The Khalas Tv Blog India ਸੋਨੀਆ ਗਾਂਧੀ ਨੇ ਟਾਈਟਲਰ ਨੂੰ ਬਣਾਇਆ ਪਰਮਾਨੈਂਟ ਇਨਵਾਇਟੀ
India Punjab

ਸੋਨੀਆ ਗਾਂਧੀ ਨੇ ਟਾਈਟਲਰ ਨੂੰ ਬਣਾਇਆ ਪਰਮਾਨੈਂਟ ਇਨਵਾਇਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਕਤ ਲੇਆਮ ਦੇ ਸ਼ੱਕੀ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਨਿਯੁਕਤ ਕੀਤਾ ਹੈ। ਟਾਈਟਲਰ ਦੀ ਇਹ ਨਿਯੁਕਤੀ 36 ਹੋਰ ਪਰਮਾਨੈਂਟ ਇਨਵਾਇਟੀਜ਼ ਦੇ ਨਾਲ ਕੀਤੀ ਗਈ ਹੈ। ਦਾ ਟ੍ਰਿਬਿਊਨ ਦੀ ਇੱਕ ਰਿਪੋਰਟ ਮੁਤਾਬਕ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਜੇ ਪੀ ਅਗਰਵਾਲ, ਸਾਬਕਾ ਜਨਰਲ ਸਕੱਤਰ ਜਨਾਰਧਨ ਦ੍ਰਿਵੇਦੀ ਅਤੇ ਸਾਬਕਾ ਮੰਤਰੀ ਕਪਿਲ ਸਿੱਬਲ, ਅਜੈ ਮਾਕਣ ਅਤੇ ਕ੍ਰਿਸ਼ਨ ਤੀਰਥ ਦੇ ਨਾਲ ਹੀ ਟਾਈਟਲਰ ਦੀ ਨਿਯੁਕਤੀ ਕੀਤੀ ਗਈ ਹੈ। ਨਿਯੁਕਤੀਆਂ ਬਾਰੇ ਪੱਤਰ ਏ ਆਈ ਸੀ ਸੀ ਦੇ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਨੇ ਜਾਰੀ ਕੀਤਾ ਹੈ।

ਦਿੱਲੀ ਕਾਂਗਰਸ ਕਾਰਜਕਾਰਨੀ ਕਮੇਟੀ ਦੇ 87 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਟਾਈਟਲਰ ਕਾਂਗਰਸ ਦੇ ਦੂਜੇ ਵੱਡੇ ਆਗੂ ਹਨ, ਜਿਹਨਾਂ ’ਤੇ 1984 ਦਾ ਦਿੱਲੀ ਸਿੱਖ ਕਤ ਲੇਆਮ ਕਰਵਾਉਣ ਦਾ ਦੋਸ਼ ਲੱਗਾ ਸੀ। ਉਹਨਾਂ ਤੋਂ ਇਲਾਵਾ ਸੱਜਣ ਕੁਮਾਰ ਇਹਨਾਂ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਵਿੱਚ ਉਮਰ ਕੈਦ ਕੱਟ ਰਹੇ ਹਨ। ਸੀਬੀਆਈ ਨੇ ਟਾਈਟਲਰ ਦੇ ਕੇਸ ਵਿੱਚ 2007, 2009 ਅਤੇ 2014 ਵਿੱਚ ਤਿੰਨ ਕਲੋਜ਼ਰ ਰਿਪੋਰਟ ਦਾਇਰ ਕੀਤੀਆਂ ਸਨ ਪਰ ਕੜਕੜਡੁਮਾ ਅਦਾਲਤ ਨੇ ਇਹ ਕਲੋਜ਼ਰ ਰਿਪੋਰਟਾਂ 2015 ਵਿੱਚ ਰੱਦ ਕਰਕੇ ਟਾਈਟਲਰ ਖਿਲਾਫ ਜਾਂਚ ਜਾਰੀ ਰਹਿਣ ਦੇ ਹੁਕਮ ਦਿੱਤੇ ਸਨ।

Exit mobile version