‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਅੱਜ 26 ਹਜ਼ਾਰ 454 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਕੁੱਝ ਵਿਭਾਗਾਂ ਵਿੱਚ ਨੌਕਰੀਆਂ ਦੇ ਲਈ ਇਸ਼ਤਿਹਾਰ ਜਾਰੀ ਹੀ ਨਹੀਂ ਕੀਤੇ ਗਏ ਜਿਸ ਵਿੱਚ ਪੁਲਿਸ ਵਿਭਾਗ ਵੀ ਸ਼ਾਮਿਲ ਹੈ। ‘ਦ ਖ਼ਾਲਸ ਟੀਵੀ ਨੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੱਕ ਸਰਕਾਰ ਦੇ ਸਾਰੇ ਵਿਭਾਗਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲਗਾਇਆ ਹੈ ਕਿ ਸਰਕਾਰ ਨੇ ਪੰਜ ਵਿਭਾਗਾਂ ਵਿੱਚ ਨੌਕਰੀ ਦੇ ਇਸ਼ਤਿਹਾਰ ਹੀ ਨਹੀਂ ਕੱਢੇ। ਇਨ੍ਹਾਂ ਪੰਜ ਵਿਭਾਗਾਂ ਵਿੱਚ ਕੁੱਲ 12 ਹਜ਼ਾਰ 914 ਅਸਾਮੀਆਂ ਹਨ ਜਿਨ੍ਹਾਂ ਦੇ ਹਾਲੇ ਤੱਕ ਇਸ਼ਤਿਹਾਰ ਨਹੀਂ ਨਿਕਲੇ।
ਦੋ ਵਿਭਾਗਾਂ ਦੀ ਵੈੱਬਸਾਈਟ ਹੀ ਨਹੀਂ ਖੁੱਲ੍ਹ ਰਹੀ। ਇਨ੍ਹਾਂ ਵਿਭਾਗਾਂ ਵਿੱਚ Animal husbandry ਅਤੇ Welfare ਵਿਭਾਗ (Social justice) ਸ਼ਾਮਿਲ ਹਨ। ਇਨ੍ਹਾਂ ਵਿਭਾਗਾਂ ਵਿੱਚ 248 ਅਸਾਮੀਆਂ ਹਨ।
ਚਾਰ ਵਿਭਾਗਾਂ ਵੱਲੋਂ ਤਾਂ ਸਰਕਾਰ ਨੂੰ ਖਾਲੀ ਹੋਈਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਵਿਭਾਗਾਂ ਵਿੱਚ Department of Social Security And Women & Child Development, DEPARTMENT OF TECHNICAL EDUCATION & INDUSTRIAL TRAINING, Water Supply & Sanitation ਅਤੇ ਰੈਵੀਨਿਊ ਵਿਭਾਗ ਸ਼ਾਮਿਲ ਹਨ। ਇਨ੍ਹਾਂ ਵਿਭਾਗਾਂ ਵਿੱਚ 1 ਹਜ਼ਾਰ 234 ਅਸਾਮੀਆਂ ਖਾਲੀ ਹਨ। ਕੁੱਲ ਮਿਲਾ ਕੇ ਸਰਕਾਰ ਨੇ 14 ਹਜ਼ਾਰ 396 ਅਸਾਮੀਆਂ ਦੇ ਲਈ ਇਸ਼ਤਿਹਾਰ ਨਹੀਂ ਕੱਢੇ ਹਨ।
ਹੁਣ ਗੱਲ ਕਰ ਲੈਂਦੇ ਹਾਂ ਕਿ ਪੰਜਾਬ ਸਰਕਾਰ ਨੇ ਕਿਹੜੇ ਵਿਭਾਗਾਂ ਵਿੱਚ ਅਸਾਮੀਆਂ ਦੇ ਲਈ ਇਸ਼ਤਿਹਾਰ ਕੱਢੇ ਹਨ। ਸਰਕਾਰ ਨੇ ਸਿਰਫ਼ 14 ਵਿਭਾਗਾਂ ਦੀਆਂ ਅਸਾਮੀਆਂ ਦੇ ਲਈ ਇਸ਼ਤਿਹਾਰ ਜਾਰੀ ਕੀਤੇ ਹਨ। ਇਨ੍ਹਾਂ ਵਿਭਾਗਾਂ ਵਿੱਚ ਕੁੱਲ 12,058 ਅਸਾਮੀਆਂ ਦੇ ਲਈ ਇਸ਼ਤਿਹਾਰ ਕੱਢੇ ਹਨ।
ਕਿਹੜੇ ਵਿਭਾਗਾਂ ਵਿੱਚ ਨੌਕਰੀਆਂ ਲਈ ਨਿਕਲੇ ਇਸ਼ਤਿਹਾਰ
ਆਬਕਾਰੀ ਅਤੇ ਕਰ (Excise and taxation) – 338
Cooperation – 777
ਵਿੱਤ ਵਿਭਾਗ (Finance) – 446
ਜੰਗਲਾਤ ਵਿਭਾਗ (Forest) – 204
ਗ੍ਰਹਿ ਮਾਮਲੇ ਅਤੇ ਨਿਆਂ (Home Affairs and Justice) – 161
ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ (Department of Housing and Urban Development) – 235
ਸਥਾਨਕ ਸਰਕਾਰਾਂ ਵਿਭਾਗ (Department of Local Government) – 547
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ (Department of Medical Education and Research) – 275
ਯੋਜਨਾ ਵਿਭਾਗ (Department of Planning) – 16
ਬਿਜਲੀ ਵਿਭਾਗ (Power) – 1690
ਜੇਲ੍ਹ ਵਿਭਾਗ (Department of Prisons) – 9
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ (Department of Rural Development and Panchayats) – 803
ਸਕੂਲ ਸਿੱਖਿਆ ਵਿਭਾਗ ( Department of School Education) – 6452
ਜਲ ਸਰੋਤ ਵਿਭਾਗ (DEPARTMENT OF WATER RESOURCES) – 105
ਜਿਨ੍ਹਾਂ ਵਿਭਾਗਾਂ ਵਿੱਚ ਨਹੀਂ ਜਾਰੀ ਹੋਏ ਇਸ਼ਤਿਹਾਰ
ਖੇਤੀਬਾੜੀ (Agriculture) – 80
ਉੱਚ ਸਿੱਖਿਆ ਅਤੇ ਭਾਸ਼ਾ (Higher education and language) – 210
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (Department Of Health and Family Welfare) – 2187
ਪੰਜਾਬ ਪੁਲਿਸ (Police) – 10314
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board (Sciecne Technology) – 123
ਕਿਹੜੇ ਵਿਭਾਗਾਂ ਦੀ ਨਹੀਂ ਖੁੱਲ੍ਹ ਰਹੀ ਵੈੱਬਸਾਈਟ
Welfare ਵਿਭਾਗ (Social justice) – 30
Animal husbandry – 218
ਕਿਹੜੇ ਵਿਭਾਗਾਂ ਨੇ ਅਸਾਮੀਆਂ ਭਰਨ ਦੇ ਲਈ ਭੇਜੀ ਮੰਗ
Department of Social Security And Women & Child Development – 82
DEPARTMENT OF TECHNICAL EDUCATION & INDUSTRIAL TRAINING – 989
Water Supply & Sanitation – 155
ਰੈਵੀਨਿਊ ਵਿਭਾਗ – 8