The Khalas Tv Blog India Special Report-ਦੋ ਮਿੰਟ ਰੁਕ ਕੇ ਸੋਚਿਆ ਹੁੰਦਾ ਤਾਂ ਨਾ ਮਚਦੀ ਇਹ ਤਬਾਹੀ
India Khalas Tv Special Punjab

Special Report-ਦੋ ਮਿੰਟ ਰੁਕ ਕੇ ਸੋਚਿਆ ਹੁੰਦਾ ਤਾਂ ਨਾ ਮਚਦੀ ਇਹ ਤਬਾਹੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰੇਮ ਸੰਬੰਧ, ਚਾਰ ਲੋਕਾਂ ਲਈ ਕਾਲ ਬਣ ਜਾਵੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ।ਅਣਖ ਦੇ ਆਖੇ ਲੱਗ ਕੇ ਕੀਤਾ ਇਹ ਕਾਰਾ ਗੁਰਦਾਸਪਰੁ ‘ਚ ਬਟਾਲਾ ਦਾ ਪਿੰਡ ਬੱਲੜਵਾਲ ਕਈ ਪੁਸ਼ਤਾਂ ਤੱਕ ਯਾਦ ਰੱਖੇਗਾ। ਪਰ ਗੁੱਸੇ ਨਾਲ ਭਰੇ ਬੰਦੇ ਨੇ ਖਾਲੀ ਹੋਣ ਲਈ ਇਹ ਖੌਫਨਾਕ ਰਾਹ ਆਖਿਰ ਚੁਣਿਆ ਕਿਉਂ, ਇਸ ਸਵਾਲ ਦਾ ਜਵਾਬ ਚਾਰ ਬੰਦਿਆਂ ਦੀ ਬਲੀ ਲੈਣ ਵਾਲਾ ਇਨਸਾਨ ਖੁਦ ਵੀ ਸਾਰੀ ਉਮਰ ਲੱਭਦਾ ਰਹੇਗਾ, ਕਾਰਣ ਕੋਈ ਵੀ ਰਿਹਾ ਹੋਵੇ ਪਰ ਇਹ ਘਟਨਾ ਜਿੰਨੀ ਦਿਲ ਦਹਿਲਾ ਦੇਣ ਵਾਲੀ ਹੈ, ਉਨੀ ਹੀ ਠੰਡੇ ਦਿਮਾਗ ਨਾਲ ਵਿਚਾਰਨ ਵਾਲੀ ਹੈ।

4 ਕਤਲਾਂ ਨੇ ਹਿਲਾਇਆ ਮਾਝਾ

ਬਟਾਲਾ ਦੇ ਪਿੰਡ ਬੱਲੜਵਾਲ ’ਚ ਆਪਣੀ ਧੀ ਦੇ ਪ੍ਰੇਮ ਸੰਬੰਧਾਂ ਤੋਂ ਪੈਦਾ ਹੋਏ ਗੁੱਸੇ ਨੂੰ ਪਿਉ ਨੇ ਕਥਿਤ ਪ੍ਰੇਮੀ ਦੇ ਘਰ ਦੇ ਚਾਰ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਲੈ ਕੇ ਸ਼ਾਂਤ ਕੀਤਾ। ਖਬਰਾਂ ਮੁਤਾਬਕ ਇਹ ਕਾਰਾ ਖੇਤਾਂ ’ਚ ਤੜਕੇ-ਤੜਕੇ ਗੋਲੀਆਂ ਮਾਰ ਕੇ ਕੀਤਾ ਗਿਆ ਤੇ ਚਾਰ ਜੀਅ ਥਾਏਂ ਮਾਰ ਦਿੱਤੇ ਗਏ। ਸੁਖਜਿੰਦਰ ਸਿੰਘ ਨਾਂ ਦੇ ਇਸ ਮੁਲਜ਼ਮ ਨੇ ਪਿੰਡ ਦੇ ਨੌਜਵਾਨ ਜਰਮਨਜੀਤ ਸਿੰਘ ਨਾਲ ਧੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਣ ਤੋਂ ਬਾਅਦ ਗੁੱਸੇ ’ਚ ਆ ਇਹ ਕਾਂਡ ਕੀਤਾ ਹੈ।ਉਂਝ ਪਰਿਵਾਰ ਨੇ ਇਨ੍ਹਾਂ ਸਮੂਹਿਕ ਹੱਤਿਆਵਾਂ ਨੂੰ ਪੰਚਾਇਤੀ ਚੋਣਾਂ ਦੀ ਰੰਜਿਸ਼ ਨਾਲ ਵੀ ਜੋੜਿਆ ਹੈ।ਬਾਕੀ ਇਸ ਕਤਲ ਕਹਾਣੀ ਵਿੱਚ ਅਸਲ ਸੱਚ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ।

ਜਾਨ ਗੁਆਉਣ ਵਾਲਿਆਂ ਵਿਚ 70 ਸਾਲ ਦਾ ਬੁਜਰਗ ਮੰਗਲ ਸਿੰਘ, ਉਨ੍ਹਾਂ ਦਾ 40 ਸਾਲ ਦਾ ਪੁੱਤਰ ਸੁਖਵਿੰਦਰ ਸਿੰਘ, ਜਸਬੀਰ ਸਿੰਘ, ਤੇ 21 ਸਾਲ ਦਾ ਬਬਨਦੀਪ ਸਿੰਘ ਪੁੱਤਰ ਜਸਬੀਰ ਸਿੰਘ ਸ਼ਾਮਿਲ ਹੈ। ਯਾਨਿ ਪੁੱਤ ਪੋਤਾ ਤੇ ਦਾਦਾ ਤਿੰਨ ਪੀੜੀਆਂ ਖਤਮ ਕਰ ਦਿੱਤੀਆਂ, ਤਿਖੀ ਤਕਰਾਰ ਮਗਰੋਂ ਅੰਨ੍ਹੇਵਾਹ ਗੋਲੀਆਂ ਦੇ ਸ਼ਿਕਾਰ ਹੋਏ ਇਹਨਾਂ ਲੋਕਾਂ ਨੇ ਨਹੀਂ ਸੋਚਿਆ ਹੋਣਾ ਕਿ ਪੁੱਤਰ ਦਾ ਪ੍ਰੇਮ ਨਫਰਤ ਨਾਲ ਭਰਿਆ ਇਹ ਦਿਨ ਦਿਖਾਵੇਗਾ।ਹਾਲਾਂਕਿ ਕਹਾਣੀ ‘ਚ ਇੱਕ ਪੱਖ ਇਹ ਹੈ ਕਿ ਜਿਸ ਮੁੰਡੇ ਤੇ ਗੁੱਸਾ ਸੀ ਉਹ ਬਚ ਗਿਆ ਹੈ।

ਪੁਲਿਸ ਨੂੰ ਸ਼ਿਕਾਇਕ ਦਿੰਦਿਆਂ ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਹੈ ਕਿ ਉਹ ਆਪਣੇ ਭਰਾ ਸੁਖਵਿੰਦਰ ਸਿੰਘ ਅਤੇ ਭਤੀਜੇ ਹਰਮਨ ਸਿੰਘ ਨਾਲ ਖੇਤਾਂ ਵਿਚ ਕੰਮ ਕਰ ਰਹੇ ਸੀ ਤਾਂ ਸੁਖਜਿੰਦਰ ਸਿੰਘ ਅਤੇ ਉਸ ਦਾ ਭਰਾ ਜਤਿੰਦਰ ਸਿੰਘ ਜੋਤੀ ਉੱਥੇ ਲਲਕਾਰੇ ਮਾਰਦੇ ਹੋਏ ਆ ਗਏ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਨੂੰ ਪੰਚਾਇਤ ਚੋਣ ਲੜਨ ਦਾ ਮਜ਼ਾ ਚਖਾਉਂਦੇ ਹਾਂ ਅਤੇ ਉਨ੍ਹਾਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਇਸ ਘਟਨਾ ਵਿੱਚ ਉਹ ਵਾਲ-ਵਾਲ ਬਚ ਗਿਆ। ਜਸਪਾਲ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਨਾਲ ਪੰਚਾਇਤ ਚੋਣਾਂ ਤੋਂ ਹੀ ਖੁੰਦਕ ਰੱਖ ਰਹੇ ਸਨ। ਪੁਲੀਸ ਨੇ ਇਸ ਮਾਮਲੇ ਵਿਚ ਥਾਣਾ ਘੁਮਾਣ ਵਿੱਚ ਸੁਖਜਿੰਦਰ ਸਿੰਘ ਸੋਨੀ, ਉਸ ਦੇ ਭਰਾ ਜਤਿੰਦਰ ਸਿੰਘ ਜੋਤੀ ਅਤੇ ਸੁਖਜਿੰਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਕਿਵੇਂ ਵਾਪਰੀ ਸਾਰੀ ਘਟਨਾ ਤੇ ਹੁਣ ਕੀ ਹੋ ਰਿਹਾ ਹੈ

ਅੱਜ ਦੀ ਜੇਕਰ ਗੱਲ ਕਰੀਏ ਤਾਂ ਕਸਬਾ ਘੁਮਾਣ ਵਿੱਚ ਇਨ੍ਹਾਂ ਚਾਰਾਂ ਡੀਆਂ ਜੀਆਂ ਲਾਸ਼ਾਂ ਸੜਕ ਉੱਤੇ ਰੱਖ ਕੇ ਇਨਸਾਫ ਮੰਗਿਆ ਜਾ ਰਿਹਾ ਹੈ। ਕੁੱਝ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਕੇ ਉੱਤੇ ਵਿਰੋਧ ਕਰਨ ਪਹੁੰਚੇ। ਪੀੜਤ ਪੱਖ ਦੇ ਲੋਕਾਂ ਦੀ ਇਕ ਵੱਡੀ ਭੀੜ ਨਾਲ ਜਿੱਥੇ ਮਾਹੌਲ ਗਮਗੀਨ ਹੈ, ਉੱਥੇ ਹੀ ਇਸ ਖੌਫਨਾਕ ਕਾਰੇ ਦੀ ਦਹਿਸ਼ਤ ਫੈਲੀ ਹੋਈ ਹੈ। ਇਸ ਮਾਮਲੇ ਦੇ ਹਾਲੇ ਦੋਸ਼ੀ ਵੀ ਪੁਲਿਸ ਦੀ ਪਕੜ ਵਿਚ ਨਹੀਂ ਆਏ ਹਨ। ਪਰਿਵਾਰ ਨੇ ਵੀ ਪੁਲਿਸ ਨੂੰ ਸਿੱਧੀ ਗੱਲ ਕਹਿ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀ ਫੜ੍ਹੇ ਨਹੀਂ ਜਾਂਦੇ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਹਾਲਾਂਕਿ ਮੌਕੇ ਉੱਤੇ ਇਕੱਠੇ ਹੋਏ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਹੈ ਕਿ ਇਹ ਮਾਮਲਾ ਸਿਆਸੀ ਰੰਜਿਸ਼ ਦਾ ਨਤੀਜਾ ਹੈ, ਤੇ ਇਸਨੂੰ ਪ੍ਰੇਮ ਸੰਬੰਧਾਂ ਨਾਲ ਜੋੜਿਆ ਜਾ ਰਿਹਾ ਹੈ।

ਕਾਨੂੰਨ ਮੁਤਾਬਕ ਹੁਣ ਕਿਵੇਂ ਹੋਵੇਗੀ ਕਾਰਵਾਈ

ਇਸ ਮਾਮਲੇ ਵਿਚ ਪੁਲਿਸ ਵਲੋਂ ਕਤਲ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਧਾਰਾ 302 ਤੇ 307 ਤੋਂ ਇਲਾਵਾ ਜੇਕਰ ਜਾਂਚ ਵਿੱਚ ਹੋਰ ਖੁਲਾਸੇ ਹੁੰਦੇ ਹਨ ਤਾਂ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ। ਜਾਂਚ ਪ੍ਰਕਿਰਿਆ ਚੱਲੇਗੀ, ਚਾਰਾਂ ਹੱਤਿਆਵਾਂ ਨੂੰ ਕੋਰਟ ਘੋਰ ਅਪਰਾਧ ਦੀ ਸ਼੍ਰੇਣੀ ਵਿਚ ਵਿਚਾਰਦਾ ਹੈ। ਬੇਸ਼ੱਕ ਇਹ ਹੱਤਿਆ ਕਿਸੇ ਕਾਰਣ ਕਰਕੇ ਕੀਤੀ ਗਈ, ਪਰ ਮਰਨ ਵਾਲੇ ਇਨਸਾਨੀਅਤ ਦੇ ਤੌਰ ‘ਤੇ ਮਾਰੇ ਜਾਣ ਦੇ ਹੱਕਦਾਰ ਨਹੀਂ ਹੁੰਦੇ, ਕਸੂਰ ਤੇ ਬੇਕਸੂਰ ਜਾਂਚ ਪ੍ਰਕਿਰਿਆ ਦਾ ਹਿੱਸਾ ਹੁੰਦਾ ਹੈ ਤੇ ਜਾਂਚ ਹਮੇਸ਼ਾ ਸਬੂਤਾਂ ਦੇ ਅਧਾਰ ਉੱਤੇ ਹੁੰਦੀ ਹੈ। ਕੋਰਟ ਸਬੂਤ ਮੰਨਦਾ ਹੈ, ਕੋਰਟ ਵਿਚ ਜ਼ਬਾਨੀ ਬਿਆਨਬਾਜੀ ਨਾਲ ਕੁੱਝ ਨਹੀਂ ਹੁੰਦਾ। ਕਾਨੂੰਨ ਮੁਤਾਬਿਕ ਜੋ ਸਜਾ ਬਣੇਗੀ ਉਹ ਦਿੱਤੀ ਜਾਂਦੀ ਹੈ। ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਤੋਂ ਘੱਟ ਕੁੱਝ ਨਹੀਂ ਹੈ। ਤੇ ਜੇ ਇਹ ਕਤਲ ਪ੍ਰੇਮ ਸਬੰਧਾਂ ਕਰਕੇ ਹੋਏ ਨੇ ਤਾਂ ਬਹੁਤ ਕੁਝ ਵਿਚਾਰਨ ਵਾਲਾ ਹੈ


ਕਿਉਂ ਨਹੀਂ ਮਰਦੀ ਮਾਰਨ ਵਾਲੀ ਮਾਨਸਿਕਤਾ

ਇਹ ਕੋਈ ਇਕੱਲਾ ਕੇਸ ਨਹੀਂ ਹੈ, ਜਦੋਂ ਕਿਸੇ ਵਿਅਕਤੀ ਨੇ ਆਪਣੀ ਧੀ ਦੇ ਪ੍ਰੇਮ ਸੰਬੰਧਾਂ ਜਾਂ ਕਿਸੇ ਹੋਰ ਥਾਂ ਵਿਆਹ ਦੂਜੀ ਕੌਮ ਨਸਲ, ਜਾਤ ਰੰਗ ਭੇਦ ਵਾਲੇ ਵਿਅਕਤੀ ਨਾਲ ਵਿਆਹ ਕਰਵਾ ਕੇ ਇਹ ਸੰਤਾਪ ਭੋਗਿਆ ਹੋਵੇਗਾ। ਅਜਿਹੇ ਕੇਸ ਕਿਸੇ ਨਾ ਕਿਸੇ ਪਾਸੇ ਵਾਪਰ ਰਹੇ ਹਨ ਤੇ ਕਿਤੇ ਨਾ ਕਿਤੇ ਅਜਿਹੇ ਕੇਸਾਂ ਦੀ ਅੱਗ ਨਾਲ ਜੇਲ੍ਹਾਂ ਧੁੱਖ ਰਹੀਆਂ ਹਨ।


ਕੋਈ ਵੀ ਮਾਨਸਿਕਤਾ ਸਾਡੇ ਸੰਸਕਾਰਾਂ ਅਤੇ ਰਹਿਣ ਸਹਿਣ ਦੀਆਂ ਬਿਰਤੀਆਂ ਦਾ ਪ੍ਰਭਾਵ ਹੁੰਦੀ ਹੈ। ਉਸੇ ਨਾਲ ਸਾਡਾ ਨੈਗਟਿਵ ਪਾਜੇਟਿਵ ਵੀ ਜੁੜਿਆ ਹੋਇਆ ਹੈ। ਸਾਡੀਆਂ ਸੋਝੀਆਂ ਜੁੜੀਆਂ ਹੋਈਆਂ ਹਨ। ਤੇ ਮਾੜੀ ਮਾਨਸਿਕਤਾ ਨੂੰ ਨਾ ਤਾਂ ਕੋਈ ਸਰਿੰਜ ਭਰ ਕੇ ਬਾਹਰ ਕੱਢ ਸਕਦਾ ਹੈ ਤੇ ਨਾ ਚੰਗੀ ਦਿਮਾਗੀ ਹਾਲਤ ਘੋਲ ਕੇ ਪਿਲਾਈ ਜਾ ਸਕਦੀ ਹੈ। ਇਹ ਮੰਨਦੇ ਹਾਂ ਕਿ ਹਰ ਬੰਦੇ ਦੀ ਆਪਣੀ ਅਣਖ ਹੈ, ਆਪਣੀ ਸੋਚ ਹੈ, ਆਪਣੀ ਸੋਝੀ ਹੈ, ਪਰ ਇਸ ਨੂੰ ਦੁਰਸਤ ਕਿਵੇਂ ਰੱਖਣਾ ਹੈ, ਜਿੰਦਗੀ ਦੇ ਜਵਾਰਭਾਟੇ, ਮਨ ਦੇ ਵਲਵਲੇ, ਗੁੱਸੇ ਗਿਲੇ ਇਹ ਸਭ ਇਨਸਾਨ ਦੇ ਨਾਲ ਜੁੜੀਆਂ ਚੀਜਾਂ ਹਨ ਪਰ ਇਨ੍ਹਾਂ ਨੂੰ ਕਿਵੇਂ ਠੀਕ ਕਰਨਾ ਹੈ, ਇਹ ਵੀ ਇਕ ਤੌਰ ਤਰੀਕੇ ਵਿਚ ਬੱਝਿਆ ਪ੍ਰਬੰਧ ਹੈ।

ਘਟਨਾ ਪਿੱਛੇ ਜੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਤਾਂ ਕੌਣ ਹੈ ? ਜੇ ਮੁੰਡੇ ਕੁੜੀ ਦਾ ਸਬੰਧ ਸੀ ਇਹਦੇ ਚ ਮੁੰਡੇ ਦੇ ਮਾਪਿਆਂ ਦਾ ਕੋਈ ਕਸੂਰ ਨਹੀਂ ਸੀ, ਇਹ ਗੱਲ ਪੱਕੀ ਹੈ। ਬੱਚੇ ਕੀ ਫੈਸਲਾ ਕਰਦੇ ਨੇ ਕਿਸੇ ਨੂੰ ਕੁਝ ਭਿਣਕ ਨਹੀਂ ਹੁੰਦੀ, ਅੱਜ ਉਹ ਦੌਰ ਨਹੀਂ, ਜਿਸ ਵਿਚ ਸਾਰਾ ਕੁੱਝ ਅੱਖਾਂ ਮੂਹਰੇ ਰਹੇ। ਜੇ ਇਹ ਰਾਜਨੀਤਕ ਮਸਲਾ ਵੀ ਸੀ ਤਾਂ ਵੀ ਇਹ ਹੱਕ ਕਿਸੇ ਨੂੰ ਨਹੀਂ ਕਿ ਕਿਸੇ ਦੀ ਜਾਨ ਲੈ ਲਈ ਜਾਵੇ।


ਅਣਖ ਖਾਤਿਰ, ਰੋਹਬ ਖਾਤਿਰ ਤੇ ਹੰਕਾਰ ਚ ਬੱਝ ਕੇ ਹਥਿਆਰ ਚੁੱਕ ਲੈਣੇ ਬਹੁਤ ਹੀ ਸੌੜੀ ਤੇ ਦੁਖਾਂਤ ਵਾਲੀ ਮਾਨਸਿਕਤਾ ਹੈ। ਕੋਈ ਵੀ ਧਰਮ ਚਾਹੇ ਕੁੱਝ ਵੀ ਹਾਲਾਤ ਹੋਣ ਇਨਸਾਨ ਦੀ ਜਾਨ ਲੈਣ ਦੀ ਇਜਾਜਤ ਨਹੀਂ ਦਿੰਦਾ। ਧਰਮ ਦੇ ਨਾਂ ਤੇ ਅਸੀਂ ਮੰਦਰਾਂ, ਮਸੀਤਾਂ ਤੇ ਗੁਰਦੁਆਰਿਆਂ ਵਿਚ ਉੰਨੀ ਦੇਰ ਹੀ ਚੁੱਪ ਹੋ ਕੇ ਬੈਠਦੇ ਹਾਂ, ਜਿੰਨੀ ਦੇਰ ਕਥਾ ਸੰਸਾਰ ਚੱਲਦਾ ਹੈ। ਅਸੀਂ ਬਹਿੰਦੇ ਵੀ ਖਾਲੀ ਹੀ ਹਾਂ ਤੇ ਉੱਠਦੇ ਵੀ ਖਾਲੀ ਹੀ ਹੈ। ਸਾਡੇ ਅੰਦਰ ਕੋਈ ਸੋਝੀ ਪੈਦਾ ਨਹੀਂ ਹੁੰਦੀ। ਗੁਰਬਾਣੀ ਹੋਵੇ ਜਾਂ ਕਿਸੇ ਹੋਰ ਧਰਮ ਦੇ ਸ਼ਲੋਕ, ਠਰੰਮਾ, ਸ਼ਾਂਤੀ, ਫੈਸਲਾ ਲੈਣ ਦੀ ਤਾਕਤ, ਆਪਣੇ ਆਪ ਨਾਲ ਤਰਕ ਕਰਨ ਅਕਲ ਤੇ ਕਾਮ, ਕ੍ਰੋਧ ਲੋਭ ਮੋਹ ਹੰਕਾਰ ਜਿਹੇ ਵਿਕਾਰਾਂ ਨੂੰ ਅਸੀਂ ਵਿਕਾਰ ਕਹਿ ਕੇ ਹੀ ਨਿੰਦਦੇ ਰਹਿੰਦੇ ਹਾਂ। ਇਹ ਸਾਰੇ ਜੇ ਵਾਹਿਗੁਰੂ, ਪਰਮਾਤਮਾ ਜਾਂ ਅੱਲ੍ਹਾ ਨੇ ਸਾਡੇ ਅੰਦਰ ਰੱਖੇ ਨੇ ਤਾਂ ਇਹ ਕਿਸੇ ਵਜ੍ਹਾ ਕਰਕੇ ਹਨ। ਇਹ ਸੰਤੁਲਨ ਤਰੀਕੇ ਨਾਲ ਸਾਡਾ ਫਾਇਦਾ ਹੀ ਕਰਦੇ ਹਨ, ਪਰ ਲੋੜ ਤੋਂ ਵੱਧ ਵਰਤੋਂ ਘਾਤਕ ਵੀ ਹੈ। ਗੱਲ ਸਿਰਫ ਸਮਝਣ ਦੀ ਹੈ।
ਅਸੀਂ ਧਰਮ ਸਾਰੇ ਮੰਨਦੇ ਹਾਂ, ਪਰ ਧਰਮ ਦੀ ਇਕ ਵੀ ਨਹੀਂ ਮੰਨਦੇ। ਕਰਮ ਸਾਡੇ ਤੇ ਬਹੁਤ ਭਾਰੂ ਤਰੀਕੇ ਨਾਲ ਚੱਲਦੇ ਹਨ।

ਅਜਿਹਾ ਕਰਕੇ ਖੱਟਿਆ ਕੀ ਕੁੜੀ ਦੇ ਪਿਉ ਨੇ

ਇਸੇ ਗੱਲ ਨੂੰ ਜੇਕਰ ਬਟਾਲੇ ਦੀ ਘਟਨਾ ਨਾਲ ਜੋੜਿਆ ਜਾਵੇ ਤਾਂ ਸਵਾਲ ਉੱਠਦਾ ਹੈ ਕਿ 4 ਲੋਕਾਂ ਦੀ ਜਾਨ ਲੈਣ ਨਾਲ ਕੁੜੀ ਦੇ ਪਿਉ ਨੂੰ ਕਿਹੜਾ ਤਮਗਾ ਮਿਲ ਗਿਆ ਤੇ ਜੇ ਉਹ ਨਾ ਵੀ ਕਰਦਾ ਤਾਂ ਕਿਹੜਾ ਢੁੱਠ ਨੀਵੀਂ ਹੋ ਜਾਣੀ ਸੀ। ਖੱਟਿਆ ਕੀ ਹੈ ਜੇਲ੍ਹ, ਨਮੋਸ਼ੀ, ਪਛਤਾਵਾ, ਪਰਿਵਾਰ ਗੁਆ ਲਿਆ, ਜ਼ਿੰਦਗੀ ਗੁਆ ਲਈ, ਧੀ ਨੂੰ ਰਿਸ਼ਤਾ ਛੇਤੇ ਕੌਣ ਕਰੂ ਜਦੋਂ ਗੱਲ ਦੁਨੀਆ ਚ ਫੈਲ ਗਈ, ਜ਼ਿੰਦਗੀ ਤਬਾਹ ਜਿਹੜੀ 1 ਵਾਰ ਹੀ ਮਿਲਦੀ ਹੈ, ਲੱਖਾਂ ਜੂਨਾਂ ਭੋਗ ਕੇ …. ਮੁੱਦਾ ਚਾਹੇ ਰਾਜਨੀਤਕ ਹੋਵੇ ਜਾਂ ਪ੍ਰੇਮ ਸੰਬੰਧਾਂ ਨਾਲ, ਇਹ ਮੰਨਦੇ ਹਾਂ ਕਿ ਇਨਸਾਨ ਦਾ ਆਪਣਾ ਇਕ ਸਮਾਜਿਕ ਪ੍ਰਬੰਧ ਹੈ। ਉਸਦੇ ਲਈ ਉਹ ਆਪਣੇ ਆਪ ਨੂੰ ਜਿੰਮੇਦਾਰ ਤੇ ਜਵਾਬਦੇਹ ਵੀ ਸਮਝਦਾ ਹੈ। ਗੱਲ ਅਣਖ ਨਾਲ ਜੁੜੀ ਹੋ ਸਕਦੀ ਹੈ, ਤੇ ਇਹ ਅਲੋਚਨਾ ਦਾ ਵਿਸ਼ਾ ਵੀ ਹੋ ਸਕਦਾ ਹੈ ਪਰ ਇਸੇ ਦੇ ਸਿਰ ਉੱਤੇ ਕਿਸੇ ਦੀ ਜਾਨ ਲੈ ਲੈਣੀ ਕੋਈ ਵੀ ਸੱਭਿਅਕ ਸਮਾਜ ਬਰਦਾਸ਼ਤ ਨਹੀਂ ਕਰਦਾ। ਜੇਲ੍ਹ ਵਿਚ ਸਜਾ ਵੀ ਇਕੱਲਾ ਦੋਸ਼ੀ ਹੀ ਭੁਗਤਦਾ ਹੈ ਨਾ ਕਿ ਸਾਰਾ ਸਮਾਜ, ਜਿਸਦੀ ਖਾਤਿਰ ਅਸੀਂ ਇਹੋ ਜਿਹੇ ਕਦਮ ਚੁੱਕਦੇ ਹਾਂ। ਗੁੱਸਾ ਜਦੋਂ ਸ਼ਾਂਤ ਹੁੰਦਾ ਹੈ ਤਾਂ ਇਹ ਜਰੂਰ ਸੋਚਦੇ ਹਾਂ ਕਿ ਘੜੀ ਪਲ ਰੁਕ ਕੇ ਜੇਕਰ ਵਿਚਾਰਦੇ ਤਾਂ ਸ਼ਾਇਦ ਇਹ ਨੁਕਸਾਨ ਨਾ ਕਰਦੇ। ਦੁਨੀਆਂ ਦੇ ਜਵਾਰ ਭਾਟ, ਤੇਜ ਵਹਾਅ ਵਾਲੇ ਦਰਿਆ, ਜੰਗਲਾਂ ਦੀ ਅੱਗ ਤੇ ਹੋਰ ਨਕਸਾਨਦੇਹ ਵਰਤਾਰੇ ਸੂਝ ਬੂਝ ਨਾਲ ਹੀ ਇਕਸਾਰ ਰੱਖੇ ਜਾਂਦੇ ਹਨ ਤੇ ਇਹ ਗੁੱਸਾ ਕੋਈ ਦਬਾਉਣ ਵਾਲੀ ਚੀਜ ਨਹੀਂ ਤੇ ਨਾ ਹੀ ਇਹ ਪੀ ਜਾਣ ਵਾਲਾ ਕੰਮ ਹੈ। ਇਸਨੂੰ ਦਬਾਉਣ ਪੀਣ ਨਾਲੋਂ ਸਮਝ ਕੇ ਸੰਤੁਲਨ ਕਰਨ ਦੀ ਲੋੜ ਹੁੰਦੀ ਹੈ। ਸਜਾ ਤੋਂ ਬਾਅਦ ਸਾਰੀਆਂ ਅਣਖਾਂ, ਹੰਕਾਰ, ਅਹੁਦੇਦਾਰੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ, ਤੇ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਰਤਾ ਕੁ ਪਹਿਲਾਂ ਸੋਚਣ ਦੀ ਲੋੜ ਹੁੰਦੀ ਹੈ। ਇਕ ਬਰੀਕ ਸਮਝ ਹੈ ਜਿਸ ਨਾਲ ਗੁੱਸੇ ਦਾ ਭਰਿਆ ਬੰਦਾ ਸ਼ਾਂਤ ਹੋ ਸਕਦਾ ਹੈ।

ਕੁੜੀ ਮੁੰਡੇ ਦੇ ਭਵਿੱਖ ਤੇ ਕੀ ਪ੍ਰਭਾਵ ਪਊ

ਚਾਰ ਜੀਆਂ ਦੀ ਜਾਨ ਜਾ ਚੁੱਕੀ ਹੈ ਤੇ ਦੋਸ਼ੀ ਫਰਾਰ ਹਨ। ਰਸੂਖਦਾਰੀਆਂ ਸਾਡੇ ਸਮਾਜ ਦੇ ਸਿਰ ‘ਤੇ ਹੀ ਹੁੰਦੀਆਂ ਹਨ ਤੇ ਰਸੂਖ ਪਿੱਛੇ ਕੀਤੇ ਕਤਲ ਸਮਾਜ ਹੀ ਦਰਕਿਨਾਰ ਕਰ ਦਿੰਦਾ ਹੈ। ਜੇਕਰ ਇਹ ਪ੍ਰੇਮ ਸੰਬੰਧਾਂ ਦਾ ਮੁੱਦਾ ਹੈ ਤਾਂ ਜੋ ਕਲੰਕ ਕੁੜੀ ਮੁੰਡੇ ਨੇ ਖੱਟ ਲਿਆ ਹੈ, ਇਸਦੀ ਗਵਾਹੀ ਪੁਸ਼ਤਾਂ ਦੇ ਮੱਥੇ ਭਰਨਗੇ। ਕੁੜੀ ਕਿਤੇ ਹੋਰ ਵਿਆਹ ਕੇ ਜਾਵੇਗੀ। ਸਵਾਲ ਸਮਾਜ ਆਪੇ ਹੀ ਤਿਆਰ ਕਰ ਲੈਂਦਾ ਹੈ ਤੇ ਕੁੜੀ ਦਾ ਉਹ ਸਵਾਲ ਪਿੱਛਾ ਵੀ ਕਰਨਗੇ। ਇਕ ਦੁਖਾਂਤ ਸਾਰੀ ਉਮਰ ਨਾਲ -ਨਾਲ ਚੱਲੇਗਾ। ਲੜਕੇ ਦਾ ਜੋ ਨੁਕਸਾਨ ਹੋ ਗਿਆ ਹੈ, ਉਹ ਸ਼ਾਇਦ ਹੀ ਕਦੇ ਭਰੇਗਾ, ਜਾਂ ਕੋਈ ਬਦਲ ਹੈ ਹੀ ਨਹੀਂ ਕਿ ਉਹ ਭਰ ਸਕੇਗਾ। ਦੋਹਾਂ ਦੇ ਭਵਿੱਖ ‘ਤੇ ਲੱਗੇ ਸਵਾਲੀਆ ਨਿਸ਼ਾਨ ਦੇਰ ਸਵੇਰ ਜੇਲ੍ਹਾਂ ਵਿਚ ਪਹੁੰਚਣ ਵਾਲੇ ਇਸ ਕਾਂਡ ਦੇ ਦੋਸ਼ੀ ਕਦੇ ਵੀ ਹੱਲ ਨਹੀਂ ਕਰ ਸਕਣਗੇ। ਦੋ ਮਿੰਟ ਦੇ ਗੁੱਸੇ ਨੇ ਭਵਿੱਖ ਦੀਆਂ ਸਾਰੀਆਂ ਉਮੀਦਾਂ ਉਸੇ ਖੇਤ ਦੀ ਮਿੱਟੀ ਵਿੱਚ ਰੋਲ ਦਿੱਤੀਆਂ ਹਨ, ਜਿੱਥੇ ਇਹ ਕਤਲ ਹੋਏ ਹਨ।

ਪਿੰਡ ਦੇ ਬਾਕੀ ਨੌਜਵਾਨਾਂ ਨੂੰ ਕੀ ਸਿੱਖਿਆ ਮਿਲੂ

ਪਿੰਡ ਸ਼ਹਿਰ ਇਲਾਕਾ ਅਸੀਂ ਕਿਤੇ ਵੀ ਰਹੀਏ, ਸਾਡੇ ਨਾਲ ਨਾਲ ਰਹਿੰਦੇ ਹੈ। ਜਵਾਨੀ ਬਰੇਸ ਲੱਗੀਆਂ ਇਹੋ ਜਿਹੀਆਂ ਚੋਭਾਂ ਸਾਰੀਆਂ ਉਮਰ ਚੀਸ ਪੈਦਾ ਕਰਦੀਆਂ ਹਨ। ਪਿੰਡ ਦੇ ਬਾਕੀ ਨੌਜਵਾਨ ਰੋਜਾਨਾਂ ਅੰਦਰ ਝਾਤ ਮਾਰਨ ਲਈ ਮਜਬੂਰ ਹੋਣਗੇ। ਇਸ ਨਾਲ ਰਸੂਖਦਾਰੀਆਂ ਦੇ ਬਹੁਤ ਸਾਰੇ ਪਾੜੇ ਹਨ ਜੋ ਘਟਣ ਦੀ ਥਾਂ ਵਧਣਗੇ। ਅਸੀਂ ਪਦਾਰਥਵਾਦੀ ਇਸੇ ਲਈ ਹਾਂ ਕਿਉਂ ਕਿ ਸਾਡੀ ਅੰਦਰੋ ਕੋਈ ਕਮਾਈ ਨਹੀਂ ਹੈ। ਸਾਡੇ ਅੰਦਰ ਸੋਝ ਦੀ ਕਮੀ ਹੈ। ਚੀਜਾਂ ਨੂੰ ਪਰਖਣ ਦੀ ਉਮਰੇ ਇਹੋ ਜਿਹੇ ਕਾਂਡ, ਖੌਫਨਾਕ ਕਦਮ ਨੌਜਵਾਨਾਂ ਨੂੰ ਹੋਰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਇਸ ਤਰ੍ਹਾਂ ਦੇ ਕਾਂਡ ਨਾਲ ਸਮਾਜ ਦੇ ਪ੍ਰਤੀ ਜੋ ਨਜਰੀਆ ਤੈਅ ਹੁੰਦਾ ਹੈ, ਉਸ ਦੇ ਭਵਿੱਖ ਦੇ ਸਿੱਟੇ ਬਹੁਤ ਮਾੜੇ ਹੁੰਦੇ ਹਨ। ਨੌਜਵਾਨਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਮਾਜ ਪ੍ਰਤੀ ਜੋ ਵਿਸ਼ਵਾਸ ਹੈ, ਉਹ ਹਮੇਸ਼ਾ ਹੀ ਦੁਚਿੱਤੀ ਵਾਲਾ ਰਹਿੰਦਾ ਹੈ।

ਸਾਡੇ ਸੰਸਕਾਰ ਕੀ ਕਹਿੰਦੇ ਨੇ

ਅਸੀਂ ਜੋ ਵੀ ਫੈਸਲਾ ਕਰਦੇ ਹਾਂ, ਅਸੀਂ ਜੋ ਵੀ ਜਿਊਂਦੇ ਹਾਂ, ਜਾਂ ਜੋ ਵੀ ਸਾਡੇ ਕਰਮਕਾਂਡ ਹੁੰਦੇ ਹਨ, ਉਨ੍ਹਾਂ ਪਿੱਛੇ ਸੰਸਕਾਰਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਧਰਮਿਕ ਪੱਖ ਤੋਂ ਦੇਖੀਏ ਤਾਂ ਸੰਸਾਰ ਨੂੰ ਨਾਸ਼ਵਾਨ ਕਿਹਾ ਗਿਆ ਹੈ, ਪਰ ਖੂਬਸੂਰਤੀ ਸਾਨੂੰ ਇਸੇ ਵਿਚ ਫਸਾਈ ਵੀ ਰੱਖਦੀ ਹੈ। ਅਸੀਂ ਜਿਸ ਸਮਾਜਿਕ ਪ੍ਰਬੰਧ ਵਿਚ ਰਹਿੰਦੇ ਹਾਂ, ਉਸੇ ਤਰ੍ਹਾਂ ਦੇ ਸਾਡੇ ਹਾਲਾਤ ਸਿਰਜੇ ਜਾਂਦੇ ਹਨ। ਇਕ ਖਾਸ ਤਰ੍ਹਾਂ ਦੀ ਸੋਚ ਨਾਲ ਹੋਈ ਇਹ ਕਤਲੋਗਾਰਤ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਊਣੇਪਣ ਦੀ ਨਿਸ਼ਾਨੀ ਹੈ। ਧੀਆਂ ਸਭ ਨੂੰ ਬਰਾਬਰ ਨੇ, ਇੱਜਤ ਸਭ ਦੀ ਇਕੋ ਜਿਹੀ ਹੈ, ਰਾਜਨੀਤਕ ਸਮਾਜਿਕ ਰਸੂਖ ਸਾਰਿਆਂ ਦੇ ਇਖਲਾਕੀ ਹੱਕ ਨੇ, ਪਰ ਇਨ੍ਹਾਂ ਦੇ ਪਿੱਛੇ ਅਣਜਾਣ ਪੁਣੇ ਜਾਂ ਗੁੱਸੇ ਵਿੱਚ ਆ ਕੇ ਜਾਨਾਂ ਲੈਣੀਆਂ ਕਿਸੇ ਸੰਸਕਾਰ ਦਾ ਹਿੱਸਾ ਨਹੀਂ ਹੈ। ਚੰਗੇ ਸੰਸਕਾਰ ਚੰਗੀ ਸੋਝੀ ਇਨਸਾਨ ਦਾ ਵਿਕਾਸ ਕਰਦੇ ਹਨ ਤੇ ਮਾੜੇ ਸੰਸਕਾਰਾਂ ਦੇ ਨਾਲ ਫੋਕੀਆਂ ਸ਼ਾਨਾਂ, ਹੰਕਾਰ ਤੇ ਸਿਰਫ ਅਣਖ ਬਚਾਉਣ ਖਾਤਿਰ ਕੀਤੇ ਕਤਲ ਤੇ ਲੜੀਆਂ ਲੜਾਈਆਂ ਨਾਲ ਜੇਲ੍ਹਾਂ ਹੀ ਭਰਦੀਆਂ ਹਨ, ਇਹ ਸੋਚਣ ਦੀ ਲੋੜ ਹੈ।

ਕਰਨਾ ਕੀ ਚਾਹੀਦਾ ਸੀ ….

ਹਾਲਾਂਕਿ ਹਾਲਾਤ ਕੀ ਬਣੇ ਇਹ ਕੁੜੀ ਮੁੰਡਾ ਤੇ ਉਨਾਂ ਦੇ ਮਾਂ ਬਾਪ ਹੀ ਜਾਣਦੇ ਨੇ, ਪਰ ਅਜਿਹਾ ਮਾਹੌਲ ਬਣਿਆ ਕਿਉਂ, ਕੀ ਸਾਡੇ ਪਾਲਣ ਪੋਸ਼ਣ ਚ ਕਮੀ ਸੀ, ਕਿਉਂਕਿ ਬੱਚਾ ਬਾਹਰ ਵੱਲ ਉਦੋਂ ਭੱਜਦਾ ਜਦੋਂ ਘਰੋਂ ਕੁਝ ਨਹੀਂ ਮਿਲਦਾ ….

Exit mobile version