The Khalas Tv Blog India ਭਾਰਤੀ ਹਾਕੀ ਟੀਮ ਦਾ ਓਡੀਸ਼ਾ ਦੇ CM ਨਾਂ ਖ਼ਾਸ ਸੰਦੇਸ਼
India

ਭਾਰਤੀ ਹਾਕੀ ਟੀਮ ਦਾ ਓਡੀਸ਼ਾ ਦੇ CM ਨਾਂ ਖ਼ਾਸ ਸੰਦੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਮਹਿਲਾ ਹਾਕੀ ਟੀਮ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਉਨ੍ਹਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ “ਟੋਕੀਓ ਓਲੰਪਿਕ ਤੱਕ ਸਾਡੀ ਯਾਤਰਾ ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਸਮਰਥਨ ਅਤੇ ਮਾਰਗਦਰਸ਼ਨ ਤੋਂ ਬਿਨਾਂ ਸੰਭਵ ਨਹੀਂ ਸੀ।”

ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਕੀ ਟੀਮ ਨੂੰ ਜਵਾਬ ਦਿੰਦਿਆਂ ਕਿਹਾ ਕਿ “ਭਾਰਤੀ ਮਹਿਲਾ ਹਾਕੀ ਟੀਮ ਦੀ ਸਮੁੱਚੀ ਟੀਮ ਦੀ ਜੁਝਾਰੂ ਭਾਵਨਾ ਨੂੰ ਉਹ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਚੈਂਪੀਅਨ ਹੋ ਅਤੇ ‘ਟੋਕੀਓ 2020’ ਵਿੱਚ ਤੁਹਾਡਾ ਉਤਸ਼ਾਹਜਨਕ ਪ੍ਰਦਰਸ਼ਨ ਆਉਣ ਵਾਲੇ ਸਾਲਾਂ ‘ਚ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸਦੇ ਨਾਲ ਹੀ ਉਹਨਾਂ ਨੇ ਖਿਡਾਰੀਆਂ ਦਾ 17 ਅਗਸਤ ਨੂੰ ਸਵਾਗਤ ਕਰਨ ਦੀ ਉਤਸੁਕਤਾ ਜ਼ਾਹਿਰ ਕੀਤੀ।


Exit mobile version