The Khalas Tv Blog Punjab ਪਿਤਾ ’ਤੇ ਉਸ ਵੇਲੇ ਤੱਕ ਵਾਰ ਕੀਤਾ ਜਦੋਂ ਤੱਕ ਉਹ ਮਰ ਨਹੀਂ ਗਿਆ! ਦਾਦੀ ਨੂੰ ਵੀ ਨਹੀਂ ਬਖਸ਼ਿਆ! ਫਿਰ ਕੀਤੀ ਖ਼ੌਫਨਾਕ ਹਰਕਤ
Punjab

ਪਿਤਾ ’ਤੇ ਉਸ ਵੇਲੇ ਤੱਕ ਵਾਰ ਕੀਤਾ ਜਦੋਂ ਤੱਕ ਉਹ ਮਰ ਨਹੀਂ ਗਿਆ! ਦਾਦੀ ਨੂੰ ਵੀ ਨਹੀਂ ਬਖਸ਼ਿਆ! ਫਿਰ ਕੀਤੀ ਖ਼ੌਫਨਾਕ ਹਰਕਤ

ਬਿਉਰੋ ਰਿਪੋਰਟ – ਸਮਰਾਲਾ ਦੇ ਪਿੰਡ ਗਹਲੇਵਾਲ ਵਿੱਚ ਪੁੱਤਰ ਨੇ ਪਿਤਾ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਹੈ। ਘਰ ਵਿੱਚ ਝਗੜੇ ਦੇ ਬਾਅਦ ਡਾਂਗ ਨਾਲ ਪਿਤਾ ਦੇ ਸਿਰ ’ਤੇ ਕਈ ਵਾਰ ਕੀਤੇ। ਪੁੱਤਰ ਉਸ ਵੇਲੇ ਤੱਕ ਮਾਰ ਦਾ ਰਿਹਾ ਜਦੋਂ ਤੱਕ ਪਿਤਾ ਮਰ ਨਹੀਂ ਗਿਆ। 55 ਸਾਲ ਦੇ ਜਸਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਪਹਿਲਾਂ ਮੁਲਜ਼ਮ ਪੁੱਤਰ ਦਾਦੀ ਦਾ ਵੀ ਕਤਲ ਕਰ ਚੁੱਕਿਆ ਹੈ।

ਵਾਰਦਾਤ ਦੇ ਬਾਅਦ ਮੁਲਜ਼ਮ ਭੱਜਣ ਦੀ ਫਿਰਾਕ ਵਿੱਚ ਸੀ ਪਰ ਗੁਆਂਢੀਆਂ ਨੇ ਉਸ ਨੂੰ ਕਮਰੇ ਵਿੱਚ ਹੀ ਬੰਦ ਕਰ ਦਿੱਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਪ੍ਰਭਜੋਤ ਸਿੰਘ ਦੇ ਰੂਪ ਵਿੱਚ ਹੋਈ ਹੈ ਅਤੇ ਉਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ। ਇਲਜ਼ਾਮ ਹੈ ਕਿ ਢਾਈ ਸਾਲ ਪਹਿਲਾਂ ਪ੍ਰਭਜੋਤ ਨੇ ਆਪਣੀ ਦਾਦੀ ਦਾ ਵੀ ਕਤਲ ਕੀਤਾ ਸੀ।

ਪਿੰਡ ਦੇ ਰਹਿਣ ਵਾਲੇ ਜਸਪ੍ਰੀਤ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 8 ਵਜੇ ਪ੍ਰਭਜੋਤ ਕੰਧ ਤੋਂ ਵਾਰ-ਵਾਰ ਵੇਖ ਰਿਹਾ ਸੀ ਕਦੇ ਦਰਵਾਜ਼ੇ ਤੋਂ ਵੇਖਦਾ। ਉਸ ਦੇ ਗੁਆਂਢੀ ਨੇ ਵੀ ਫੋਨ ਕਰਕੇ ਕਿਹਾ ਕਿ ਕੋਈ ਗੜਬੜੀ ਹੈ। ਪ੍ਰਭਜੋਤ ਕੋਈ ਨੁਕਸਾਨ ਕਰ ਸਕਦਾ ਹੈ, ਕਿਉਂਕਿ ਉਸ ਦੇ ਕੋਲ ਡਾਂਗ ਅਤੇ ਲੋਹੇ ਦਾ ਸਰੀਆ ਸੀ। ਜਸਪ੍ਰੀਤ ਮੁਤਾਬਿਕ ਪ੍ਰਭਜੋਤ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਖੜਾ ਸੀ ਜਿਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

ਦੂਜੇ ਕਮਰੇ ਵਿੱਚ ਵੇਖਿਆ ਤਾਂ ਪ੍ਰਭਜੋਤ ਦਾ ਪਿਤਾ ਜਸਵਿੰਦਰ ਲਹੂ-ਲੁਹਾਨ ਸੀ। ਡਾਂਗ ’ਤੇ ਖੂੂਨ ਲੱਗਿਆ ਸੀ, ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਭਜੋਤ ਨੂੰ ਹਿਰਾਸਤ ਵਿੱਚ ਲੈ ਲਿਆ।

ਸਮਰਾਲਾ ਥਾਣੇ ਦੇ SHO ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਪੁਲਿਸ ਨੇ ਸਾਬਕਾ ਸਰਪੰਚ ਬੂਟਾ ਸਿੰਘ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਸਾਬਕਾ ਸਰਪੰਚ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਪਿੰਡ ਵਿੱਚ ਜਸਵਿੰਦਰ ਸਿੰਘ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਰਹਿੰਦਾ ਸੀ। ਉਹ ਮਾਨਸਿਕ ਬਿਮਾਰੀ ਤੋਂ ਪੀੜ੍ਹਤ ਹੈ।

Exit mobile version