The Khalas Tv Blog Punjab ਸਪੀਕਰ ਸੰਧਵਾਂ ਨੂੰ ਰਾਜਪਾਲ ਦੇ ਨੋਟੀਫਿਕੇਸ਼ਨ ਤੇ ਇਤਰਾਜ਼, ਰਾਸ਼ਟਰਪਤੀ ਨੂੰ ਲਿਖੀ ਚਿੱਠੀ
Punjab

ਸਪੀਕਰ ਸੰਧਵਾਂ ਨੂੰ ਰਾਜਪਾਲ ਦੇ ਨੋਟੀਫਿਕੇਸ਼ਨ ਤੇ ਇਤਰਾਜ਼, ਰਾਸ਼ਟਰਪਤੀ ਨੂੰ ਲਿਖੀ ਚਿੱਠੀ

ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਨੇ 31 ਜੁਲਾਈ ਨੂੰ ਸਹੁੰ ਚੁੱਕੀ ਹੈ। ਉਨ੍ਹਾਂ ਦੇ ਸਹੁੰ ਚੁੱਕਣ ਵਾਲੇ ਦਿਨ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸੀ। ਉਸ ‘ਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਹਿਰਾ ਇਤਰਾਜ ਜ਼ਾਹਿਰ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਚਿੱਠੀ ਵਿੱਚ ਕਿਹਾ ਹੈ ਕਿ ਜਦੋਂ ਵੀ ਰਾਸ਼ਟਰਪਤੀ ਭਵਨ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਉਹ ਸਥਾਨਕ ਭਾਸ਼ਾ ਵਿੱਚ ਹੀ ਭੇਜਿਆ ਜਾਵੇ। 

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤ ਇਕ ਬਹੁ ਭਾਸ਼ੀ ਦੇਸ਼ ਹੈ ਇਸ ਲਈ ਹਰ ਸੂਬੇ ਦੀ ਭਾਸ਼ਾ ਨੂੰ ਇੱਜਤ ਦੇਣੀ ਚਾਹੀਦੀ ਹੈ ਅਤੇ ਜੋ ਕੋਈ ਵੀ ਨੋਟੀਫਿਕੇਸ਼ਨ ਹੋਵੇ ਉਹ ਸਥਾਨਕ ਭਾਸ਼ਾ ਵੀ ਹੋਵੇ।

ਇਹ ਵੀ ਪੜ੍ਹੋ –   6 ਹਜ਼ਾਰ ਕਰੋੜ ਭੋਲਾ ਡਰੱਗ ਮਾਮਲੇ 10 ਸਾਲ ਦੀ ਸਜ਼ਾ ਤੋਂ ਬਾਅਦ ਕਰੋੜਾਂ ਦੀ ਜਾਇਦਾਦ ਜ਼ਬਤ !

 

Exit mobile version