The Khalas Tv Blog Punjab ਸਪੀਕਰ ਸੰਧਵਾਂ ਨੇ ਡੀਜੀਪੀ ਗੌਰਵ ਯਾਦਵ ਨੂੰ ਕੀਤਾ ਤਲਬ ! ਇਸ ਮਾਮਲੇ ਵਿੱਚ ਰਿਕਾਰਡ ਕੀਤੇ ਤਲਬ !
Punjab

ਸਪੀਕਰ ਸੰਧਵਾਂ ਨੇ ਡੀਜੀਪੀ ਗੌਰਵ ਯਾਦਵ ਨੂੰ ਕੀਤਾ ਤਲਬ ! ਇਸ ਮਾਮਲੇ ਵਿੱਚ ਰਿਕਾਰਡ ਕੀਤੇ ਤਲਬ !

ਬਿਉਰੋ ਰਿਪੋਰਟ – ਪੰਜਾਬ ਵਿਧਾਨਸਭਾ (PUNJAB ASSEMBLY) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (KULTAR SINGH SANDHWA) ਨੇ ਡੀਜੀਪੀ ਪੰਜਾਬ ਗੌਰਵ ਯਾਦਵ (DGP GAURAV YADAV) ਨੂੰ ਵਿਧਾਨਸਭਾ ਵਿੱਚ ਤਲਬ ਕੀਤਾ ਹੈ । ਦਰਅਸਲ ਸਪੀਕਰ ਸੰਧਵਾਂ ਦੇ ਹਲਕੇ ਕੋਟਕਪੂਰਾ ਦੇ ASI ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ, ਇਲਜ਼ਾਮ ਹਨ ਕਿ ਉਸ ਨੇ ਕਿਸੇ ਗੈਂਗਸਟਰ ਤੋਂ ਰਿਸ਼ਵਤ ਲਈ ਹੈ । ਉਨ੍ਹਾਂ ਦੱਸਿਆ ਪੁਲਿਸ ਵੱਲੋਂ ਸ਼ਾਮ ਵੇਲੇ ਜਿਹੜੀ ਡੇਅਲੀ ਡਾਇਰੀ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਉਸ ਵਿੱਚ 179 ਤੋਂ ਬਾਅਦ ਸਿੱਧਾ 181 ਨੰਬਰ FIR ਦਰਜ ਕੀਤੀ ਗਈ । ਯਾਨੀ ਪੁਲਿਸ ਨੇ ਆਪਣੇ ASI ਖਿਲਾਫ ਦਰਜ ਕੇਸ ਨੂੰ ਵਿੱਚੋਂ ਹੀ ਗਾਇਬ ਕਰ ਦਿੱਤਾ ।

ਸਪੀਕਰ ਨੇ ਕਿਹਾ ਜਦੋਂ ਮੈਨੂੰ ਇਹ ਗੱਲ ਪਤਾ ਚੱਲੀ ਤਾਂ ਮੈਂ ਹੈਰਾਨ ਹੋ ਗਿਆ,ਉਨ੍ਹਾਂ ਕਾਲੀਆਂ ਭੇਡਾ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ ਇਸੇ ਲਈ ਮੰਗਲਵਾਰ 3 ਸਤੰਬਰ ਨੂੰ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਗਿਆ ਹੈ । ਕੁਲਤਾਰ ਸੰਧਵਾਂ ਨੇ ਕਿਹਾ FIR ਨੰਬਰ 180 ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਪੂਰੀ ਰਿਪੋਰਟ ਲੈਕੇ ਆਉਣ । ਇਸ ਤੋਂ ਬਾਅਦ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਮੰਗ ਕੀਤੀ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਪੀਕਰ ਬੁਲਾਉਣ ਇਸ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ ।

ਚੀਮਾ ਨੇ ਕਿਹਾ ਕਿਉਂਕਿ ਲਾਰੈਂਸ ਦੇ ਇੰਟਰਵਿਊ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਇਸ ਲਈ ਅਸੀਂ ਉਨ੍ਹਾਂ ਨੂੰ ਨਹੀਂ ਬੁਲਾ ਸਕਦੇ ਹਾਂ । ਸਪੀਕਰ ਕੁਲਤਾਰ ਸੰਧਵਾਂ ਨੇ ਵੀ ਹਰਪਾਲ ਚੀਮਾ ਦੇ ਬਿਆਨ ਨੂੰ ਸਹੀ ਦੱਸਿਆ ਅਤੇ ਕਿਹਾ ਅਸੀਂ ਅਦਾਲਤ ਦੇ ਵਿਚਾਰ ਅਧੀਨ ਮਾਮਲੇ ਵਿੱਚ ਦਖਲ ਨਹੀਂ ਦੇ ਸਕਦੇ ਹਾਂ ।

Exit mobile version