The Khalas Tv Blog India ਸੋਨਾਲੀ ਫੋਗਾਟ ਦੀ ਮੌਤ ‘ਤੇ ਭੈਣ ਦਾ ਵੱਡਾ ਬਿਆਨ,ਮੌਤ ਤੋਂ ਪਹਿਲਾਂ ਸੋਨਾਲੀ ਨੇ ਖਾਣੇ ‘ਤੇ ਜਤਾਇਆ ਸੀ ਸ਼ੱਕ ,ਜਾਂਚ ਦੀ ਕੀਤੀ ਮੰਗ
India

ਸੋਨਾਲੀ ਫੋਗਾਟ ਦੀ ਮੌਤ ‘ਤੇ ਭੈਣ ਦਾ ਵੱਡਾ ਬਿਆਨ,ਮੌਤ ਤੋਂ ਪਹਿਲਾਂ ਸੋਨਾਲੀ ਨੇ ਖਾਣੇ ‘ਤੇ ਜਤਾਇਆ ਸੀ ਸ਼ੱਕ ,ਜਾਂਚ ਦੀ ਕੀਤੀ ਮੰਗ

ਗੋਆ ਵਿੱਚ ਸੋਨਾਲੀ ਫੋਗਾਟ ਦੀ ਹੋਈ ਸੀ ਮੌਤ, ਭੈਣ ਨੇ ਜਤਾਇਆ ਸ਼ੱਕ

ਦ ਖ਼ਾਲਸ ਬਿਊਰੋ : ਸੋਨਾਲੀ ਫੋਟਾਗ ਦੀ ਅਚਾਨਕ ਮੌਤ ਨੂੰ ਲੈ ਕੇ ਭੈਣ ਦੇ ਬਿਆਨ ਵੱਡੇ ਸਵਾਲ ਖੜੇ ਕਰ ਰਹੇ ਹਨ।  ਉਸ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਸੋਨਾਲੀ ਨੇ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕੀਤੀ ਸੀ ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ‘ਉਸ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਲੱਗ ਰਿਹਾ ਹੈ ਕੋਈ ਉਸ ਦੇ ਖਾਣੇ ਵਿੱਚ ਗੜਬੜੀ ਕਰ ਰਿਹਾ ਹੈ। ਖਾਣਾ ਖਾਣ ਤੋਂ ਬਾਅਦ ਉਸ ਦੇ ਸਰੀਰ ਵਿੱਚ ਗੜਬੜ ਹੋ ਜਾਂਦੀ ਹੈ ਜਿਵੇਂ ਕਿਸੇ ਨੇ ਉਸ ‘ਤੇ ਕੁਝ ਕਰ ਦਿੱਤਾ ਹੈ’ ਸੋਨਾਲੀ ਦੀ ਭੈਣ ਦਾ ਇਹ ਬਿਆਨ ਕਾਫ਼ੀ ਗੰਭੀਰ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਹਰਿਆਣਾ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਨਵੀਨ ਜੈ ਹਿੰਦ ਨੇ ਵੀ ਟਵੀਟ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਦੇ ਪਿੱਛੇ ਦਿਲ ਦਾ ਦੌਰਾ ਵਜ਼੍ਹਾ ਸੀ, ਪਰ ਆਖਿਰ ਸੋਨਾਲੀ ਨੇ ਆਪਣੀ ਮਾਂ ਨੂੰ ਕਿਉਂ ਕਿਹਾ ਕਿ ਉਸ ਦੇ ਖਾਣੇ ਵਿੱਚ ਕੋਈ ਕੁਝ ਮਿਲਾ ਰਿਹਾ ਹੈ, ਮੌ ਤ ਤੋਂ ਪਹਿਲਾਂ ਸੋਨਾਲੀ ਦਾ ਸ਼ੱਕ ਮਹਿਜ਼ ਸੰਜੋਗ ਸੀ ? ਜਾਂ ਕੋਈ ਵੱਡੀ ਸਾਜਿਸ਼ ? ਬੁੱਧਵਾਰ ਨੂੰ ਸੋਨਾਲੀ ਫੋਗਾਟ ਦਾ ਹਿਸਾਰ ਵਿੱਚ ਅੰਤਿਮ ਸਸਕਾਰ ਹੋਵੇਗਾ ।

 

ਸੋਨਾਲੀ ਦੀ ਅਖੀਰਲੀ ਫੇਸਬੁਕ ਪੋਸਟ

ਸੋਨਾਲੀ ਨੇ ਆਪਣੀ ਮੌ ਤ ਤੋਂ 13 ਘੰਟੇ ਪਹਿਲਾਂ ਆਪਣੀ ਪ੍ਰੋਫਾਇਲ ਫੋਟੋ ਵੀ ਬਦਲੀ ਸੀ ਅਤੇ ਕੁਝ ਘੰਟੇ ਪਹਿਲਾਂ ਹੀ ਫੇਸਬੁਕ ਪੋਸਟ ਵੀ ਆਪਣੀ ਅਖੀਰਲੀ ਪੋਸਟ ਅਪਲੋਡ ਕੀਤੀ ਸੀ । ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ‘ਦਬੰਗ ਲੇਡੀ, ਰੀਅਲ ਬੋਸ ਲੇਡੀ,ਆਲ ਰੇਡੀ ਸਮਾਇਲ’ ਇਸ ਵਿੱਚ ਕੋਈ ਸ਼ੱਕ ਨਹੀਂ ਹੈ TIC TOK ਤੋਂ ਮਸ਼ਹੂਰ ਹੋਈ ਸੋਨਾਲੀ ਫੋਗਾਟ ਆਪਣੀ ਨਿਜੀ ਜ਼ਿੰਦਗੀ ਵਿੱਚ ਦਬੰਗ ਸੁਭਾਅ ਨਾਲ ਜਾਣੀ ਜਾਂਦੀ ਸੀ। BIG BOSS ਵਿੱਚ ਉਨ੍ਹਾਂ ਦੀ ਅਕਸਰ ਆਪਣੇ ਸਾਥੀ ਕਲਾਕਾਰਾਂ ਨਾਲ ਲੜਾਈ ਹੁੰਦੀ ਰਹਿੰਦੀ ਸੀ । ਜਦੋਂ ਉਹ ਬੀਜੇਪੀ ਵਿੱਚ ਸ਼ਾਮਲ ਹੋਈ ਤਾਂ ਵੀ ਉਹ ਵਿਵਾਦਾਂ ਵਿੱਚ ਘਿਰੀ ਰਹੀ । ਉਨ੍ਹਾਂ ਦਾ ਬੂਟ ਨਾਲ ਮਾ ਰਨ ਵਾਲਾ ਕਾਂਡ ਕਾਫੀ ਚਰਚਾ ਵਿੱਚ ਰਿਹਾ ਸੀ।  ਬੀਜੇਪੀ ਆਗੂ ਸੋਨਾਲੀ ਨੇ ਹਿਸਾਰ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਬੂਟ ਨਾਲ ਕੁਟਿ ਆ ਸੀ।  ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਸੋਨਾਲੀ ਫੋਗਾਟ ਖਿਲਾਫ਼ ਕੁੱ ਟ ਮਾ ਰ ਦਾ ਕੇਸ ਵੀ ਦਰਜ ਹੋਇਆ ਸੀ ।

ਰਾਜ ਬੱਬਰ ਤੇ CM ਮਨੋਹਰ ਲਾਲ ਨੇ ਦੁੱਖ ਜਤਾਇਆ

ਸੋਨਾਲੀ ਫੋਗਾਟ ਦੀ ਮੌ ਤ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਕ ਜਤਾਇਆ ਹੈ ।  ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬੀਜੇਪੀ ਆਗੂ ਸੋਨਾਲੀ ਫੋਗਾਟ ਦੀ ਮੌ ਤ ‘ਤੇ ਬਹੁਤ ਦੁੱਖ ਹੋਇਆ ਹੈ, ਰੱਬ ਉਨ੍ਹਾਂ ਨੂੰ ਆਪਣੇ ਚਰਨਾ ਵਿੱਚ ਥਾਂ ਦੇਵੇ,ਉਧਰ ਅਦਾਕਾਰ ਰਾਜ ਬੱਬਰ ਨੇ ਵੀ ਸੋਨਾਲੀ ਫੋਗਾਟ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ,ਉਨ੍ਹਾਂ ਕਿਹਾ ਸੋਨਾਲੀ ਦੀ ਮੌ ਤ ਦੀ ਖ਼ਬਰ ਸੁਣਨ ਤੋਂ ਬਾਅਦ ਉਹ ਬਹੁਤ ਦੁੱਖੀ ਹਨ ਰੱਬ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖ਼ਸ਼ੇ।

Exit mobile version