The Khalas Tv Blog Punjab ਜਲੰਧਰ ‘ਚ ਵੋਟਰ ਹੋਣਗੇ ਇੱਕ ਦਿਨ ਦੇ ਰਾਜੇ
Punjab

ਜਲੰਧਰ ‘ਚ ਵੋਟਰ ਹੋਣਗੇ ਇੱਕ ਦਿਨ ਦੇ ਰਾਜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੋਣਾਂ ਸਿਖਰ ‘ਤੇ ਹਨ ਅਤੇ ਵੋਟਰਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਜਲੰਧਰ ਵਿੱਚ ਵੋਟਰ ਇੱਕ ਦਿਨ ਦੇ ਰਾਜੇ ਬਣਨਗੇ ਭਾਵ ਉਨ੍ਹਾਂ ਦੇ ਲਈ ਪ੍ਰਸ਼ਾਸਨ ਵੱਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ‘ਚ ਕੁੱਲ 1 ਹਜ਼ਾਰ 975 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ‘ਚ 59 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਹਰ ਵੋਟਰ ਨੂੰ ਮੁੱਢਲੀ ਸਹਾਇਤਾ ਮਿਲੇਗੀ।

ਮਿਲਣ ਵਾਲੀਆਂ ਸਹੂਲਤਾਂ

  • ਖਾਸ ਤੌਰ ‘ਤੇ ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰ, ਇੱਕ ਇਲੈਕਟ੍ਰਿਕ ਕਾਰ, ਰੈਂਪ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
  • ਮਾਡਲ ਪੋਲਿੰਗ ਬੂਥਾਂ ਵਿੱਚ ਵੋਟਰਾਂ ਦਾ ਸੁਆਗਤ ਢੋਲੀਆਂ ਅਤੇ ਆਈਕਨ ਲਾਈਵ ਸ਼ੇਰਾਜ਼ ਨਾਲ ਕੀਤਾ ਜਾਵੇਗਾ।
  • ਸਾਰੇ ਵੋਟਰਾਂ ਨੂੰ ਕੋਵਿਡ ਨਿਯਮਾਂ ਤਹਿਤ ਜਾਂਚਿਆ ਜਾਵੇਗਾ ਅਤੇ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
  • ਕੋਵਿਡ ਆਈਸੋਲੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ।
  • ਸਾਰੇ ਵੋਟਰਾਂ ਨੂੰ ਵੇਰਕਾ ਦੀ ਲੱਸੀ ਅਤੇ ਜੂਸ ਮੁਫ਼ਤ ਪਿਲਾਉਣ ਦੀ ਸੁਵਿਧਾ ਮਿਲੇਗੀ।
  • ਵੋਟਰ ਟੋਕਨ ਲੈ ਕੇ ਇੰਤਜ਼ਾਰ ਲਈ ਸੁਵਿਧਾ ਕੇਂਦਰ ‘ਚ ਬੈਠ ਸਕਦੇ ਹਨ, ਤਾਂ ਜੋ ਕਿਸੇ ਨੂੰ ਵੀ ਜ਼ਿਆਦਾ ਸਮਾਂ ਵੋਟ ਕਰਨ ਲਈ ਲਾਈਨ ‘ਚ ਨਾ ਲੱਗਣਾ ਪਵੇ।
  • ਜਿਨ੍ਹਾਂ ਮਾਪਿਆਂ ਦੇ ਨਾਲ ਛੋਟੇ ਬੱਚੇ ਹੁੰਦੇ ਹਨ, ਉਨ੍ਹਾਂ ਲਈ ਕਰੈਚ ਦੀ ਸੁਵਿਧਾ ਹੈ।
  • ਵੋਟਰਾਂ ਨੂੰ ਦਸਤਾਨੇ ਦਿੱਤੇ ਜਾਣਗੇ।
  • ਆਸ਼ਾ ਵਰਕਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਬਾਇਓਮੈਡੀਕਲ ਕੂੜੇ ਨੂੰ ਸਹੀ ਡੱਬੇ ‘ਚ ਸੁੱਟਿਆ ਜਾਵੇ।
  • ਪੋਲਿੰਗ ਬੂਥ ‘ਤੇ ਪ੍ਰਾਰਥਨਾ ਜਾਂ ਧਿਆਨ ਲਗਾਉਣ ਲਈ ਵੀ ਇੱਕ ਸੈਂਟਰ ਬਣਾਇਆ ਗਿਆ ਹੈ।
  • ਇਨ੍ਹਾਂ ਸਾਰੀਆਂ ਸਹੂਲਤਾਂ ਤੋਂ ਇਲਾਵਾ, ਇੱਥੇ ਸੈਲਫੀ ਪੁਆਇੰਟ, ਮੁਫ਼ਤ ਨੇਲ ਆਰਟ ਆਦਿ ਦੀ ਵੀ ਸੁਵਿਧਾ ਹੈ।
Exit mobile version