The Khalas Tv Blog International SP ਓਬਰਾਏ ਵੱਲੋਂ ਅਰਬ ਮੁਲਕਾਂ ‘ਚ ਫਸੇ ਪੰਜਾਬੀਆਂ ਨੂੰ 4 ਵਿਸ਼ੇਸ਼ ਜਹਾਜਾਂ ਰਾਹੀਂ ਵਾਪਸ ਲਿਆਉਣ ਦਾ ਐਲਾਨ
International Punjab

SP ਓਬਰਾਏ ਵੱਲੋਂ ਅਰਬ ਮੁਲਕਾਂ ‘ਚ ਫਸੇ ਪੰਜਾਬੀਆਂ ਨੂੰ 4 ਵਿਸ਼ੇਸ਼ ਜਹਾਜਾਂ ਰਾਹੀਂ ਵਾਪਸ ਲਿਆਉਣ ਦਾ ਐਲਾਨ

‘ਦ ਖ਼ਾਲਸ ਬਿਊਰੋ:- ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਸੰਚਾਲਕ ਸਮਾਜ ਸੇਵੀ SP ਸਿੰਘ ਓਬਰਾਏ ਵੱਲੋਂ Covid-19 ਦੇ ਇਸ ਦੌਰ ‘ਚ ਵੀ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਮਦਦ ਲਗਾਤਾਰ ਜਾਰੀ ਹੈ। ਇੱਕ ਟੀ.ਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ SP ਸਿੰਘ ਓਬਰਾਏ ਨੇ Covid-19 ਨੂੰ ਲੈ ਕੇ ਅਤੇ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਮਦਦ ਲਈ ਵੱਡਾ ਯੋਗਦਾਨ ਪਾਉਣ ਦੀ ਗੱਲ ਆਖੀ।

SP ਸਿੰਘ ਓਬਰਾਏ ਨੇ ਕਿਹਾ ਕਿ 1 ਮਹੀਨੇ ਅੰਦਰ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ 4 ਵਿਸ਼ੇਸ਼ ਜਹਾਜ ਲਿਆਦੇ ਜਾਣਗੇ। ਇੱਕ ਜਹਾਜ ਵਿੱਚ 177 ਲੋਕਾਂ ਨੂੰ ਭਾਰਤ ਲਿਆਦਾ ਜਾਵੇਗਾ।
ਓਬਰਾਏ ਮੁਤਾਬਿਕ ਲੱਖਾਂ ਪੰਜਾਬੀ ਨੌਜਵਾਨ ਅਰਬ ਕੰਟਰੀਆਂ ਵਿੱਚ ਫਸੇ ਹੋਏ ਹਨ, ਉਥੇ ਕੰਪਨੀਆਂ ਬੰਦ ਹੋਣ ਕਾਰਨ ਉਨ੍ਹਾਂ ਕੋਲ ਪੈਸੇ ਨਹੀਂ ਹਨ, ਜਿਸ ਕਰਕੇ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਨੂੰ ਵਾਪਿਸ ਲਿਆਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ।

ਪੰਜਾਬ ‘ਚ Covid-19 ਦੇ ਹਾਲਾਤਾਂ ਨੇ ਦੇਖਦਿਆਂ SP ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ PPE ਕਿੱਟਾ, ਮਾਸਕ, ਸੈਨੇਟਾਈਜ਼ਰ ਅਤੇ ਵੈਂਟੀਲੇਟਰ ਦੇਣ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਕੋਰੋਨਾਵਾਇਰਸ ਦੇ ਪਹਿਲੇ ਦੌਰ ‘ਚ 20,000 PPE ਕਿੱਟਾ, 30,000 ਮਾਸਕ, ਥਰਮਾਂਮੀਟਰ ਅਤੇ 20 ਵੈਂਟੀਲੇਟਰ ਤੋਂ ਇਲਾਵਾਂ ਸੈਨੇਟਾਈਜ਼ਰ ਇਹ ਸਾਰਾ ਸਾਮਾਨ ਮਾਰਚ ਵਿੱਚ ਉਹਨਾਂ ਕੋਲ ਪਹੁੰਚ ਗਿਆ ਸੀ ਜੋ PGI ਤੋਂ ਸ਼ੁਰੂ ਹੋ ਕੇ ਰਾਜਿੰਦਰਾ ਮੈਡੀਕਲ ਕਾਲਜ ਸਮੇਤ ਸਾਰੇ ਮੈਡੀਕਲ ਕਾਲਜਾਂ ਤੱਕ ਪਹੁੰਚਿਆ ਗਿਆ ਹੈ।

ਰਾਸ਼ਨ ਦੀ ਗੱਲ ਕਰਦਿਆਂ SP ਸਿੰਘ ਓਬਰਾਏ ਨੇ ਕਿਹਾ ਕਿ, ਇਹ ਕੋਰੋਨਾਵਾਇਰਸ ਦੀ ਬਿਮਾਰੀ ਲੰਮਾਂ ਸਮਾਂ ਚੱਲੇਗੀ ਜਿਸ ਬਾਰੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ 25,000 ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਿਆ, ਫੇਰ 40,000 ਲੋੜਵੰਦਾਂ ਤੱਕ ਜਿਸ ਦੀ ਮੌਜੂਦਾ ਸਮੇਂ ‘ਚ ਗਿਣਤੀ ਵੱਧ ਕੇ 60,000 ਦੇ ਕਰੀਬ ਪਹੁੰਚ ਗਈ ਹੈ।

SP ਸਿੰਘ ਓਬਰਾਏ ਨੇ ਕਿਹਾ ਉਹਨਾਂ ਦੇ ਟਰੱਸਟ ਵੱਲੋਂ ਕੋਰੋਨਾਵਾਇਰਸ ਦੀ ਮਹਾਂਮਾਰੀ ਲੜ੍ਹਨ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਇਸ ਤੋਂ ਇਲਾਵਾਂ ਉਹਨਾਂ ਕਿਹਾ ਕਿ ਮੇਰੀ ਕਮਾਈ ‘ਚੋਂ ਮੇਰੇ ਪਰਿਵਾਰ ਦੀਆਂ ਲੋੜਾਂ 2% ਹਿੱਸੇ ਨਾਲ ਪੂਰੀਆਂ ਹੋ ਜਾਂਦੀਆ ਹਨ ਬਾਕੀ ਦਾ 98 % ਹਿੱਸਾ ਮੈਂ ਲੋਕਾਂ ਦੀ ਮਦਦ ‘ਚ ਲਾਉਂਦਾ ਹਾਂ। SP ਸਿੰਘ ਓਬਰਾਏ ਮੁਤਾਬਿਕ ਲੋਕਾਂ ਦੀ ਮਦਦ ਕਰਕੇ ਉਹਨਾਂ ਦੇ ਦਿਲ਼ ਨੂੰ ਬਹੁਤ ਸਕੂਨ ਮਿਲਦਾ ਹੈ।

Exit mobile version