The Khalas Tv Blog Sports ਦੱਖਣੀ ਅਫਰੀਕਾ ਤੋਂ ਹਾਰਿਆ ਭਾਰਤ,ਕੋਹਲੀ ਦੀ ਇਸ ਗੱਲਤੀ ਨੇ ਮੈਚ ਦਾ ਰੁੱਖ ਬਦਲਿਆ
Sports

ਦੱਖਣੀ ਅਫਰੀਕਾ ਤੋਂ ਹਾਰਿਆ ਭਾਰਤ,ਕੋਹਲੀ ਦੀ ਇਸ ਗੱਲਤੀ ਨੇ ਮੈਚ ਦਾ ਰੁੱਖ ਬਦਲਿਆ

India south africa t-20 world cup 2022 match

ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ਼ 133 ਦੌੜਾਂ ਬਣਾਇਆ ਸਨ

ਬਿਊਰੋ ਰਿਪੋਰਟ : ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਦੀ ਵਰਲਡ ਕੱਪ ਟੀ-20 ਵਿੱਚ ਪਹਿਲੀ ਹਾਰ ਹੈ । ਭਾਰਤ ਨੇ ਖਰਾਬ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 133 ਦੌੜਾਂ ਦਾ ਟੀਚਾ ਦੱਖਣੀ ਅਫਰੀਕਾ ਦੇ ਸਾਹਮਣੇ ਰੱਖਿਆ ਸੀ । ਅਖੀਰਲੇ ਓਵਰ ਵਿੱਚ ਦੱਖਣੀ ਅਫਰੀਕਾ ਨੂੰ 6 ਗੇਂਦਾਂ ‘ਤੇ 6 ਦੌੜਾਂ ਦੀ ਜ਼ਰੂਰਤ ਸੀ ਜਿਸ ਨੂੰ ਦੱਖਣੀ ਅਫਰੀਕਾ ਨੇ ਚੌਥੀ ਗੇਂਦ ‘ਤੇ ਹਾਸਲ ਕਰ ਲਿਆ । ਹਾਲਾਂਕਿ ਬੱਲੇਬਾਜ਼ੀ ਵਿੱਚ ਫਲਾਪ ਸਾਬਿਤ ਹੋਈ ਟੀਮ ਇੰਡੀਆਂ ਜਦੋਂ ਦੱਖਣੀ ਅਫਰੀਕਾ ਦੇ ਖਿਲਾਫ਼ ਗੇਂਦਬਾਜ਼ੀ ਲਈ ਉੱਤਰੀ ਤਾਂ ਸ਼ੁਰੂਆਤ ਵਿੱਚ ਭੁਵਨੇਸ਼ਵਰ ਕੁਮਾਰ ਅਤੇ ਅਰਸ਼ਦੀਪ ਨੇ ਬੱਲੇਬਾਜ਼ਾਂ ‘ਤੇ ਚੰਗਾ ਪਰੈਸ਼ਰ ਬਣਾਇਆ, ਅਰਸ਼ਦੀਪ ਨੇ ਆਪਣੇ ਪਹਿਲੇ ਓਵਰ ਦੀ ਪਹਿਲੀ ਗੇਂਦ ‘ਤੇ ਹੀ ਦੱਖਣੀ ਅਫਰੀਕਾ ਦੇ ਖ਼ਤਰਨਾਕ ਖਿਡਾਰੀ ਡੀ ਕਾਕ ਨੂੰ ਆਊਟ ਕਰ ਦਿੱਤਾ । ਰਾਹੁਲ ਨੇ ਦੂਜੀ ਸਲਿਪ ‘ਤੇ ਕੈਚ ਫੜੀ, ਇਸ ਤੋਂ ਬਾਅਦ ਪਹਿਲੇ ਓਵਰ ਦੀ ਤੀਜੀ ਗੇਂਦ ‘ਤੇ ਅਰਸ਼ਦੀਪ ਨੇ ਮੁੜ ਕਮਾਲ ਕਰਦੇ ਹੋਏ ਰਿਲੀ ਰੋਸੂਵ ਨੂੰ LBW ਕਰਕੇ ਪਵੀਲੀਅਨ ਭੇਜ ਦਿੱਤਾ । ਪਹਿਲੇ ਸਪੈਲ ਵਿੱਚ ਅਰਸ਼ਦੀਪ ਨੇ ਸ਼ਾਨਦਾਰ 2 ਓਵਰਾਂ ਵਿੱਚ 2 ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਨੂੰ ਮੈਚ ਵਿੱਚ ਵਾਪਸ ਲੈਕੇ ਆਏ। ਇਸ ਤੋਂ ਬਾਅਦ ਤੀਜੀ ਵਿਕਟ ਮੁਹੰਮਦ ਸ਼ਮੀ ਨੇ ਲਈ,ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਕਪਤਾਨ ਭਉਮਾ ਨੂੰ 10 ਦੌੜਾਂ ‘ਤੇ ਆਉਟ ਕਰ ਦਿੱਤਾ। ਅਸ਼ਵਿਨ ਦੇ 12ਵੇਂ ਓਵਰ ਵਿੱਚ ਵਿਕਾਟ ਕੋਹਲੀ ਨੇ ਅਸਾਨ ਕੈਚ ਛੱਡ ਦਿੱਤੀ । ਬਸ ਉਸ ਤੋਂ ਬਾਅਦ ਹੀ ਮੈਚ ਦਾ ਰੁੱਖ ਬਦਲ ਗਿਆ ਮਾਰਕਰਮ ਅਤੇ ਡੈਵਿਡ ਮਿਲਰ ਨੇ ਭਾਰਤੀ ਗੇਂਦਬਾਜ਼ਾਂ ਦੀ ਧੁਲਾਈ ਕਰਨੀ ਸ਼ੁਰੂ ਕਰ ਦਿੱਤੀ। ਮਾਰਕਰਮ 52 ਦੌੜਾਂ ‘ਤੇ ਆਉਟ ਹੋਏ । ਜਦਕਿ ਮਿਲਰ ਨੇ ਸ਼ਾਨਦਾਰ 56 ਦੌੜਾਂ ਬਣਾਇਆ ਅਤੇ ਦੱਖਣੀ ਅਫਰੀਕਾ ਨੂੰ ਜਿੱਤ ਦਿਵਾਈ ।

ਅਰਸ਼ਦੀਪ ਦੀ ਤੀਜੇ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ

ਪਹਿਲੇ ਤਿੰਨ ਮੈਚਾਂ ਵਿੱਚ ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਰਹੀ ਹੈ। ਪਾਕਿਸਤਾਨ ਦੇ ਖਿਲਾਫ ਉਨ੍ਹਾਂ ਨੇ ਦੋਵੇ ਸਲਾਮੀ ਬੱਲੇਬਾਜ਼ੀ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਆਉਟ ਕੀਤਾ ਸੀ ਇਸ ਤੋਂ ਬਾਅਦ ਨੀਦਰਲੈਂਡ ਖਿਲਾਫ਼ ਵੀ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਤੀਜੇ ਮੈਚ ਵਿੱਚ ਵੀ  ਅਰਸ਼ਦੀਪ ਨੇ ਦੱਖਣੀ ਅਫਰੀਕਾ ਦੇ 2 ਖਿਡਾਰੀਆਂ ਨੂੰ ਲਗਾਤਾਰ ਆਉਟ ਕਰਕੇ ਦੱਖਣੀ ਅਫਰੀਕਾ ਦੀ  ਕਮਰ ਤੋੜ ਦਿੱਤੀ ਸੀ ।

ਭਾਰਤੀ ਦਾ ਬੱਲੇਬਾਜ਼ਾਂ ਦਾ ਫਲਾਪ ਸ਼ੋਅ

ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਇਸ ਲਈ ਚੁਣੀ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਦੱਖਣੀ ਅਫਰੀਕਾ ਦੇ ਸਾਹਮਣੇ ਵੱਡਾ ਸਕੋਰ ਖੜਾ ਕਰ ਸਕਣਗੇ। ਪਰ ਸੂਰੇਕੁਮਾਰ ਯਾਦਵ ਤੋਂ ਇਲਾਵਾ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਡਿੱਗ ਦੀ ਰਹੀ । ਭਾਰਤ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ KL ਰਾਹੁਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਜ਼ਿਆਦਾ ਦੇਰ ਮੈਦਾਨ ‘ਤੇ ਟਿੱਕ ਨਹੀਂ ਸਕੇ । ਕਪਤਾਨ ਰਾਹੁਲ 15 ਅਤੇ ਉੱਪ ਕਪਤਾਨ KL ਰਾਹੁਲ ਸਿਰਫ਼ 9 ਦੌੜਾਂ ਬਣਾ ਕੇ ਆਉਟ ਹੋ ਗਏ । ਪਾਕਿਸਤਾਨ ਅਤੇ ਨੀਦਰਲੈਂਡ ਮੈਚ ਦੇ ਹੀਰੋ ਕਿੰਗ ਕੋਹਲੀ ਵੀ ਦੱਖਣੀ ਅਫਰੀਕਾ ਖਿਲਾਫ਼ ਕਮਾਲ ਨਹੀਂ ਕਰ ਸਕੇ ਉਹ 2 ਚੌਕਿਆਂ ਦੇ ਨਾਲ 12 ਦੌੜਾਂ ਬਣਾ ਕੇ ਆਉਟ ਹੋ ਗਏ। ਭਾਰਤ ਦੀਆਂ 41 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗ ਗਈਆਂ ਸਨ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਸੂਰੇਕੁਮਾਰ ਯਾਦਵ ਦੇ ਨਾਲ ਮੈਦਾਨ ਵਿੱਚ ਦੀਪਕ ਹੁੱਡਾ ਆਏ ਪਰ ਉਹ ਬਿਨਾਂ ਖਾਤਾ ਖੋਲੇ ਬਿਨਾਂ ਵਾਪਸ ਚੱਲੇ ਗਏ। ਫਿਰ ਟੀਮ ਇੰਡੀਆ ਦੇ ਤਾਬੜਤੋੜ ਬੱਲੇਬਾਜ਼ ਹਾਰਦਿਕ ਪਾਂਡਿਆ ਆਏ ਪਰ ਉਹ ਵੀ ਫਲਾਪ ਸਾਬਿਤ ਹੋਏ 2 ਦੌੜਾਂ ਬਣਾ ਕੇ ਉਹ ਆਊਟ ਹੋ ਗਏ। ਵਿਕਟ ਕੀਪਰ ਦਿਨੇਸ਼ ਕਾਰਤਿਕ ਤੋਂ ਉਮੀਦਾਂ ਸਨ ਕਿ ਉਹ ਸੂਰੇਕੁਮਾਰ ਯਾਦਵ ਨਾਲ ਇਨਿੰਗ ਨੂੰ ਸੰਭਾਲਣਗੇ ਪਰ ਉਹ ਵੀ 6 ਦੌੜਾਂ ‘ਤੇ ਆਉਟ ਹੋ ਗਏ। ਟੀਮ ਇੰਡੀਆਂ ਦੀ ਵਿਕਟਾਂ ਡਿੱਗ ਰਹੀਆਂ ਸਨ ਪਰ ਦੂਜੇ ਪਾਸੇ ਸੂਰੇਕੁਮਾਰ ਯਾਦਵ ਦੀ ਬੱਲੇਬਾਜ਼ੀ ਦੀ ਰਫ਼ਤਾਰ ਘੱਟ ਨਹੀਂ ਉਹ ਲਗਾਤਾਰ ਚੌਕੇ,ਛਿੱਕੇ ਲਗਾਉਂਦ ਰਹੇ। ਦਿਨੇਸ਼ ਕਾਰਤਿਕ ਤੋਂ ਬਾਅਦ ਅਸ਼ਵਿਨ ਆਏ ਅਤੇ 7 ਦੌੜਾਂ ਬਣਾਕੇ ਆਉਟ ਹੋ ਗਏ । ਮੁਹੰਮਦ ਸਮੀ ਬਿਨਾਂ ਖਾਤਾ ਖੋਲੇ ਆਉਟ ਹੋ ਗਏ। ਸੂਰੇਕੁਮਾਰ ਯਾਦਵ ਵੀ ਅਖੀਰਲੇ ਓਵਰ ਵਿੱਚ 40 ਗੇਂਦਾਂ ‘ਤੇ 68 ਦੌੜਾਂ ਬਣਾਕੇ ਆਉਟ ਹੋ ਗਏ । ਕ੍ਰੀਸ ‘ਤੇ ਸਿਰਫ਼ ਭੁਵਨੇਸ਼ਵਰ ਕੁਮਾਰ ਅਤੇ ਅਰਸ਼ਦੀਪ ਹੀ ਬਚੇ ਸਨ,ਭੁਵਨੇਸ਼ਵਰ 4 ਅਤੇ ਅਰਦੀਪ 2 ਰਨ ਬਣਾਕੇ ਨੌਟ-ਆਉਟ ਰਹੇ । ਭਾਰਤ ਦੀ ਪੂਰੀ ਟੀਮ 20 ਓਵਰ ਵਿੱਚ 9 ਵਿਕਟਾਂ ਗਵਾ ਕੇ ਸਿਰਫ਼ 133 ਦੌੜਾਂ ਹੀ ਬਣਾ ਸਕੀ ।

ਦੱਖਣੀ ਅਫਰੀਕਾ ਦੀ ਸ਼ਾਨਦਾਰ ਗੇਂਦਬਾਜ਼ੀ

ਦੱਖਣੀ ਅਫਰੀਕਾ ਦੇ ਵਾਇਨੇ ਪਾਰਨੇਲ ਅਤੇ ਲੰਗੀ ਨਾਜੀਡੀ ਨੇ ਭਾਰਤੀ ਬੱਲੇਬਾਜ਼ਾਂ ਨੂੰ ਗੋਢਿਆਂ ਦੇ ਭਾਰ ਪਾ ਦਿੱਤਾ । ਇੰਨਾਂ ਦੋਵਾਂ ਨੇ ਮਿਲਕੇ 7 ਭਾਰਤੀ ਬੱਲੇਬਾਜ਼ਾਂ ਨੂੰ ਪਵੀਨਿਅਨ ਭੇਜਿਆ, ਪਾਰਨੇਲ ਨੇ 3 ਅਤੇ ਲੰਗੀ ਨੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਐਨਰਿਚ ਨੋਰਜੀ ਨੂੰ 1 ਵਿਕਟ ਮਿਲੀ ਇੱਕ ਖਿਡਾਰੀ ਰਨ ਆਉਟ ਹੋਇਆ ।

Exit mobile version