The Khalas Tv Blog International ਆਪਣੀ ਮਾਂ ਨੂੰ ਹੀ ਮਾਰ ਕੇ ਖਾ ਗਿਆ, ਹੁਣ ਹੋਈ 15 ਸਾਲ ਦੀ ਜੇਲ੍ਹ
International

ਆਪਣੀ ਮਾਂ ਨੂੰ ਹੀ ਮਾਰ ਕੇ ਖਾ ਗਿਆ, ਹੁਣ ਹੋਈ 15 ਸਾਲ ਦੀ ਜੇਲ੍ਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਮਾਂ ਨੂੰ ਮਾਰ ਕੇ ਉਸਦਾ ਮਾਸ ਖਾ ਜਾਣ ਵਾਲੇ ਸਪੇਨ ਦੇ ਇੱਕ 28 ਸਾਲ ਦੇ ਅਲਬਰਟੋ ਸਨਚੇਜ਼ ਗੋਮੇਜ ਨਾਂ ਦੇ ਨੌਜਵਾਨ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ 2019 ਵਿੱਚ ਉਸਦੇ ਘਰ ਦੇ ਨੇੜੇ ਉਸਦੀ ਮਾਂ ਦੇ ਸ਼ਰੀਰ ਦੇ ਹਿੱਸੇ ਮਿਲਣ ਮਗਰੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਇਸ ਨੌਜਵਾਨ ਨੇ ਕੋਰਟ ਨੂੰ ਦੱਸਿਆ ਕਿ ਉਹ ਕੋਈ ਤਜੁਰਬਾ ਕਰਨਾ ਚਾਹੁੰਦਾ ਸੀ, ਪਰ ਕੋਰਟ ਨੇ ਇਸਦੀ ਦਲੀਲ ਨੂੰ ਖਾਰਜ ਕਰ ਦਿੱਤਾ ਹੈ।
ਬੀਬੀਸੀ ਦੀ ਖਬਰ ਮੁਤਾਬਿਕ 15 ਸਾਲ ਜੇਲ੍ਹ ਦੇ ਨਾਲ ਨਾਲ ਇਸ ਵਿਅਕਤੀ ਨੂੰ ਲਾਸ਼ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਪੰਜ ਮਹੀਨੇ ਹੋਰ ਜੇਲ੍ਹ ਅੰਦਰ ਰਹਿਣਾ ਪਵੇਗਾ।
ਇਸ ਨੌਜਵਾਨ ਨੂੰ ਆਪਣੇ ਭਰਾ ਨੂੰ 60 ਹਜ਼ਾਰ ਡਾਲਰ ਮੁਆਵਜੇ ਵਜੋਂ ਦੇਣ ਦੇ ਹੁਕਮ ਵੀ ਜਾਰੀ ਕੀਤੇ ਗਏ।

ਜ਼ਿਕਰਯੋਗ ਹੈ ਕਿ ਇਸਦੇ ਇਕ ਦੋਸਤ ਵੱਲੋਂ ਮੁੱਦਾ ਚੁੱਕਣ ਉੱਤੇ ਫਰਵਰੀ 2019 ਵਿਚ ਪੁਲਿਸ ਇਸਦੇ ਘਰ ਆਈ ਸੀ।

ਮੁਕੱਦਮੇ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ 26 ਸਾਲ ਦੀ ਉਮਰ ਦੌਰਾਨ ਇਸਨੇ ਇਕ ਝਗੜੇ ਦੌਰਾਨ ਆਪਣੀ ਮਾਂ ਦਾ ਗਲਾ ਘੁੱਟਿਆ ਸੀ।ਫੇਰ ਉਸਨੇ ਅਗਲੇ ਦੋ ਹਫ਼ਤਿਆਂ ਵਿੱਚ ਉਸਦੇ ਸਰੀਰ ਦੇ ਕੁਝ ਹਿੱਸਿਆਂ ਨੂੰ ਕੱਟ ਵੱਢ ਕਰਕੇ ਖਾਧਾ ਤੇ ਕੁੱਝ ਆਪ ਤੇ ਕੁਝ ਆਪਣੇ ਕੁੱਤੇ ਨੂੰ ਖੁਆ ਦਿੱਤਾ।
ਸਪੈਨਿਸ਼ ਮੀਡੀਆ ਦਾ ਕਹਿਣਾ ਹੈ ਪੁਲਿਸ ਨੂੰ ਵੀ ਉਸਦੀ ਆਪਣੀ ਮਾਂ ਦੇ ਖਿਲਾਫ ਹਿੰਸਾ ਦਾ ਪਤਾ ਲੱਗਿਆ ਸੀ ਤੇ ਉਸਨੇ ਗ੍ਰਿਫਤਾਰੀ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਸੀ।

Exit mobile version