The Khalas Tv Blog Punjab ਪੰਜਾਬੀ ਕਲਾਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਕੀਤੀਆਂ ਖ਼ਾਸ ਮੰਗਾਂ
Punjab

ਪੰਜਾਬੀ ਕਲਾਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਕੀਤੀਆਂ ਖ਼ਾਸ ਮੰਗਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਕਲਾਕਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਹਨ। ਕਲਾਕਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਇਨ੍ਹਾਂ ਕਲਾਕਾਰਾਂ ਵਿੱਚ ਕਮਲ ਖਾਨ, ਫਿਰੋਜ਼ ਖਾਨ, ਸੁਰਜੀਤ ਖਾਨ, ਸਰਦਾਰ ਅਲੀ ਸਮੇਤ ਹੋਰ ਵੀ ਕਈ ਕਲਾਕਾਰ ਸ਼ਾਮਿਲ ਸਨ। ਇਹ ਕਲਾਕਾਰ ‘ਕਾਫਿਲਾ-ਏ-ਮੀਰ ਆਲ ਇੰਡੀਆ ਰਜਿਸਟਰਡ ਪੰਜਾਬ (ਵਾਰਿਸ ਭਾਈ ਮਰਦਾਨੇ ਦੇ)’ ਸੰਗਠਨ ਵੱਲੋਂ ਆਏ ਸਨ। ਇਹ ਸੰਗਠਨ ਭਾਈ ਮਰਦਾਨਾ ਜੀ ਦੇ ਵੰਸ਼ਜ ਦਾ ਦੱਸਿਆ ਜਾਂਦਾ ਹੈ। ਮੀਰ ਆਲਮ ਵਿਰਾਦਰੀ ਨੇ ਭਾਈ ਮਰਦਾਨਾ ਜੀ ਦੀ ਕੁਰਬਾਨੀ, ਸੇਵਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਕੋਲ ਕਈ ਅਹਿਮ ਮੰਗਾਂ ਕੀਤੀਆਂ।

ਕਲਾਕਾਰਾਂ ਦੀਆਂ ਮੰਗਾਂ

  • ਭਾਈ ਮਰਦਾਨਾ ਜੀ ਦੇ ਯਾਦਗਾਰੀ ਦਿਨ ਨੂੰ ਪੰਜਾਂ ਤਖ਼ਤਾਂ ‘ਤੇ ਤਾਰੀਖੀ ਸਮਾਗਮ ਵਜੋਂ ਮਨਾਏ ਜਾਣ।
  • ਭਾਈ ਮਰਦਾਨਾ ਜੀ ਦੀ ਯਾਦਗਾਰ ਸਥਾਪਤ ਕਰਨ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਈ ਜਾਵੇ।
  • ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਸਕੂਲ, ਕਾਲਜਾਂ ਵਿੱਚ ਭਾਈ ਮਰਦਾਨਾ ਜੀ ਦਾ ਯਾਦਗਾਰ ਸੰਗੀਤਕ ਹਾਲ ਬਣਾਇਆ ਜਾਵੇ।
  • ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਸਕੂਲ, ਕਾਲਜਾਂ ਵਿੱਚ ਲੈਕਚਰਾਰ ਪੋਸਟ, ਹਰਮੋਨੀਅਮ, ਤਬਲਾ ਅਤੇ ਤੰਤੀ ਸਾਜ਼ਾਂ ਦੀਆਂ ਪੋਸਟਾਂ ਰਾਖਵੀਆਂ ਕੀਤੀਆਂ ਜਾਣ।
  • ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਸਕੂਲ, ਕਾਲਜਾਂ ਵਿੱਚ ਘੱਟੋ-ਘੱਟ 10 ਸੀਟਾਂ ਮੀਰ ਆਲਮ (ਮਰਾਸੀ) ਬੱਚਿਆਂ ਲਈ ਰਾਖਵੀਆਂ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਉੱਚ ਸਿੱਖਿਆ ਪ੍ਰਾਪਤ ਕਰ ਸਕਣ।
  • ਪੰਥਕ ਜਥੇਬੰਦੀਆਂ ਅਤੇ ਸੰਪਰਦਾਵਾ ਮੀਰ ਆਲਮ (ਮਰਾਸੀ) ਕੌਮ ਦੇ ਹੱਕਾਂ ਦੀ ਰਾਖੀ ਕਰਨ।
  • ਭਾਈ ਮਰਦਾਨਾ ਜੀ ਦੀ ਯਾਦਗਾਰੀ ਸਥਾਪਿਤ, ਯਾਦਗਾਰੀ ਦਿਨ ਮਨਾਉਣ ਅਤੇ ਭਾਈ ਮਰਦਾਨਾ ਜੀ ਦੀ ਸੋਚ ਨੂੰ ਅੱਗੇ ਤੋਰਨ ਲਈ ਲੋੜੀਂਦਾ ਸਾਲਾਨਾ ਬਜਟ ਮੁਹੱਈਆ ਕਰਵਾਇਆ ਜਾਵੇ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਸਕੂਲ, ਕਾਲਜਾਂ ਵਿੱਚ ਭਾਈ ਮਰਦਾਨਾ ਜੀ ਯਾਦਗਾਰ ਸੰਗੀਤਕ ਹਾਲ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੇ ਸਕੂਲ, ਕਾਲਜਾਂ ਵਿੱਚ ਲੈਕਚਰਾਰ ਪੋਸਟ, ਹਰਮੋਨੀਅਮ, ਤਬਲਾ ਅਤੇ ਤੰਤੀ ਸਾਜ਼ਾਂ ਦੀਆਂ ਪੋਸਟਾਂ 10 ਫ਼ੀਸਦ ਦੀ ਥਾਂ ਜਿੰਨੇ ਵੀ ਸਾਨੂੰ ਤੰਤੀ ਸਾਜ਼ਾਂ ਦੇ ਮਾਹਿਰ ਸੰਗੀਤਕ ਅਧਿਆਪਕ ਮਿਲ ਗਏ, ਅਸੀਂ ਉਨ੍ਹਾਂ ਸਾਰਿਆਂ ਨੂੰ ਹੀ ਰੱਖ ਲਵਾਂਗੇ।

Exit mobile version