The Khalas Tv Blog Punjab ਚਿੱਟੀਆਂ ਅਤੇ ਨੀਲੀਆਂ ਵਾਲਿਆਂ ਦੇ ਮਸੇਰ ਭਾਈ ਨਿਕਲੇ ਖੱਟੀਆਂ ਵਾਲੇ
Punjab

ਚਿੱਟੀਆਂ ਅਤੇ ਨੀਲੀਆਂ ਵਾਲਿਆਂ ਦੇ ਮਸੇਰ ਭਾਈ ਨਿਕਲੇ ਖੱਟੀਆਂ ਵਾਲੇ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ : ਕੌਣ ਜਿੱਤੂ, ਕੌਣ ਹਾਰੂ,ਕੀਹਦੀ ਸਰਕਾਰ ਬਣੂ ? ਅੰਦਾਜ਼ੇ ਲਾਉਣ ਦੇ ਦਿਨ ਲੰਘ ਗਏ । ਹੁਣ ਤਾਂ ਨਵੀਂ ਚਰਚਾ ਛਿੜ ਪਈ ਹੈ ਕਿ ਆਪ ਦੀ ਸਰਕਾਰ ਲੋਕਾਂ ਦੀਆਂ ਆਸਾਂ ‘ਤੇ ਪੂਰੀ ਉੱਤਰੂ ਵੀ? ਕਿਤੇ ਖੱਟੀਆਂ ਵਾਲੇ ਵੀ ਨੀਲੀਆਂ ਅਤੇ ਚਿੱਟੀਆਂ ਦੇ ਮਸੇਰ ਭਾਈ ਤਾਂ ਨਹੀਂ । ਲੋਕਾਂ ਦੇ ਬੁਲ੍ਹਾਂ ‘ਤੇ ਅਲੋਚਨਾ ਛਿੜ ਪਈ ਹੈ ਅਤੇ ਅਲੋ ਚਨਾ ਵੀ ਜੀਭ ‘ਤੇ ਆ ਗਈ ਹੈ। ਆਮ ਆਦਮੀ ਪਾਰਟੀ ਦੇ ਜੇਤੂ ਰੋਡ ਸ਼ੋਅ ਵਿੱਚ ਸਰਕਾਰੀ ਬੱਸਾਂ ਭਰ ਕੇ ਲਿਜਾਣ ਨਾਲ ਆਪ ਦੇ ਸਮਰਥਕ ਅੰਦਰੋਂ ਅੰਦਰੀ ਮੁੜਕੋਂ ਮੁੜਕੀ ਹੋਣ ਲੱਗੇ ਹਨ। ਆਪ ਦਾ ਪੱਖ ਚਾਹੇ ਸੌ ਵਾਰ ਸੱਚਾ ਹੋਵੇ ਕਿ ਪਾਰਟੀ ਫੰਡ ਵਿੱਚੋਂ ਭਾੜਾ ਭਰਿਆ ਹੈ ਪਰ ਲੋਕਾਂ ਦੀ ਖੱਜਲ ਖੁਆਰੀ ਦਾ ਖਜ਼ਾਨਾ ਕੌਣ ਭਰੂ। ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀ ਚੀਰ ਫਾੜ ਹੋਣ ਲੱਗੀ ਹੈ। ਇੱਕਲੇ ਮੁੱਖ ਮੰਤਰੀ ਦੇ ਹਲਫ਼ ਲੈਣ ‘ਤੇ ਸਰਕਾਰੀ ਖਜ਼ਾਨੇ ਨੂੰ ਦੋ ਕਰੋੜ ਦਾ ਰਗੜਾ ਲੱਗੇ ਗੱਲ ਸੰਘ ਤੋਂ ਹੋਠਾਂ ਨਹੀਂ ਉੱਤਰ ਰਹੀ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ 92 ਵਿਧਾਇਕਾਂ ਦਾ ਖਰਚਾ ਵੱਖਰਾ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਵਾਰ ਹੋ ਰਿਹਾ ਹੈ ਕਿ ਮੁੱਖ ਮੰਤਰੀ ਹਲਫ਼ ਸਮਰੋਹ ‘ਤੇ ਖਜ਼ਾਨੇ ਨੂੰ ਕਰੋੜਾ ਦਾ ਮਘੋਰਾ ਹੋ ਜਾਵੇ। ਇਸ ਤੋਂ ਪਹਿਲਾਂ ਜਦੋਂ ਅਕਾਲੀ ਭਾਜਪਾ ਗਠਜੋੜ ਨੇ ਚਪੜਚਿੱੜੀ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਸੀ ਤਾਂ ਉਸ ‘ਤੇ ਸਭ ਤੋਂ ਵੱਧ 91 ਲੱਖ ਰੁਪਏ ਖਰਚਾ ਆਇਆ ਸੀ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਸਭ ਤੋਂ ਵੱਧ ਮਹਿੰਗਾ ਹਲਫ਼ ਸਮਰੋਹ ਸੱਤ ਲੱਖ ਨੂੰ ਨਹੀਂ ਸੀ ਟੱਪਿਆ। ਖਜ਼ਾਨਾ ਭਰਨ ਵਾਲੇ ਮਘੋਰੇ ਕਰਨ ਲੱਗ ਪੈਣ ਲੋਕ ਤਾਂ ਪਿੱਟਣਗੇ ਹੀ।

ਇਸ ਤੋਂ ਹੱਟਵੇਂ ਅੰਕੜੇ ਜਿਹੜੇ ਸਾਹਮਣੇ ਆਏ ਹਨ ਉਨ੍ਹਾਂ ਨੇ ਲੋਕਾਂ ਦੇ ਮੱਥੇ ‘ਤੇ ਫਿਕਰ ਦੀਆਂ  ਲਕੀਰਾਂ ਹੋਰ ਗੂੜੀਆਂ  ਕਰ ਦਿੱਤੀਆਂ ਹਨ। ਪੰਜਾਬ ਦੀ ਨਵੀਂ ਬਣੀ ਸਰਕਾਰ  ਦੇ ਹਰ ਪੰਜਵੇਂ ਵਿਧਾਇਕ ਦਾ ਨਾਂ ਅਪਰਾ ਧਿਕ ਕੇ ਸਾਂ ਵਿੱਚ ਬੋਲਦਾ ਹੈ। ਇਨ੍ਹਾਂ ਵਿੱਚੋਂ ਇੱਕ ਦਾ ਕ ਤਲ, ਤਿੰਨ ਗੈ ਰ ਕਾ ਨੂੰਨੀ ਅਸ ਲਾ ਰੱਖਣ, ਸੱਤ ਧੋਖਾ ਧੜੀ ਅਤੇ ਇੱਕ ਕਤ ਲ ਦੀ ਸ਼ਾ ਜਿਸ ਰਚਣ ਵਿੱਚ ਨਾਂ ਬੋਲਦਾ ਹੈ। ਨਵੇਂ ਵਿਧਾਇਕਾਂ ਵਲੋਂ ਚੋਣ ਲੜ ਨ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ੀਆਂ ਬਿਆਨ ਤੋਂ ਸਾਹਮਣੇ ਆਇਆ ਹੈ ਕਿ 117 ਵਿੱਚੋਂ 22 ਦੇ ਖ਼ਿ ਲਾਫ਼ ਗੰ ਭੀਰ ਕਿਸਮ ਦੇ ਦੋ ਸ਼ ਹਨ। ਹੋਰ ਤਿੰਨ ‘ਤੇ ਔਰਤਾਂ ‘ਤੇ ਜੁ ਲਮ ਢਾ ਉਣ ਦਾ ਦੋ ਸ਼ ਹੈ। ਬਾਕੀਆਂ ਵਿੱਚੋਂ 35 ਅਜਿਹੇ ਹਨ ਜਿਨ੍ਹਾਂ ਉੱਤੋ ਕੋ ਵਿਡ ਦਾ ਉਲੰ ਘਣਾ ਅਤੇ ਸੜਕੀ ਆਵਾਜਾਈ ਵਿੱਚ ਵਿਘ ਨ ਪਾਉਣ ਦੇ ਦੋ ਸ਼ਾਂ ਤਹਿਤ ਪੁ ਲਿਸ ਕੇ ਸ ਦਰਜ ਕੀਤਾ ਗਿਆ ਹੈ।

ਅਜਨਾਲਾ ਤੋਂ ਆਪ ਦੇ ਵਿਧਾਇਕ ਕੁਲਦੀਪ ਸਿੰਘ ਵਿਰੁਧ ਕਤ ਲ ਦਾ ਕੇਸ ਚੱਲ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ  ਕਰੋਟ ਵੱਲੋਂ ਉਨਾਂ ਦੀ ਗ੍ਰਿਫ ਤਾਰੀ ‘ਤੇ ਰੋਕ ਲਗਾਈ ਹੋਈ ਹੈ। ਜਲੰਧਰ ਦੱਖਣੀ ਤੋਂ ਸ਼ੀਤਲ ਅੰਗੁਰ ਉੱਤੇ ਜੂਆ ਅਤੇ ਗੈ ਰ ਕਾਨੂੰ ਨੀ ਹਿਰਾ ਸਤ ਵਿੱਚ ਰੱਖਣ ਦਾ ਦੋ ਸ਼ ਹੈ। ਚਮਕੌਰ ਸਾਹਿਬ ਤੋਂ ਡਾ ਚਰਨਜੀਤ ਸਿੰਘ ਜਿਸ ਨੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ ‘ਤੇ ਇਲਾਜ਼ ਅਣ ਗਿਹਲੀ ਵਰਤਣ ਦਾ ਕੇ ਸ ਚੱਲ ਰਿਹਾ ਹੈ।  ਪੁਲਿਸ ਨੇ ਅੱਖਾਂ ਦੇ ਮਾਹਿਰ ਵਿਰੁਧ ਆਈਪੀਸੀ ਦੀ ਧਾਰਾ 269 ਅਤੇ 337 ਤਹਿਤ ਕੇ ਸ ਦਰਜ ਕੀਤਾ ਸੀ। ਪਟਿਆਲਾ ਤੋਂ ਇੱਕ ਹੋਰ ਵਿਧਾਇਕ ਅਤੇ ਅੱਖਾਂ ਦੇ ਮਾਹਿਰ ਡਾ ਬਲਬੀਰ ਸਿੰਘ ਵਿਰੁਧ ਧੋਖਾ ਧੜੀ ਅਤੇ ਕੁੱਟ ਮਾਰ ਦਾ ਕੇ ਸ ਚੱਲ ਰਿਹਾ ਹੈ। ਰੋਪੜ ਪੁਲਿ ਸ ਥਾਣੇ ਵਿੱਚ ਉਸਦੇ ਸੁਹਰਿਆਂ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ। ਖਡੂਰ ਸਾਹਿਬ ਤੋਂ ਮਨਜਦਿੰਰ ਸਿੰਘ ਔਰਤਾਂ ਨਾਲ ਬਤ ਮੀਜ਼ੀ ਕਰਨ ਦਾ ਖਮਿਆਜ਼ਾ ਭੁਗਤ ਰਹੇ ਹਨ।

ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਦਾ ਨਾਂ ਰੇਤ ਮਾ ਫੀਆ ਵਿੱਚ ਬੋਲਦਾ ਹੈ। ਉਸਦੇ ਖ਼ਿਲਾਫ਼ ਨਵਾਂ ਸ਼ਹਿਰ ਦਾ ਕਸਬਾ ਰਾਹੋਂ ਥਾਣੇ ਵਿੱਚ ਪੁਲਿਸ ਕੇਸ ਦਰਜ ਕੀਤਾ ਗਿਆ ਸੀ। ਵਿਧਾਇਕ ਗੁਰਮੀਤ ਸਿੰਘ ਖੁਡੀਆ ਦਾ ਨਾਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਤੋਂ ਬਾਅਦ ਵਧੇਰੇ ਚਮਕਿਆਂ ਹੈ। ਸੂਬੇ ਦੇ ਮੰਨੇ ਪ੍ਰਮੰਨੇ ਸਿਆਸੀ ਪਰਿਵਾਰ ਨਾਲ ਸਬੰਧਿਤ ਖੁਡੀਆ ਉੱਤੇ ਗੈਰ ਕਾਨੂੰਨੀ ਅਸ ਲਾ ਰੱਖਣ ਦਾ ਦੋ ਸ਼ ਹੈ। ਇੱਕ ਹੋਰ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਦਾ ਨਾਂ ਵੀ ਇਨ੍ਹਾਂ ਇਲ ਜ਼ਾਮਾਂ ਵਿੱਚ ਬੋਲਦਾ ਹੈ । ਨੀਲੀਆਂ ਅਤੇ ਚਿੱਟੀਆਂ ਨਾਲੋਂ ਖੱਟੀਆਂ ਬੇਦਾਗ ਰਹਿ ਸਕਣਗੀਆਂ ਇਹ ਸਮਾਂ ਹੀ ਦੱਸੂ।

ਸੰਪਰਕ- 98147-34035

Exit mobile version