The Khalas Tv Blog India ਕੈਨੇਡਾ ‘ਚ ਨੌਜਵਾਨ ਦਾ ਕਤਲ, 2022 ‘ਚ ਗਿਆ ਸੀ ਵਿਦੇਸ਼
India International

ਕੈਨੇਡਾ ‘ਚ ਨੌਜਵਾਨ ਦਾ ਕਤਲ, 2022 ‘ਚ ਗਿਆ ਸੀ ਵਿਦੇਸ਼

xr:d:DAGB49MP29Q:49,j:9051534177419515875,t:24041408

ਸੋਨੀਪਤ (Sonipat) ਦੇ ਸੈਕਟਰ-12 ਦੇ ਰਹਿਣ ਵਾਲੇ ਨੌਜਵਾਨ ਦਾ ਕੈਨੇਡਾ (Canada) ‘ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਨੂੰ ਕੈਨੇਡੀਅਨ ਪੁਲਿਸ ਨੇ ਇੱਕ ਪੱਤਰ ਰਾਹੀ ਇਸ ਦੀ ਜਾਣਕਾਰੀ ਦਿੱਤੀ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਚਿਰਾਗ ਵਜੋਂ ਹੋਈ ਹੈ। ਰਿਸ਼ਤੇਦਾਰਾਂ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਪੁੱਤਰ ਦੀ ਲਾਸ਼ ਨੂੰ ਜਲਦੀ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ।

ਸੈਕਟਰ-12 ਦੇ ਰਹਿਣ ਵਾਲੇ ਰੋਮਿਤ ਅੰਤਿਲ ਨੇ ਦੱਸਿਆ ਕਿ ਉਸ ਦਾ ਭਰਾ ਚਿਰਾਗ ਅੰਤਿਲ ਸਤੰਬਰ 2022 ਵਿੱਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਐਮਬੀਏ ਦੀ ਪੜ੍ਹਾਈ ਕਰਨ ਗਿਆ ਸੀ। ਉਹ ਇਸ ਸਮੇਂ ਐਮਬੀਏ ਕਰਨ ਤੋਂ ਬਾਅਦ ਵਰਕ ਵੀਜ਼ੇ ‘ਤੇ ਇੱਕ ਸੁਰੱਖਿਆ ਕੰਪਨੀ ਵਿੱਚ ਕੰਮ ਕਰਦਾ ਸੀ। ਵੈਨਕੂਵਰ ਪੁਲਿਸ ਨੇ ਉਹਨਾਂ ਨੂੰ ਡਾਕ ਰਾਹੀਂ ਸੂਚਿਤ ਕੀਤਾ ਕਿ ਤੁਹਾਡੇ ਭਰਾ ਚਿਰਾਗ ਅੰਤਿਲ ਦਾ ਵੈਨਕੂਵਰ ਸਮੇਂ ਮੁਤਾਬਕ ਰਾਤ ਕਰੀਬ 11 ਵਜੇ ਕਤਲ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਅਸੀਂ ਆਪਣੀ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਹਾਂ ਅਤੇ ਫਿਲਹਾਲ ਇਹ ਪਤਾ ਨਹੀਂ ਕਰ ਸਕੇ ਕਿ ਕਤਲ ਕਿਸ ਨੇ ਕੀਤਾ ਹੈ। ਅਸੀਂ ਸਬੂਤ ਇਕੱਠੇ ਕਰ ਰਹੇ ਹਾਂ ਅਤੇ ਅਗਲੇ ਹਫਤੇ ਤੋਂ ਲਾਸ਼ ਦੀ ਜਾਂਚ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਲਾਸ਼ ਨੂੰ ਤੁਸੀਂ ਭਾਰਤ ਭੇਜਣ ਦੀ ਵਿਵਸਥਾ ਕਰ ਸਕਦੇ ਹੋ। ਰੋਮਿਤ ਨੇ ਦੱਸਿਆ ਕਿ ਉਸ ਨੇ ਤੁਰੰਤ ਚਿਰਾਗ ਦੇ ਕੈਨੇਡਾ ਰਹਿੰਦੇ ਦੋਸਤਾਂ ਨਾਲ ਸੰਪਰਕ ਕੀਤਾ।

ਚਿਰਾਗ ਦੇ ਰਿਸਤੇਦਾਰ ਨੇ ਦੱਸਿਆ ਕਿ ਉਸ ਦੀ ਕੈਨੇਡੀਅਨ ਪੁਲਿਸ ਨਾਲ ਗੱਲ ਹੋਈ ਹੈ, ਉਹ ਸਾਨੂੰ ਸਪੱਸ਼ਟ ਤੌਰ ‘ਤੇ ਕੁੱਝ ਨਹੀਂ ਦੱਸ ਰਹੇ ਪਰ ਅਸੀਂ ਉਸ ਦੇ ਦੋਸਤਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ।

Exit mobile version