The Khalas Tv Blog Punjab ਪੁੱਤ ਲੋਕਾਂ ਦੀ ਸੇਵਾ ‘ਚ ਅਤੇ ਮਾਂ ਬੱਚਿਆ ਦੀ ਸੇਵਾ ‘ਚ
Punjab

ਪੁੱਤ ਲੋਕਾਂ ਦੀ ਸੇਵਾ ‘ਚ ਅਤੇ ਮਾਂ ਬੱਚਿਆ ਦੀ ਸੇਵਾ ‘ਚ

ਦ ਖ਼ਾਲਸ ਬਿਊਰੋ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਵੋਟਾਂ ‘ਚ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਮਾਂ ਬਲਦੇਵ ਕੌਰ ਲਾਭ ਸਿੰਘ ਦੇ ਵਿਧਾਇਕ ਬਣਨ ਮਗਰੋਂ ਵੀ ਅੱਜ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਿਕਾ ਦੀ ਡਿਊਟੀ ਨਿਭਾਉਣ ਪਹੁੰਚੀ ਸਾਲ ਤੋਂ ਸਕੂਲ ਵਿੱਚ ਸਫ਼ਾਈ ਸੇਵਿਕਾ ਵਜੋਂ ਕੰਮ ਕਰ ਰਹੀ ਹੈ।

ਇਸ ਦੌਰਾਨ ਜਿੱਥੇ ‘ਆਪ’ ਵਿਧਾਇਕ ਦੀ ਮਾਤਾ ਆਪਣੀ ਡਿਊਟੀ ਨਿਭਾ ਰਹੀ ਸੀ, ਉਥੇ ਲਾਭ ਸਿੰਘ ਦੀ ਜਿੱਤ ਤੋਂ ਖੁਸ਼ ਲੋਕ ਸਕੂਲ ਪਹੁੰਚ ਕੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾ ਰਹੇ ਸਨ। ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ, ਸਿੱਖਿਆ ਸਹੂਲਤਾਂ ਤੋਂ ਇਲਾਵਾ ਪੜ੍ਹੇ-ਲਿਖੇ ਨੌਜਵਾਨਾਂ ਦੇ ਰੁਜ਼ਗਾਰ ਲਈ ਕੰਮ ਕਰੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਦਾ ਪੁੱਤ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ।

ਉਨ੍ਹਾਂ ਕਿਹਾ, ‘‘ਭਾਵੇਂ ਮੇਰਾ ਪੁੱਤ ਵਿਧਾਇਕ ਬਣ ਗਿਆ ਹੈ ਅਤੇ ਪਰ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗੀ। ਮੇਰਾ ਪੁੱਤ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗੀ। ਲਾਭ ਸਿੰਘ ਉਗੋਕੇ ਨੇ ਚੰਨੀ ਨੂੰ 3500 ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਹੈ।

Exit mobile version