‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਪੈ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਜੁਰਗਾਂ ਨੂੰ ਸਹੂਲਤ ਦੇਣ ਸੰਬੰਧੀ ਕੀਤੇ ਗਏ ਇੰਤਜ਼ਾਮ ਬਾਰੇ ਭਾਰਤੀ ਚੋਣ ਕਮਿਸ਼ਨ ਨੇ ਬੜੀਆਂ ਹੀ ਸੋਹਣੀਆਂ ਤਸਵੀਰਾਂ ਆਪਣੇ ਟਵੀਟਰ ਅਕਾਉਂਟ ਤੇ ਪਾਈਆਂ ਹਨ,ਜਿਸ ਵਿੱਚ ਕੁੱਝ ਵਲੰਟੀਅਰ ਬਜੁਰਗ ਵੋਟਰਾਂ ਦੀ ਮਦਦ ਕਰਦੇ ਦਿਖ ਰਹੇ ਹਨ ਤੇ ਬਜੁਰਗ ਵੀ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਕੇ ਬੜੇ ਖੁੱਸ਼ ਦਿਖਾਈ ਦੇ ਰਹੇ ਹਨ।ਵੋਟਿੰਗ ਬੂੱਥਾਂ ਤੇ ਮਾਹੌਲ ਵੀ ਬੜਾ ਵਧਿਆ ਤੇ ਦਿਲ ਖਿਚਵਾਂ ਦਿੱਖ ਰਿਹਾ ਹੈ। ਇਹਨਾਂ ਤਸਵੀਰਾਂ ਤੇ ਟਵੀਟ ਰਾਹੀਂ ਭਾਰਤੀ ਚੋਣ ਕਮਿਸ਼ਨ ਨੇ ਸੱਭ ਨੂੰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨ ਲਈ ਕਿਹਾ ਹੈ।
ਇਸ ਤੋਂ ਇਲਾਵਾ ਤੀਜੇ ਗੇੜ ਦੇ ਮਤਦਾਨ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇਹਾਤ ਵਿੱਚ ਔਰਤਾਂ ਦੀ ਸਹੂਲਤ ਲਈ ‘ਸਖੀ ਸੰਸਦ ਕੇਂਦਰ’ ਸਥਾਪਤ ਕੀਤੀਆਂ ਗਈਆਂ ਹਨ ਤੇ ਕੇਂਦਰ ‘ਤੇ ਆਉਣ ਵਾਲੇ ਬਜ਼ੁਰਗਾਂ ਦੀ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।