰਸ਼ ਦੀ ਸ਼ ਹੀਦੀ ਦੀ ਲੋੜ ਹੈ ਇਹ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਤਾਂ ਬਾਲ ਗੁਰੂ ਗੋਬਿੰਦ ਜੀ ਨੇ ਕਿਹਾ ਆਪ ਜੀ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਗੁਰੂ ਜੀ ? ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ।ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਦਿਖਾ।ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।

ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ‘ਤੇ ਆਪਣੀ ਸ਼ਹੀ ਦੀ ਦੇਣ ਦਾ ਪੱਕਾ ਨਿ ਸ਼ਚਾ ਕਰ ਲਿਆ। ਗੁਰੂ ਤੇਗ ਬਹਾਦਰ ਜੀ ਦੇ ਨਾਲ ਮਤੀ ਦਾਸ ,ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਵੀ ਦਿੱਲੀ ਵੱਲ ਚਾਲੇ  ਪਾ ਦਿੱਤੇ । ਉਹ ਰਸਤੇ ਵਿਚ ਗੁਰੂ ਘਰ ਦੇ ਪ੍ਰਚਾਰ ਕਰਦੇ ਅੰਤ ਦਿੱਲੀ ਅੱਪੜੇ । ਔਰੰਗਜ਼ੇਬ ਨੇ ਆਪ ਨੂੰ ਮੁਸਲਮਾਨ ਬਣਨ ਲਈ ਆਖਿਆ । ਆਪ ਜੀ ਦੇ ਇਨਕਾਰ ਕਰਨ ਤੇ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਚ ਆਪ ਨੂੰ ਸ਼ਹੀਦ, ਕਰ ਦਿੱਤਾ ਗਿਆ। ਆਪ ਜੀ ਨੇ ਇਹ ਸਿੱਧ ਕਰ ਦਿਖਾਇਆ’ ਬਾਂਹ ਜਿਨਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੱਡੀਏ । ਇੰਜ ਗੁਰੂ ਜੀ ਨੇ ਧਰਮ ਦੀ ਰਾਖੀ ਲਈ ਆਪਣੀ ਅਦੁੱਤੀ ਕੁਰਬਾਨੀ ਦੇ ਦਿੱਤੀ ਤੇ ਉਹ ‘ਹਿੰਦ ਦੀ ਚਾਦਰ ਬਣੇ! ਅੱਜ ਵੀ ਉਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਸਨਮਾਨਿਆ ਜਾਂਦਾ ਹੈ । ਆਪ ਦਾ ਸਿੱਖਾਂ ਵਿਚ ਹੀ ਨਹੀਂ ਸਗੋਂ ਹਿੰਦੂਆਂ ਵਿਚ ਵੀ ਕਾਫੀ ਸਤਿਕਾਰ ਹੈ । ਜਿਥੇ ਗਰ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਚ ਸ਼ ਹੀਦ ਕੀਤਾ ਗਿਆ ਸੀ ਉਥੇ ਅੱਜ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।

ਗੁਰੂ ਤੇਗ਼ ਬਹਾਦਰ ਪਹਿਲੇ ਪੰਜ ਗੁਰੂਆਂ ਦੀ ਤਰ੍ਹਾਂ ਇਕ ਮਹਾਨ , ਕਵੀ ਸਨ।ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਮਾਨਵਤਾ ਦੀ ਭਲਾਈ ਲਈ ਦਿੱਤੀ ਕੁਰਬਾਨੀ ਲਈ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਸਤਿਕਾਰਿਆਂ ਜਾਂਦਾ ਹੈ।

ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥

 

Exit mobile version