The Khalas Tv Blog India ਜ਼ਹਿਰੀਲੀ ਸ਼ਰਾਬ ਨਾਲ ਪਿਉ ਮਰਿਆ, ਮਾਂ ਗਮ ‘ਚ ਦਮ ਤੋੜ ਗਈ, ਅਨਾਥ ਚਾਰੇ ਬੱਚਿਆਂ ਨੂੰ ਪਾਲਣਗੇ ਸੋਨੂੰ ਸੂਦ
India

ਜ਼ਹਿਰੀਲੀ ਸ਼ਰਾਬ ਨਾਲ ਪਿਉ ਮਰਿਆ, ਮਾਂ ਗਮ ‘ਚ ਦਮ ਤੋੜ ਗਈ, ਅਨਾਥ ਚਾਰੇ ਬੱਚਿਆਂ ਨੂੰ ਪਾਲਣਗੇ ਸੋਨੂੰ ਸੂਦ

‘ਦ ਖ਼ਾਲਸ ਬਿਊਰੋ :- ਸਸਤੀ ਦੇ ਨਾਂ ‘ਤੇ ਨਕਲੀ ਸ਼ਰਾਬ ਪੀਣ ਨਾਲ ਜ਼ਿਲ੍ਹਾ ਤਰਨ ਤਾਰਨ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਕਾਰਨ ਆਪਣੇ ਪਤੀ ਦੀ ਮੌਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਸ ਦੀ ਪਤਨੀ ਵੀ ਨਾਲ ਤੁਰ ਗਈ। ਮ੍ਰਿਤਕ ਪਤੀ – ਪਤਨੀ ਦੇ ਚਾਰ ਬੱਚੇ ਸਨ, ਜੋ ਕਿ ਹੁਣ ਅਨਾਥ ਹੋ ਗਏ ਹਨ। ਦੁੱਖ ਦੀ ਇਸ ਘੜ੍ਹੀ ‘ਚ ਇਨ੍ਹਾਂ ਅਨਾਥ ਬੱਚਿਆਂ ਦੀ ਬਾਂਹ ਫੜਨ ਲਈ ਸਮਾਜ ਸੇਵੀ ਤੇ ਅਦਾਕਾਰ ਸੋਨੂੰ ਸੂਦ ਅੱਗੇ ਆਏ ਹਨ।

ਹਾਲ ਦੀ ਘੜ੍ਹੀ ‘ਚ ਇਹ ਬੱਚੇ ਕਰਨਬੀਰ (13), ਗੁਰਪ੍ਰੀਤ (11), ਅਰਸ਼ਪ੍ਰੀਤ (9) ਤੇ ਸਨਦੀਪ (5) ਆਪਣੇ ਰਿਸ਼ਤੇਦਾਰ ਦੇ ਨਾਲ ਆਰਜ਼ੀ ਤੌਰ ‘ਤੇ ਰਹਿ ਰਹੇ ਹਨ। ਜੋ ਕਿ ਇੱਕ ਆਟੋ ਰਿਕਸ਼ਾ ਚਾਲਕ ਹੈ ਤੇ ਪਹਿਲਾਂ ਹੀ ਆਪਣੀ ਸੀਮਤ ਆਮਦਨੀ ਹੋਣ ਕਾਰਨ ਆਪਣੀ ਤਿੰਨ ਧੀਆਂ ਦਾ ਪਾਲਣ-ਪੋਸ਼ਣ ਕਰਨ ‘ਚ ਬੇਬੱਸ ਮਹਿਸੂਸ ਕਰ ਰਿਹਾ ਹੈ।

ਅਦਾਕਾਰ ਸੋਨੂੰ ਸੂਦ ਨੂੰ ਜਦੋਂ ਇਨ੍ਹਾਂ ਬੱਚਿਆਂ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ, “ਮੈਂ ਪੰਜਾਬ ਦੇ ਇਨ੍ਹਾਂ ਬੱਚਿਆਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਕੋਲ ਵਧੀਆ ਘਰ, ਇੱਕ ਵਧੀਆ ਸਕੂਲ ਤੇ ਇੱਕ ਰੌਸ਼ਨ ਭਵਿੱਖ ਹੋਵੇਗਾ।”

Exit mobile version